ਨਵੀਂ ਦਿੱਲੀ(ਅਨਿਲ ਸਲਵਾਨ) — ਸਪਾਈਸ ਜੈੱਟ ਨੇ ਆਪਣੇ ਦਿੱਲੀ ਤੋਂ ਆਦਮਪੁਰ ਵਿਚਕਾਰ ਚੱਲਣ ਵਾਲੇ ਇਕਲੌਤੇ ਰੂਟ ਦਾ ਸਮਾਂ ਬਦਲ ਦਿੱਤਾ ਹੈ।
8 ਅਕਤੂਬਰ ਨੂੰ ਦਿੱਲੀ ਤੋਂ ਦੁਪਹਿਰ ਦੇ ਸਮੇਂ 12:25 ਵਜੇ ਉਡਾਣ ਭਰਨ ਵਾਲੀ ਫਲਾਈਟ ਆਦਮਪੁਰ 1:40 ਮਿੰਟ 'ਤੇ ਪਹੁੰਚੇਗੀ। ਇਸ ਦੇ ਨਾਲ ਹੀ ਆਦਮਪੁਰ ਤੋਂ ਦੁਪਹਿਰ 2:15 ਵਜੇ ਉਡਾਣ ਭਰਨ ਵਾਲੀ ਫਲਾਈਟ ਦਿੱਲੀ ਦੁਪਹਿਰ 3:30 ਵਜੇ ਪਹੁੰਚੇਗੀ।ਸਰਦੀਆਂ ਦੇ ਮੱਦੇਨਜ਼ਰ ਅਕਤੂਬਰ ਮਹੀਨੇ 'ਚ ਏਅਰਲਾਈਨਜ਼ ਦਾ ਵਿੰਟਰ ਸ਼ੈਡਿਊਲ ਲਾਗੂ ਹੁੰਦਾ ਹੈ ਅਤੇ ਉਸ ਦੇ ਤਹਿਤ ਆਦਮਪੁਰ ਦੀ ਫਲਾਈਟ ਦੇ ਸਮੇਂ 'ਚ ਤਬਦੀਲੀ ਕੀਤੀ ਗਈ ਹੈ।
ਫਲਾਈਟ ਦੇ ਸਮੇਂ ਵਿਚ ਕੀਤੀ ਗਈ ਤਬਦੀਲੀ ਫਿਲਹਾਲ 8 ਅਕਤੂਬਰ ਤੋਂ 27 ਅਕਤੂਬਰ ਤੱਕ ਲਾਗੂ ਰਹੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਸਮੇਂ 'ਚ ਕੀਤੀ ਗਈ ਇਹ ਤਬਦੀਲੀ ਨੂੰ ਸਰਦੀਆਂ ਵਿਚ ਵੀ ਜਾਰੀ ਰੱਖਿਆ ਜਾ ਸਕਦਾ ਹੈ।
ਤੀਜੀ ਵਾਰ ਬਦਲਿਆ ਗਿਆ ਸਮਾਂ
ਆਦਮਪੁਰ-ਦਿੱਲੀ ਦੇ ਵਿਚਕਾਰ ਚੱਲਣ ਵਾਲੀ ਫਲਾਈਟ 1 ਮਈ ਤੋਂ ਸ਼ੁਰੂ ਕੀਤੀ ਗਈ ਸੀ। ਇਸ ਤੋਂ ਬਾਅਦ ਇਸਦੇ ਸਮੇਂ ਵਿਚ ਤੀਜੀ ਵਾਰ ਤਬਦੀਲੀ ਕੀਤੀ ਗਈ ਹੈ। ਸ਼ੁਰੂਆਤ ਵਿਚ ਫਲਾਈਟ 3.30 ਵਜੇ ਉਡਾਣ ਭਰਦੀ ਸੀ ਅਤੇ 4.45 'ਤੇ ਆਦਮਪੁਰ 'ਚ ਲੈਂਡ ਕਰਦੀ ਸੀ। 20 ਮਿੰਟ ਆਦਮਪੁਰ ਰੁਕਣ ਤੋਂ ਬਾਅਦ ਫਲਾਈਟ 5.05 ਵਜੇ ਦਿੱਲੀ ਲਈ ਰਵਾਨਾ ਹੋ ਜਾਂਦੀ ਸੀ।
ਜਲੰਧਰ: ਗੈਸ ਸਿਲੰਡਰ ਨੂੰ ਲੱਗੀ ਅੱਗ, 4 ਲੋਕ ਝੁਲਸੇ
NEXT STORY