ਨਵੀਂ ਦਿੱਲੀ- ਸਪਾਈਸ ਜੈੱਟ ਨੇ 20 ਨਵੀਂਆਂ ਘਰੇਲੂ ਉਡਾਣਾਂ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ ਹੈ। ਏਅਰਲਾਈਨ ਨੇ ਸ਼ਨੀਵਾਰ ਨੂੰ ਕਿਹਾ ਕਿ ਇਨ੍ਹਾਂ ਵਿਚੋਂ 16 ਉਡਾਣਾਂ ਜੈਪੁਰ ਨੂੰ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਨੂੰ ਜੋੜਨਗੀਆਂ।
ਇਸ ਤੋਂ ਇਲਾਵਾ 4 ਉਡਾਣਾਂ ਕੋਲਕਾਤਾ-ਪਾਕਯੋਂਗ (ਸਿੱਕਮ) ਮਾਰਗ ਤੇ ਦਿੱਲੀ-ਦੇਹਰਾਦੂਨ ਮਾਰਗ 'ਤੇ ਹੋਣਗੀਆਂ। ਸਪਾਈਸ ਜੈੱਟ ਨੇ ਕਿਹਾ ਕਿ 20 ਨਵੀਂਆਂ ਉਡਾਣਾਂ ਦਾ ਸੰਚਾਲਨ ਫਰਵਰੀ ਤੋਂ ਸ਼ੁਰੂ ਕਰੇਗੀ।
ਸਪਾਈਸ ਜੈੱਟ ਦੀ ਮੁੱਖ ਵਣਜ ਅਧਿਕਾਰੀ (ਸੀ. ਸੀ. ਓ.) ਸ਼ਿਲਪਾ ਭਾਟੀਆ ਨੇ ਕਿਹਾ ਕਿ ਜੈਪੁਰ ਨੂੰ 16 ਨਵੀਂਆਂ ਉਡਾਣਾਂ ਜ਼ਰੀਏ ਦੇਹਰਾਦੂਨ ਅਤੇ ਸੂਰਤ ਸਣੇ ਵੱਖ-ਵੱਖ ਸ਼ਹਿਰਾਂ ਨਾਲ ਜੋੜਿਆ ਜਾਵੇਗਾ। ਭਾਟੀਆ ਨੇ ਕਿਹਾ, ''ਇਸ ਸੁੰਦਰ ਅਤੇ ਇਤਿਹਾਸਕ ਸ਼ਹਿਰ ਨੂੰ ਦੇਸ਼ ਦੇ ਹੋਰ ਪ੍ਰਮੁੱਖ ਸ਼ਹਿਰਾਂ ਨਾਲ ਜੋੜਨ ਲਈ ਇਸ ਤੋਂ ਚੰਗਾ ਸਮਾਂ ਨਹੀਂ ਹੋ ਸਕਦਾ ਹੈ। ਇਹ ਯਾਤਰਾ ਅਤੇ ਸੈਰ-ਸਪਾਟਾ ਦੇ ਨਜ਼ਰੀਏ ਨਾਲ ਅਨੁਕੂਲ ਮੌਸਮ ਹੈ।"
ਬਿਹਾਰ 'ਚ 23.4 ਲੱਖ ਸਮਾਰਟ ਪ੍ਰੀਪੇਡ ਬਿਜਲੀ ਮੀਟਰ ਲਾਵੇਗੀ EESL
NEXT STORY