ਨਵੀਂ ਦਿੱਲੀ - ਹਵਾਈ ਯਾਤਰੀਆਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਏਅਰਲਾਈਨ ਕੰਪਨੀ ਸਪਾਈਸ ਜੈੱਟ ਨੇ ਸ਼ੁੱਕਰਵਾਰ ਨੂੰ ਗਵਾਲੀਅਰ ਅਤੇ ਭਾਵਨਗਰ ਵਰਗੇ ਨਵੇਂ ਘਰੇਲੂ ਇਲਾਕਿਆਂ ਨੂੰ ਜੋੜਨ ਲਈ 14 ਨਵੀਆਂ ਘਰੇਲੂ ਉਡਾਣਾਂ ਦੀ ਸ਼ੁਰੂਆਤ ਕੀਤੀ। ਇਸਦੀ ਜਾਣਕਾਰੀ ਇੱਕ ਬਿਆਨ ਵਿੱਚ ਦਿੱਤੀ ਗਈ ਹੈ।
ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨੇ ਨਵੀਂ ਦਿੱਲੀ ਵਿਚ 14 ਉਡਾਣਾਂ ਵਿਚੋਂ ਇਕ ਭਾਵਨਗਰ-ਦਿੱਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਹੈ।
ਦੱਸ ਦੇਈਏ ਕਿ ਹਾਲ ਹੀ ਵਿੱਚ ਇੰਡੀਗੋ ਨੇ ਗਵਾਲੀਅਰ ਨੂੰ ਮੱਧ ਪ੍ਰਦੇਸ਼ ਅਤੇ ਦਿੱਲੀ (ਦਿੱਲੀ-ਗਵਾਲੀਅਰ ਅਤੇ ਇੰਦੌਰ-ਗਵਾਲੀਅਰ ਰੂਟ) ਨੂੰ ਜੋੜਨ ਵਾਲੀ ਰੋਜ਼ਾਨਾ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਏਅਰਲਾਈਨਜ਼ ਇੰਡੀਗੋ 1 ਸਤੰਬਰ ਤੋਂ ਗਵਾਲੀਅਰ ਨੂੰ ਮੱਧ ਪ੍ਰਦੇਸ਼ ਅਤੇ ਦਿੱਲੀ (ਦਿੱਲੀ-ਗਵਾਲੀਅਰ ਅਤੇ ਇੰਦੌਰ-ਗਵਾਲੀਅਰ ਰੂਟ) ਨਾਲ ਜੋੜਨ ਵਾਲੀ ਰੋਜ਼ਾਨਾ ਉਡਾਣਾਂ ਸ਼ੁਰੂ ਕਰੇਗੀ। ਹਵਾਬਾਜ਼ੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨੇ 13 ਅਗਸਤ ਨੂੰ ਇੱਕ ਟਵੀਟ ਵਿੱਚ ਕਿਹਾ ਕਿ ਇੰਡੀਗੋ ਏਅਰਲਾਇੰਸ 1 ਸਤੰਬਰ ਤੋਂ ਰੋਜ਼ਾਨਾ ਦੇ ਅਧਾਰ ਤੇ ਦਿੱਲੀ-ਗਵਾਲੀਅਰ ਅਤੇ ਇੰਦੌਰ-ਗਵਾਲੀਅਰ ਦੇ ਵਿੱਚ ਨਵੇਂ ਉਡਾਣ ਮਾਰਗਾਂ ਦਾ ਸੰਚਾਲਨ ਸ਼ੁਰੂ ਕਰੇਗੀ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ 'ਚ ਬੱਚਿਆਂ ਲਈ ਪਹਿਲੇ ਸਵਦੇਸ਼ੀ ਟੀਕੇ ਨੂੰ ਮਿਲੀ ਇਜਾਜ਼ਤ, ਜਾਣੋ ਵਿਸ਼ੇਸ਼ਤਾਵਾਂ
ਸਪਾਈਸਜੈੱਟ ਨੇ ਦਿੱਤਾ ਇਹ ਬਿਆਨ
ਸਪਾਈਸਜੈੱਟ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਜੇ ਸਿੰਘ ਨੇ ਇੱਕ ਬਿਆਨ ਵਿੱਚ ਕਿਹਾ ਕਿ ਖੇਤਰੀ ਸੰਪਰਕ ਵਧਾਉਣ ਅਤੇ ਛੋਟੇ ਸ਼ਹਿਰਾਂ ਨੂੰ ਦੇਸ਼ ਦੇ ਹਵਾਬਾਜ਼ੀ ਨਕਸ਼ੇ 'ਤੇ ਲਿਆਉਣ ਦੀ ਸਾਡੀ ਵਚਨਬੱਧਤਾ ਦੇ ਹਿੱਸੇ ਵਜੋਂ ਸਪਾਈਸਜੈੱਟ 14 ਨਵੀਆਂ ਉਡਾਣਾਂ ਸ਼ੁਰੂ ਕਰ ਰਹੀ ਹੈ। ਇਸ ਵਿੱਚੋਂ ਪਹਿਲੀ ਉਡਾਣਾਂ ਹਨ ਭਾਵਨਗਰ-ਦਿੱਲੀ, ਭਾਵਨਗਰ-ਸੂਰਤ, ਗਵਾਲੀਅਰ-ਜੈਪੁਰ, ਕਿਸ਼ਨਗੜ੍ਹ (ਅਜਮੇਰ) -ਮੁੰਬਈ, ਪੁਣੇ-ਤਿਰੂਪਤੀ ਅਤੇ ਵਾਰਾਣਸੀ-ਦੇਹਰਾਦੂਨ। ਉਨ੍ਹਾਂ ਕਿਹਾ, ਅਸੀਂ ਭਾਵਨਗਰ ਨੂੰ ਮੁੰਬਈ ਨਾਲ ਵੀ ਜੋੜਾਂਗੇ। ਭਾਵਨਗਰ ਗੁਜਰਾਤ ਦਾ ਛੇਵਾਂ ਵੱਡਾ ਸ਼ਹਿਰ ਹੈ ਜਿੱਥੇ ਸਪਾਈਸ ਜੈੱਟ ਆਪਣੀ ਉਡਾਣ ਸੇਵਾ ਸ਼ੁਰੂ ਕਰੇਗਾ। ਇਨ੍ਹਾਂ 14 ਨਵੀਆਂ ਉਡਾਣਾਂ ਨੂੰ ਸ਼ੁਰੂ ਕਰਨ ਲਈ ਹਵਾਈ ਕੰਪਨੀ ਆਪਣੇ Q400 ਜਹਾਜ਼ ਦਾ ਇਸਤੇਮਾਲ ਕਰੇਗੀ।
ਇਹ ਵੀ ਪੜ੍ਹੋ : EPFO 'ਚ 100 ਕਰੋੜ ਦੇ ਘਪਲੇ ਦਾ ਪਰਦਾਫਾਸ਼ , 8 ਅਧਿਕਾਰੀਆਂ 'ਤੇ ਡਿੱਗੀ ਗਾਜ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸੋਨੇ ਦੀ ਹਾਲਮਾਰਕਿੰਗ ਵਿਰੁੱਧ ਜੌਹਰੀ ਕਰਨਗੇ ਹੜਤਾਲ
NEXT STORY