ਨਵੀਂ ਦਿੱਲੀ- ਸਪਾਈਸ ਜੈੱਟ 23 ਜਨਵਰੀ ਤੋਂ ਦਿੱਲੀ ਅਤੇ ਸਿੱਕਮ ਦੇ ਪਕਯੋਂਗ ਹਵਾਈ ਅੱਡੇ ਦਰਮਿਆਨ ਰੋਜ਼ਾਨਾ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ।
ਇਸ ਮਾਰਗ 'ਤੇ ਸਪਾਈਸ ਜੈੱਟ ਵੱਲੋਂ Q-400 ਏਅਰਕ੍ਰਾਫਟ ਦਾ ਇਸਤੇਮਾਲ ਕੀਤਾ ਜਾਵੇਗਾ। ਸਪਾਈਸ ਜੈੱਟ ਨੇ ਸਰਕਾਰ ਦੀ ਖੇਤਰੀ ਸੰਪਰਕ ਯੋਜਨਾ 'ਉਡਾਣ' ਜਿਸ ਨੂੰ ਉੱਡੇ ਦੇਸ਼ ਕਾ ਆਮ ਨਾਗਰਿਕ ਨਾਂ ਨਾਲ ਵੀ ਜਾਣਦੇ ਹਨ ਤਹਿਤ ਪਕਯੋਂਗ ਲਈ ਬੋਲੀ ਜਿੱਤੀ ਸੀ।
ਪਕਯੋਂਗ ਹਵਾਈ ਅੱਡਾ ਸਿੱਕਮ ਦਾ ਵਪਾਰਕ ਉਡਾਣਾਂ ਦਾ ਪ੍ਰਬੰਧਨ ਕਰਨ ਵਾਲਾ ਇਕੋ ਕਾਰਜਸ਼ੀਲ ਸਿਵਲ ਹਵਾਈ ਅੱਡਾ ਹੈ ਅਤੇ ਸਪਾਈਸ ਜੈੱਟ ਇਕਲੌਤੀ ਹਵਾਈ ਜਹਾਜ਼ ਕੰਪਨੀ ਹੈ ਜੋ ਦਿੱਲੀ ਅਤੇ ਸਿੱਕਮ ਦਰਮਿਆਨ ਰੋਜ਼ਾਨਾ ਸਿੱਧੀਆਂ ਹਵਾਈ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ।
ਇਸ ਤੋਂ ਇਲਾਵਾ ਸਪਾਈਸ ਜੈੱਟ 27 ਜਨਵਰੀ ਤੋਂ ਦਿੱਲੀ-ਲੇਹ-ਦਿੱਲੀ ਸੈਕਟਰ 'ਤੇ ਵੀ ਦੂਜੀ ਉਡਾਣ ਸ਼ਾਮਲ ਕਰਨ ਵਾਲੀ ਹੈ। ਸਪਾਈਸ ਜੈੱਟ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਅਜੈ ਸਿੰਘ ਨੇ ਕਿਹਾ, “ਸਾਡੀ ਦਿੱਲੀ ਤੋਂ ਪਕਯੋਂਗ (ਗੰਗਟੋਕ) ਵਿਸ਼ੇਸ਼ ਉਡਾਣ ਛੁੱਟੀਆਂ ਦੌਰਾਨ ਹਿਮਾਲਿਆ ਦੇ ਸੋਹਣੇ ਸ਼ਹਿਰ ਘੁੰਮਣ ਦਾ ਚਾਅ ਰੱਖਣ ਵਾਲੇ ਯਾਤਰੀਆਂ ਦੀ ਵਧਦੀ ਮੰਗ ਨੂੰ ਪੂਰਾ ਕਰੇਗੀ।'' ਇਸ ਮਾਰਗ 'ਤੇ ਇਕ ਪਾਸੇ ਦਾ ਕਿਰਾਇਆ 4,310 ਰੁਪਏ ਤੋਂ ਸ਼ੁਰੂ ਹੋ ਰਿਹਾ ਹੈ।
ਸੋਨੇ-ਚਾਂਦੀ 'ਚ ਆਈ ਤੇਜ਼ੀ, ਕੀਮਤਾਂ 'ਚ 558 ਰੁਪਏ ਤੱਕ ਦਾ ਉਛਾਲ, ਜਾਣੋ ਮੁੱਲ
NEXT STORY