ਨਵੀਂ ਦਿੱਲੀ - ਦੇਸ਼ ਦੇ ਪ੍ਰਮੁੱਖ ਸਟੀਲ ਨਿਰਮਾਤਾਵਾਂ ਅਨੁਸਾਰ ਸਟੀਲ ਦੀਆਂ ਕੀਮਤਾਂ ਵਿੱਚ ਇਸ ਸਾਲ ਲਗਾਤਾਰ ਗਿਰਾਵਟ ਆ ਰਹੀ ਹੈ, ਜਿਸ ਕਾਰਨ ਹੁਣ ਸਟੀਲ ਦੀਆਂ ਕੀਮਤਾਂ ਹੇਠਲੇ ਪੱਧਰ 'ਤੇ ਆ ਗਈਆਂ ਹਨ। ਸੂਤਰਾਂ ਅਨੁਸਾਰ ਸਟੀਲਮਿੰਟ ਦੇ ਅੰਕੜਿਆਂ ਅਨੁਸਾਰ ਸਟੀਲ ਦੀਆਂ ਸ਼ੀਟਾਂ ਦੇ ਬੈਂਚਮਾਰਕ ਹਾਟ ਰੋਲਡ ਕੋਇਲ ਦੀ ਔਸਤ ਮਾਸਿਕ ਕੀਮਤ ਇਸ ਸਾਲ ਮਾਰਚ ਵਿੱਚ 60,260 ਰੁਪਏ ਪ੍ਰਤੀ ਟਨ (ਮੁੰਬਈ ਤੋਂ ਬਾਹਰ) ਸੀ, ਜਦੋਂ ਕਿ 27 ਜੂਨ ਤੱਕ ਔਸਤ ਮਾਸਿਕ ਕੀਮਤ 55,443 ਰੁਪਏ ਪ੍ਰਤੀ ਟਨ ਸੀ।
ਇਹ ਵੀ ਪੜ੍ਹੋ : ਗੋ-ਫਸਟ ਏਅਰਲਾਈਨ ਦੀਆਂ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਦੀ ਤਿਆਰੀ, ਰਿਵਾਈਵਲ ਪਲਾਨ ਦੀ ਜਾਂਚ ਕਰੇਗਾ DGCA
ਇਸ ਸਬੰਧ ਵਿੱਚ ਕੰਪਨੀਆਂ ਦਾ ਕਹਿਣਾ ਹੈ ਕਿ ਸਟੀਲ ਦੀਆਂ ਕੀਮਤਾਂ 'ਚ ਹੋਰ ਕਟੌਤੀ ਕਰਨ ਦੀ ਕੋਈ ਸੰਭਾਵਨਾ ਨਹੀਂ ਹੈ। ਟਾਟਾ ਸਟੀਲ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਟੀਵੀ ਨਰੇਂਦਰਨ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਕੀਮਤਾਂ ਹੇਠਾਂ ਆ ਗਈਆਂ ਹਨ।” ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰ 'ਤੇ ਜ਼ਿਆਦਾਤਰ ਸਟੀਲ ਕੰਪਨੀਆਂ ਨੂੰ ਲੋਹੇ ਅਤੇ ਕੋਲੇ ਦੀ ਮੌਜੂਦਾ ਕੀਮਤ ਦੇ ਪੱਧਰ 'ਤੇ ਨੁਕਸਾਨ ਹੋਵੇਗਾ। ਵਿਸ਼ਵ ਪੱਧਰ 'ਤੇ ਜ਼ਿਆਦਾਤਰ ਸਟੀਲ ਦੀਆਂ ਕੰਪਨੀਆਂ ਨੂੰ ਲੋਹੇ ਅਤੇ ਕੋਲੇ ਦੀ ਮੌਜੂਦਾ ਕੀਮਤ ਦੇ ਪੱਧਰ 'ਤੇ ਨੁਕਸਾਨ ਹੋਵੇਗਾ। ਉਹਨਾਂ ਨੇ ਦੱਸਿਆ ਕਿ ਮੁੱਖ ਕੱਚੇ ਮਾਲ-ਲੋਹਾ ਅਤੇ ਕੋਕਿੰਗ ਕੋਲਾ ਦੀਆਂ ਕੀਮਤਾਂ ਪਿਛਲੇ ਕੁਝ ਦਿਨਾਂ ਵਿੱਚ ਵਧਣੀਆਂ ਸ਼ੁਰੂ ਹੋ ਗਈਆਂ ਹਨ।
ਇਹ ਵੀ ਪੜ੍ਹੋ : ਕਿਸਾਨਾਂ ਨੂੰ ਤੋਹਫ਼ਾ, ਕੇਂਦਰ ਸਰਕਾਰ ਨੇ ਗੰਨੇ ਦਾ ਸਮਰਥਨ ਮੁੱਲ ਵਧਾਉਣ ਦਾ ਕੀਤਾ ਫ਼ੈਸਲਾ
ਨਰੇਂਦਰਨ ਨੇ ਇਹ ਵੀ ਦੱਸਿਆ ਕਿ ਮੁੱਖ ਕੱਚੇ ਮਾਲ - ਲੋਹਾ ਅਤੇ ਕੋਕਿੰਗ ਕੋਲਾ - ਦੀਆਂ ਕੀਮਤਾਂ ਪਿਛਲੇ ਕੁਝ ਦਿਨਾਂ ਵਿੱਚ ਵਧਣੀਆਂ ਸ਼ੁਰੂ ਹੋ ਗਈਆਂ ਹਨ। JSW ਸਟੀਲ ਅਤੇ ਆਰਸੇਲਰ ਮਿੱਤਲ ਨਿਪਨ ਸਟੀਲ ਇੰਡੀਆ (AM/NS India) ਦਾ ਵੀ ਮੰਨਣਾ ਹੈ ਕਿ ਕੀਮਤਾਂ ਵਿੱਚ ਹੋਰ ਗਿਰਾਵਟ ਦੀ ਕੋਈ ਸੰਭਾਵਨਾ ਨਹੀਂ ਹੈ। JSW ਸਟੀਲ ਦੇ ਸੰਯੁਕਤ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਜਯੰਤ ਆਚਾਰੀਆ ਨੇ ਕਿਹਾ ਕਿ ਕੀਮਤਾਂ ਪਹਿਲਾਂ ਹੀ ਹੇਠਾਂ ਆ ਚੁੱਕੀਆਂ ਹਨ। ਅੰਤਰਰਾਸ਼ਟਰੀ ਪੱਧਰ 'ਤੇ ਵੀ ਪਿਛਲੇ ਕੁਝ ਹਫ਼ਤਿਆਂ 'ਚ ਕੀਮਤਾਂ 20 ਤੋਂ 30 ਡਾਲਰ ਪ੍ਰਤੀ ਟਨ ਵਧੀਆਂ ਹਨ।
ਮੁਕੇਸ਼ ਅੰਬਾਨੀ ਨੂੰ ਟੱਕਰ ਦੇਣਗੇ ਗੌਤਮ ਅਡਾਨੀ, ਇਸ ਸੈਕਟਰ ’ਚ 20,000 ਕਰੋੜ ਦਾ ਨਿਵੇਸ਼ ਕਰਨ ਦੀ ਤਿਆਰੀ
NEXT STORY