ਮੁੰਬਈ— ਸਟਾਕ ਬਾਜ਼ਾਰ 'ਚ ਦੀ ਚਾਲ ਇਸ ਹਫਤੇ ਚੁਣਾਵੀ ਉਥਲ-ਪੁਥਲ, ਅਮਰੀਕਾ-ਚੀਨ ਵਿਚਕਾਰ ਵਪਾਰ ਯੁੱਧ, ਆਰਥਿਕ ਅੰਕੜਿਆਂ, ਕੰਪਨੀਆਂ ਦੇ ਤਿਮਾਹੀ ਨਤੀਜੇ ਤੇ ਡਾਲਰ ਦੇ ਮੁਕਾਬਲੇ ਰੁਪਏ ਦੀ ਸਥਿਤੀ 'ਤੇ ਨਿਰਭਰ ਹੋਵੇਗੀ। ਪਿਛਲੇ 8 ਦਿਨਾਂ ਦੌਰਾਨ ਸਟਾਕ ਬਾਜ਼ਾਰ 'ਚ ਗਿਰਾਵਟ ਰਹੀ ਹੈ।
ਮਾਹਰਾਂ ਮੁਤਾਬਕ ਛੋਟੇ ਤੇ ਰਿਟੇਲ ਨਿਵੇਸ਼ਕਾਂ ਨੂੰ ਬਾਜ਼ਾਰ 'ਚ ਪੈਸਾ ਲਾਉਣ ਤੋਂ ਪਹਿਲਾਂ ਪੂਰੀ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਜਿਸ ਤਰ੍ਹਾਂ ਬੀਤੇ ਹਫਤੇ ਗਲੋਬਲ ਰੁਝਾਨ ਹਾਵੀ ਰਹੇ ਹਨ ਉਹ ਅੱਗੇ ਵੀ ਬਣੇ ਰਹਿਣ ਦੀ ਸੰਭਾਵਨਾ ਹੈ। ਲੋਕ ਸਭਾ ਚੋਣਾਂ ਦੇ ਨਤੀਜੇ ਆਉਣ 'ਚ ਹੁਣ ਬਹੁਤ ਘੱਟ ਸਮਾਂ ਰਹਿਣ ਕਾਰਨ ਸੱਟੇਬਾਜ਼ੀ ਦੀ ਵਜ੍ਹਾ ਨਾਲ ਸਟਾਕ ਬਾਜ਼ਾਰ 'ਚ ਭਾਰੀ ਉਥਲ-ਪੁਥਲ ਰਹਿਣ ਦਾ ਖਦਸ਼ਾ ਹੈ।
ਪਿਛਲੇ ਹਫਤੇ ਬੀ. ਐੱਸ. ਈ. ਦਾ 30 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 3.85 ਫੀਸਦੀ ਯਾਨੀ 1,500.27 ਅੰਕ ਡਿੱਗਾ ਹੈ। ਐੱਨ. ਐੱਸ. ਈ.-50 ਦੇ ਪ੍ਰਮੁੱਖ ਸੂਚਕ ਅੰਕ ਨਿਫਟੀ ਨੇ ਵੀ ਇਸ ਦੌਰਾਨ 433.35 ਅੰਕ ਯਾਨੀ 3.70 ਫੀਸਦੀ ਦੀ ਗਿਰਾਵਟ ਦਰਜ ਕੀਤੀ।
ਇਨ੍ਹਾਂ 'ਤੇ ਵੀ ਹੋਵੇਗੀ ਬਾਜ਼ਾਰ ਦੀ ਨਜ਼ਰ-
ਸੋਮਵਾਰ ਨੂੰ ਪ੍ਰਚੂਨ ਮਹਿੰਗਾਈ ਦਰ ਤੇ ਮੰਗਲਵਾਰ ਨੂੰ ਥੋਕ ਮਹਿੰਗਾਈ ਦਰ ਦੇ ਅੰਕੜੇ ਜਾਰੀ ਹੋਣੇ ਹਨ। ਉੱਥੇ ਹੀ, ਵੋਡਾਫੋਨ, ਆਈਡੀਆ, ਆਈ. ਟੀ. ਸੀ., ਹਿੰਡਾਲਕੋ, ਐੱਚ. ਡੀ. ਐੱਫ. ਸੀ., ਬਜਾਜ ਫਾਈਨੈਂਸ ਤੇ ਬਜਾਜ ਆਟੋ ਦੇ ਵਿੱਤੀ ਨਤੀਜੇ ਜਾਰੀ ਹੋਣੇ ਹਨ, ਜਿਨ੍ਹਾਂ 'ਤੇ ਨਿਵੇਸ਼ਕਾਂ ਦੀ ਨਜ਼ਰ ਬਣੀ ਰਹੇਗੀ। ਅਮਰੀਕਾ ਤੇ ਚੀਨ ਵਿਚਕਾਰ ਵਪਾਰ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਵੀ ਕਾਰੋਬਾਰ ਪ੍ਰਭਾਵਿਤ ਕਰ ਸਕਦੀ ਹੈ। ਡੋਨਾਲਡ ਟਰੰਪ ਸਰਕਾਰ ਵੱਲੋਂ ਚੀਨ ਦੇ 200 ਅਰਬ ਡਾਲਰ ਮੁੱਲ ਦੇ ਸਮਾਨਾਂ 'ਤੇ ਇੰਪੋਰਟ ਡਿਊਟੀ 10 ਫੀਸਦੀ ਤੋਂ 25 ਫੀਸਦੀ ਕਰਨ ਤੇ ਦੋਹਾਂ ਪੱਖਾਂ ਵਿਚਕਾਰ ਬੀਤੇ ਵੀਰਵਾਰ ਤੇ ਸ਼ੁੱਕਰਵਾਰ ਨੂੰ ਹੋਈ ਗੱਲਬਾਤ ਬੇਨਤੀਜਾ ਰਹਿਣ ਦੇ ਬਾਵਜੂਦ ਨਿਵੇਸ਼ਕਾਂ ਨੂੰ ਇਸ ਮਸਲੇ ਦੇ ਹੱਲ ਹੋਣ ਦੀ ਉਮੀਦ ਹੈ। ਇਸ ਦਾ ਕਾਰਨ ਹੈ ਕਿ ਦੋਵੇਂ ਪੱਖ ਇਕ ਵਾਰ ਫਿਰ ਅਗਲੇ ਸ਼ੁੱਕਰਵਾਰ ਨੂੰ ਗੱਲਬਾਤ ਕਰਨ ਲਈ ਸਹਿਮਤ ਹੋਏ ਹਨ।
ਹੌਂਡਾ ਦੇ ਸ਼ੌਕੀਨਾਂ ਲਈ ਗੁੱਡ ਨਿਊਜ਼, BS-VI 'ਚ ਵੀ ਖਰੀਦ ਸਕੋਗੇ ਇਹ ਕਾਰਾਂ
NEXT STORY