ਹੈਲਥ ਡੈਸਕ- ਸਰੀਰ ਦੀ ਸਿਹਤ ਵਿਗੜਣ 'ਤੇ ਉਹ ਕਈ ਤਰੀਕਿਆਂ ਨਾਲ ਸੰਕੇਤ ਦਿੰਦਾ ਹੈ। ਇਨ੍ਹਾਂ 'ਚੋਂ ਇਕ ਮਹੱਤਵਪੂਰਨ ਸੰਕੇਤ ਸਾਡੀਆਂ ਅੱਖਾਂ ਰਾਹੀਂ ਵੀ ਮਿਲਦਾ ਹੈ। ਜੇ ਅੱਖਾਂ 'ਚ ਅਜੀਬ ਤਰ੍ਹਾਂ ਦੇ ਬਦਲਾਅ ਆਉਣ ਲੱਗਣ ਤਾਂ ਇਸ ਨੂੰ ਅਣਡਿੱਠਾ ਨਾ ਕਰੋ, ਕਿਉਂਕਿ ਇਹ ਕਿਡਨੀ ਦੀ ਗੜਬੜ ਦਾ ਸ਼ੁਰੂਆਤੀ ਲੱਛਣ ਹੋ ਸਕਦਾ ਹੈ। ਕਿਡਨੀ ਸਰੀਰ ਦਾ ਬਹੁਤ ਜ਼ਰੂਰੀ ਅੰਗ ਹੈ ਜੋ ਸਰੀਰ 'ਚੋਂ ਜ਼ਹਿਰੀਲੇ ਤੱਤ (ਵੇਸਟ) ਨੂੰ ਬਾਹਰ ਕੱਢਣ ਅਤੇ ਫਲੂਇਡ ਬੈਲੈਂਸ ਬਣਾਈ ਰੱਖਣ ਦਾ ਕੰਮ ਕਰਦੀ ਹੈ। ਜਦੋਂ ਕਿਡਨੀ ਠੀਕ ਤਰ੍ਹਾਂ ਕੰਮ ਨਹੀਂ ਕਰਦੀ ਤਾਂ ਸਰੀਰ 'ਚ ਕਈ ਬਦਲਾਅ ਦਿਖਣ ਲੱਗਦੇ ਹਨ, ਜਿਨ੍ਹਾਂ 'ਚ ਅੱਖਾਂ ਦੇ ਲੱਛਣ ਵੀ ਸ਼ਾਮਲ ਹੁੰਦੇ ਹਨ।
ਇਹ ਵੀ ਪੜ੍ਹੋ : ਇਨ੍ਹਾਂ ਬਲੱਡ ਗਰੁੱਪਾਂ ਵਾਲੇ ਲੋਕਾਂ ਨੂੰ ਹੈ Heart Attack ਦਾ ਸਭ ਤੋਂ ਜ਼ਿਆਦਾ ਖਤਰਾ, ਹੋ ਜਾਣ ਸਾਵਧਾਨ
ਅੱਖਾਂ ਰਾਹੀਂ ਮਿਲਣ ਵਾਲੇ ਸੰਕੇਤ
ਲਗਾਤਾਰ ਸੁੱਜੀਆਂ ਅੱਖਾਂ
ਜੇ ਅੱਖਾਂ ਹਰ ਰੋਜ਼ ਸਵੇਰੇ ਹਲਕੀਆਂ ਸੁੱਜੀਆਂ ਹੋਈਆਂ ਨਜ਼ਰ ਆਉਂਦੀਆਂ ਤਾਂ ਇਹ ਆਮ ਗੱਲ ਹੈ ਪਰ ਜੇ ਅੱਖਾਂ ਜਾਂ ਪਲਕਾਂ 'ਤੇ ਦਿਨ ਭਰ ਸੋਜ ਰਹੇ, ਤਾਂ ਇਹ ਕਿਡਨੀ 'ਚ ਖ਼ਰਾਬੀ ਦਾ ਸੰਕੇਤ ਹੋ ਸਕਦਾ ਹੈ। ਇਹ ਸਥਿਤੀ ਉਦੋਂ ਹੁੰਦੀ ਹੈ, ਜਦੋਂ ਕਿਡਨੀ ਤੋਂ ਪ੍ਰੋਟੀਨ ਯੂਰਿਨ (ਪਿਸ਼ਾਬ) 'ਚ ਲੀਕ ਹੋਣ ਲੱਗਦਾ ਹੈ, ਜਿਸ ਨੂੰ ਪ੍ਰੋਟੀਨਯੂਰੀਆ ਕਿਹਾ ਜਾਂਦਾ ਹੈ।
ਧੁੰਦਲਾ ਦਿੱਸਣਾ
ਅਚਾਨਕ ਧੁੰਦਲਾ ਨਜ਼ਰ ਆਉਣਾ, ਚੀਜ਼ਾਂ 'ਤੇ ਫੋਕਸ ਨਾ ਹੋਣਾ ਜਾਂ ਡਬਲ ਦਿੱਸਣਾ ਅੱਖਾਂ ਦੀਆਂ ਛੋਟੀਆਂ ਬਲੱਡ ਵੈਸਲਜ਼ ਦੇ ਖਰਾਬ ਹੋਣ ਦੀ ਨਿਸ਼ਾਨੀ ਹੈ। ਇਹ ਹਾਈ ਬਲੱਡ ਪ੍ਰੈਸ਼ਰ ਜਾਂ ਡਾਇਬਟੀਜ਼ ਕਾਰਨ ਹੋ ਸਕਦਾ ਹੈ ਜੋ ਕਿਡਨੀ ਖਰਾਬੀ ਦੇ ਵੱਡੇ ਕਾਰਨ ਹਨ।
ਇਹ ਵੀ ਪੜ੍ਹੋ : ਗ੍ਰੀਨ ਟੀ ਜਾਂ ਨਿੰਬੂ ਪਾਣੀ! ਜਾਣੋ ਮੋਟਾਪਾ ਘਟਾਉਣ ਲਈ ਕੀ ਹੈ ਬੈਸਟ
ਅੱਖਾਂ 'ਚ ਖਾਰਸ਼ ਅਤੇ ਸੁੱਕਾਪਣ
ਗੰਭੀਰ ਕਿਡਨੀ ਬੀਮਾਰੀ ਜਾਂ ਡਾਇਲਿਸਿਸ ਵਾਲੇ ਮਰੀਜ਼ਾਂ 'ਚ ਆਮ ਲੱਛਣ ਹੈ। ਸਰੀਰ 'ਚ ਜ਼ਹਿਰੀਲੇ ਤੱਤ ਅਤੇ ਕੈਲਸ਼ੀਅਮ ਜਮ੍ਹਾਂ ਹੋਣ ਕਰਕੇ ਅੱਖਾਂ 'ਚ ਨਮੀ ਘਟ ਜਾਂਦੀ ਹੈ ਅਤੇ ਹੰਝੂ ਬਣਨੇ ਬੰਦ ਹੋ ਜਾਂਦੇ ਹਨ।
ਅੱਖਾਂ ਦਾ ਲਾਲ ਹੋਣਾ
ਬਿਨਾਂ ਸੀਜ਼ਨਲ ਕਾਰਨ ਦੇ ਜੇ ਅੱਖਾਂ ਲਾਲ ਤੇ ਫੁੱਲੀਆਂ ਦਿੱਸਣ ਤਾਂ ਇਹ ਬਲੱਡ ਪ੍ਰੈਸ਼ਰ ਵੱਧਣ ਦਾ ਸੰਕੇਤ ਹੈ, ਜੋ ਕਿਡਨੀ ਦੀ ਖਰਾਬੀ ਨਾਲ ਜੁੜਿਆ ਹੋ ਸਕਦਾ ਹੈ।
ਰੰਗਾਂ ਦੀ ਪਹਿਚਾਣ 'ਚ ਮੁਸ਼ਕਲ
ਖਾਸ ਕਰਕੇ ਨੀਲੇ ਅਤੇ ਪੀਲੇ ਰੰਗ ਨੂੰ ਪਹਿਚਾਨਣ 'ਚ ਪਰੇਸ਼ਾਨੀ ਹੋਵੇ ਤਾਂ ਇਹ ਆਪਟਿਕ ਨਰਵ ਡੈਮੇਜ ਜਾਂ ਰੇਟੀਨਾ ਦੀ ਸਮੱਸਿਆ ਹੋ ਸਕਦੀ ਹੈ, ਜੋ ਹਾਈ ਬਲੱਡ ਪ੍ਰੈਸ਼ਰ, ਡਾਇਬਟੀਜ਼ ਜਾਂ ਯੂਰੀਆ ਦੇ ਜ਼ਹਿਰੀਲੇ ਤੱਤਾਂ ਕਾਰਨ ਹੁੰਦੀ ਹੈ।
ਇਨ੍ਹਾਂ ਲੱਛਣਾਂ ਨੂੰ ਨਾ ਕਰੋ ਅਣਡਿੱਠਾ
ਅੱਖਾਂ 'ਚ ਕਦੇ-ਕਦੇ ਸੋਜ ਜਾਂ ਖਾਰਸ਼ ਆਮ ਗੱਲ ਹੈ, ਪਰ ਜੇ ਇਹ ਸਮੱਸਿਆ ਲਗਾਤਾਰ ਰਹੇ ਅਤੇ ਨਾਲ ਹੀ ਥਕਾਵਟ, ਪਿਸ਼ਾਬ 'ਚ ਬਦਲਾਅ ਜਾਂ ਸਰੀਰ 'ਚ ਸੋਜ ਹੋਵੇ ਤਾਂ ਤੁਰੰਤ ਡਾਕਟਰ ਨਾਲ ਸਲਾਹ ਕਰਨੀ ਜ਼ਰੂਰੀ ਹੈ।
ਐਕਸਪਰਟ ਦੀ ਸਲਾਹ
ਮਾਹਿਰਾਂ ਦੇ ਅਨੁਸਾਰ, ਅੱਖਾਂ ਦੇ ਕੁਝ ਲੱਛਣ ਸਮੇਂ ਸਿਰ ਗੰਭੀਰ ਬੀਮਾਰੀਆਂ ਜਿਵੇਂ ਕਿ ਕਿਡਨੀ ਦੀ ਬੀਮਾਰੀ ਬਾਰੇ ਸੰਕੇਤ ਦੇ ਸਕਦੇ ਹਨ। ਇਸ ਲਈ ਅੱਖਾਂ ਦੀ ਰੈਗੁਲਰ ਜਾਂਚ, ਸਰੀਰ ਦੇ ਹੋਰ ਲੱਛਣਾਂ 'ਤੇ ਧਿਆਨ ਅਤੇ ਸਮੇਂ-ਸਿਰ ਟੈਸਟ ਕਰਵਾਉਣਾ ਬਹੁਤ ਜ਼ਰੂਰੀ ਹੈ।
ਹੈਲਥੀ ਟਿਪ
- ਰੋਜ਼ ਇਕ ਸੰਤਰਾ ਖਾਣ ਨਾਲ ਸਰੀਰ ਨੂੰ ਜ਼ਰੂਰੀ ਵਿਟਾਮਿਨ C ਮਿਲਦਾ ਹੈ ਅਤੇ ਭਾਰ ਕੰਟਰੋਲ 'ਚ ਰਹਿੰਦਾ ਹੈ।
- ਆਂਵਲਾ ਨਾ ਸਿਰ ਡਾਈਜੇਸ਼ਨ ਲਈ ਫ਼ਾਇਦੇਮੰਦ ਹੈ, ਸਗੋਂ ਭਾਰ ਘਟਾਉਣ 'ਚ ਮਦਦ ਕਰਦਾ ਹੈ ਅਤੇ ਇਮਿਊਨ ਸਿਸਟਮ ਮਜ਼ਬੂਤ ਬਣਾਉਂਦਾ ਹੈ। 100 ਗ੍ਰਾਮ ਆਂਵਲੇ 'ਚ ਸਿਰਫ਼ 44 ਕੈਲੋਰੀ ਹੁੰਦੀ ਹੈ।
Disclaimer: ਇਹ ਜਾਣਕਾਰੀ ਸਿਰਫ਼ ਆਮ ਜਨਰਲ ਜਾਣਕਾਰੀ ਲਈ ਹੈ। ਕਿਸੇ ਵੀ ਇਲਾਜ ਜਾਂ ਡਾਇਟ ਲਈ ਆਪਣੇ ਡਾਕਟਰ ਨਾਲ ਜ਼ਰੂਰ ਸਲਾਹ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡੇਂਗੂ ਹੋਣ ਤੋਂ ਕਿੰਨੇ ਦਿਨਾਂ ਬਾਅਦ ਦਿਖਾਈ ਦਿੰਦੇ ਹਨ ਲੱਛਣ?
NEXT STORY