ਨਵੀਂ ਦਿੱਲੀ— ਲੋਕ ਸਭਾ ਚੋਣਾਂ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਇਤਿਹਾਸਕ ਜਿੱਤ ਮਗਰੋਂ ਆਉਣ ਵਾਲੇ ਦਿਨਾਂ 'ਚ ਵੀ ਸਟਾਕ ਬਾਜ਼ਾਰ 'ਚ ਤੇਜ਼ੀ ਬਣੇ ਰਹਿਣ ਦਾ ਅੰਦਾਜ਼ਾ ਹੈ। 23 ਮਈ ਨੂੰ ਨਤੀਜੇ ਜਾਰੀ ਹੋਣ ਸਮੇਂ ਭਾਜਪਾ ਨੂੰ ਬੜ੍ਹਤ ਮਿਲਣ ਨਾਲ ਬੀ. ਐੱਸ. ਈ. ਦਾ ਸੈਂਸੈਕਸ ਕਾਰੋਬਾਰ ਦੌਰਾਨ ਪਹਿਲੀ ਵਾਰ 40 ਹਜ਼ਾਰ ਦੇ ਪਾਰ ਜਾਣ 'ਚ ਸਫਲ ਰਿਹਾ ਸੀ। ਲੋਕ ਸਭਾ ਚੋਣਾਂ 'ਚ ਭਾਜਪਾ ਨੂੰ 303 ਸੀਟਾਂ ਨਾਲ ਵੱਡੀ ਜਿੱਤ ਹਾਸਲ ਹੋਈ ਹੈ, ਜਿਸ ਨਾਲ ਬਾਜ਼ਾਰ ਵੀ ਉਤਸ਼ਾਹਤ ਹੈ।
ਯੈੱਸ ਸਕਿਓਰਿਟੀਜ਼ ਦੇ ਮੁਖੀ ਤੇ ਰਿਸਰਚ ਪ੍ਰਮੁੱਖ ਅਮਰ ਅੰਬਾਨੀ ਨੇ ਕਿਹਾ, ''ਸਟਾਕ ਬਾਜ਼ਾਰ ਨੂੰ ਨਿਸ਼ਚਿਤਤਾ ਪਸੰਦ ਹੈ। ਭਾਜਪਾ ਨੂੰ ਇਸ ਤਰ੍ਹਾਂ ਦਾ ਜਨਾਦੇਸ਼ ਮਿਲਣ ਨਾਲ ਸਰਕਾਰ ਦੀ ਸਥਿਰਤਾ, ਪ੍ਰਸ਼ਾਸਨ 'ਚ ਸਥਿਰਤਾ ਤੇ ਅਗਲੇ ਪੰਜ ਸਾਲਾਂ ਤਕ ਵਿਕਾਸ ਦਾ ਕੰਮ ਜਾਰੀ ਰਹਿਣਾ ਯਕੀਨੀ ਹੁੰਦਾ ਹੈ। ਕਿਸੇ ਵੀ ਸਥਿਤੀ 'ਚ ਆਉਣ ਵਾਲੇ ਦਿਨਾਂ 'ਚ ਬਾਜ਼ਾਰ ਦਾ ਮਾਹੌਲ ਹਾਂ-ਪੱਖੀ ਬਣਿਆ ਰਹੇਗਾ।''
ਬਾਜ਼ਾਰ ਮਾਹਰਾਂ ਮੁਤਾਬਕ, ਉਥਲ-ਪੁਥਲ 'ਚ ਹੁਣ ਕਮੀ ਆਵੇਗੀ ਤੇ ਧਾਰਨਾ ਮਜਬੂਤ ਹੋਵੇਗੀ। ਪਿਛਲੇ ਹਫਤੇ ਸੈਂਸੈਕਸ 1,503 ਅੰਕ ਮਜਬੂਤ ਹੋ ਕੇ 39,434.72 'ਤੇ ਬੰਦ ਹੋਇਆ ਸੀ। ਹਾਲਾਂਕਿ ਇਸ ਹਫਤੇ ਕੰਪਨੀਆਂ ਦੇ ਜਾਰੀ ਹੋਣ ਵਾਲੇ ਵਿੱਤੀ ਨਤੀਜੇ ਤੇ ਚੀਨ ਅਤੇ ਅਮਰੀਕਾ ਵਿਚਕਾਰ ਵਪਾਰ ਵਿਵਾਦ, ਰੁਪਏ ਤੇ ਕੱਚੇ ਤੇਲ 'ਚ ਉਤਰਾਅ-ਚੜ੍ਹਾਅ, ਵਿਦੇਸ਼ੀ ਨਿਵੇਸ਼ਕਾਂ ਦਾ ਨਿਵੇਸ਼ ਨੂੰ ਲੈ ਕੇ ਰੁਝਾਨ ਆਦਿ ਵੀ ਬਾਜ਼ਾਰ ਦੀ ਧਾਰਨਾ ਨੂੰ ਪ੍ਰਭਾਵਿਤ ਕਰਨਗੇ।
ਸੋਨਾ 60 ਰੁਪਏ ਸਸਤਾ, ਚਾਂਦੀ 190 ਰੁਪਏ ਫਿਸਲੀ
NEXT STORY