ਨਵੀਂ ਦਿੱਲੀ- ਹੁਣ ਤੱਕ ਜ਼ਿਆਦਾਤਰ ਕੰਪਨੀਆਂ ਦੇ ਜੂਨ ਤਿਮਾਹੀ ਦੇ ਵਿੱਤੀ ਨਤੀਜੇ ਆਉਣ ਪਿੱਛੋਂ ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਦੀ ਨਜ਼ਰ ਗਲੋਬਲ ਰੁਖ਼ 'ਤੇ ਹੋਵੇਗੀ। ਛੁੱਟੀ ਕਾਰਨ ਘੱਟ ਕਾਰੋਬਾਰੀ ਦਿਨਾਂ ਵਾਲੇ ਹਫ਼ਤੇ ਵਿਚ ਵੱਡੀਆਂ ਸਰਗਰਮੀਆਂ ਦੀ ਘਾਟ ਵਿਚ ਮੁੱਖ ਤੌਰ 'ਤੇ ਗਲੋਬਲ ਬਾਜ਼ਾਰਾਂ ਦੇ ਰੁਖ਼ ਹੀ ਭਾਰਤੀ ਸ਼ੇਅਰ ਬਾਜ਼ਾਰ ਨੂੰ ਦਿਸ਼ਾ ਦੇਣਗੇ।
ਵੀਰਵਾਰ ਨੂੰ ਮੁਹਰਮ ਦੇ ਮੌਕੇ 'ਤੇ ਸ਼ੇਅਰ ਬਾਜ਼ਾਰ ਬੰਦ ਰਹੇਗਾ। ਸੈਮਕੋ ਸਕਿਓਰਿਟੀਜ਼ ਦੀ ਇਕੁਇਟੀ ਮੁੱਖੀ ਨਿਰਾਲੀ ਸ਼ਾਹ ਨੇ ਕਿਹਾ, "ਜ਼ਿਆਦਾਤਰ ਘਰੇਲੂ ਕੰਪਨੀਆਂ ਦੇ ਪਹਿਲੀ ਤਿਮਾਹੀ ਦੇ ਵਿੱਤੀ ਨਤੀਜੇ ਉਮੀਦ ਨਾਲੋਂ ਬਿਹਤਰ ਰਹੇ ਹਨ। ਵੱਡੀਆਂ ਸਰਗਮੀਆਂ ਦੀ ਅਣਹੋਂਦ ਵਿਚ ਗਲੋਬਲ ਰੁਝਾਨ ਬਾਜ਼ਾਰ ਦੀ ਚਾਲ ਨਿਰਧਾਰਤ ਕਰਨਗੇ।"
ਸਵਾਸਤਿਕ ਇਨਵੈਸਟਮੈਂਟ ਲਿਮਟਿਡ ਦੇ ਰਿਸਰਚ ਮੁਖੀ ਸੰਤੋਸ਼ ਮੀਨਾ ਨੇ ਕਿਹਾ ਕਿ ਘਰੇਲੂ ਮੋਰਚੇ 'ਤੇ, ਡਬਲਯੂ. ਪੀ. ਆਈ. ਮਹਿੰਗਾਈ ਦੇ ਅੰਕੜੇ ਸੋਮਵਾਰ ਨੂੰ ਜਾਰੀ ਕੀਤੇ ਜਾਣਗੇ। ਇਸ ਤੋਂ ਇਲਾਵਾ ਬਾਜ਼ਾਰ ਦੀ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਅਤੇ ਡਾਲਰ ਸੂਚਕਾਂਕ ਦੇ ਰੁਝਾਨ 'ਤੇ ਵੀ ਨਜ਼ਰ ਹੋਵੇਗੀ। ਜਿਯੋਜੀਤ ਫਾਈਨੈਸ਼ਲ ਸਰਵਿਸਿਜ਼ ਦੇ ਰਿਸਰਚ ਪ੍ਰਮੁੱਖ ਵਿਨੋਦ ਨਾਇਰ ਨੇ ਕਿਹਾ, ''ਸਕਾਰਾਤਮਕ ਆਰਥਿਕ ਅੰਕੜੇ ਆਰਥਿਕਤਾ ਦੇ ਉਭਰਨ ਦਾ ਸੰਕੇਤ ਦੇ ਰਹੇ ਹਨ। ਲੰਮੇ ਸਮੇਂ ਵਿਚ ਬਾਜ਼ਾਰ ਵਿਚ ਤੇਜ਼ੀ ਬਣੇ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ, ਸ਼ਾਰਟ ਟਰਮ ਵਿਚ ਗਿਰਾਵਟ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।'' ਪਿਛਲੇ ਹਫ਼ਤੇ ਸੈਂਸੈਕਸ ਨੇ ਕੁੱਲ ਮਿਲਾ ਕੇ 1,159.57 ਯਾਨੀ 2.13 ਫ਼ੀਸਦੀ ਦਾ ਉਛਾਲ ਦਰਜ ਕੀਤਾ। ਸ਼ੁੱਕਰਵਾਰ ਨੂੰ ਇਹ ਪਹਿਲੀ ਵਾਰ 55 ਹਜ਼ਾਰ ਤੋਂ ਪਾਰ 55,487.79 'ਤੇ ਪਹੁੰਚ ਗਿਆ।
PM ਮੋਦੀ ਨੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ 100 ਲੱਖ ਕਰੋੜ ਦੀ 'ਗਤਿਸ਼ਕਤੀ ਯੋਜਨਾ' ਦਾ ਕੀਤਾ ਐਲਾਨ
NEXT STORY