ਨਵੀਂ ਦਿੱਲੀ—ਬਜਟ ਤੋਂ ਨਿਰਾਸ਼ ਨਿਵੇਸ਼ਕਾਂ ਦੀ ਬਿਕਵਾਲੀ ਅਤੇ ਵਿਦੇਸ਼ਾਂ ਤੋਂ ਮਿਲੇ ਨਾ-ਪੱਖੀ ਸੰਕੇਤਾਂ ਨਾਲ ਪਿਛਲੇ ਹਫਤੇ ਘਰੇਲੂ ਸ਼ੇਅਰ ਬਾਜ਼ਾਰ 'ਚ ਕੋਹਰਾਮ ਰਿਹਾ ਅਤੇ ਬੀ.ਐੱਸ.ਈ.ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕਾਂਕ ਸੈਂਸੈਕਸ 4.51 ਫੀਸਦੀ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 5.03 ਫੀਸਦੀ ਫਿਸਲ ਗਿਆ। ਇਹ ਸ਼ੇਅਰ ਬਾਜ਼ਾਰਾਂ 'ਚ 16 ਮਹੀਨੇ ਦੀ ਸਭ ਤੋਂ ਵੱਡੀ ਗਿਰਾਵਟ ਹੈ।
ਇਸ ਤੋਂ ਪਹਿਲੇ 5 ਅਕਤੂਬਰ 2018 ਨੂੰ ਹਫਤਾਵਾਰੀ 'ਚ ਸੈਂਸੈਕਸ 4.96 ਫੀਸਦੀ ਅਤੇ ਨਿਫਟੀ 5.03 ਫੀਸਦੀ ਟੁੱਟਿਆ ਸੀ। ਹਫਤੇ ਦੇ ਦੌਰਾਨ ਛੇ ਕਾਰੋਬਾਰੀ ਦਿਨ 'ਚੋਂ 5 'ਚ ਬਾਜ਼ਾਰ 'ਚ ਹੋਰ ਤੇਜ਼ੀ ਰਹੀ ਜਦੋਂਕਿ ਬੁੱਧਵਾਰ ਨੂੰ ਇਸ 'ਚ ਗਿਰਾਵਟ ਦੇਖੀ ਗਈ। ਇਸ ਦੌਰਾਨ ਸੈਂਸੈਕਸ 1,877.66 ਅੰਕ ਦਾ ਗੋਤਾ ਲਗਾ ਕੇ ਸ਼ਨੀਵਾਰ ਨੂੰ 39,735.53 ਅੰਕ 'ਤੇ ਅਤੇ ਨਿਫਟੀ 616.35 ਅੰਕ ਫਿਸਲ ਕੇ 11,661.85 ਅੰਕ 'ਤੇ ਬੰਦ ਹੋਇਆ ਹੈ। ਮੱਧ ਅਤੇ ਛੋਟੀਆਂ ਕੰਪਨੀਆਂ 'ਚ ਵੀ ਵੱਡੀ ਗਿਰਾਵਟ ਰਹੀ।
ਬੀ.ਐੱਸ.ਈ. ਦਾ ਮਿਡਕੈਪ 702.89 ਅੰਕ ਭਾਵ 4.44 ਫੀਸਦੀ ਟੁੱਟ ਕੇ 15,119.65 ਅੰਕ 'ਤੇ ਅਤੇ ਸਮਾਲਕੈਪ 501.26 ਅੰਕ ਭਾਵ 3.38 ਫੀਸਦੀ ਦੀ ਗਿਰਾਵਟ 'ਚ 14,344.70 ਅੰਕ 'ਤੇ ਆ ਗਿਆ ਹੈ ਅਤੇ ਆਉਣ ਵਾਲੇ ਹਫਤੇ 'ਚ ਵਿਨਿਰਮਾਣ ਅਤੇ ਸੇਵਾ ਖੇਤਰ ਲਈ ਆਈ.ਐੱਚ.ਐੱਸ. ਮਾਰਕਿਟ ਦੇ ਅੰਕੜੇ ਜਾਰੀ ਹੋਣੇ ਹਨ। ਇਨ੍ਹਾਂ ਦਾ ਅਸਰ ਬਾਜ਼ਾਰ 'ਤੇ ਦੇਖਣ ਨੂੰ ਮਿਲੇਗਾ। ਨਾਲ ਹੀ ਵਿਦੇਸ਼ੀ ਬਾਜ਼ਾਰਾਂ ਦੀ ਹਲਚੱਲ ਵੀ ਘਰੇਲੂ ਬਾਜ਼ਾਰ 'ਤੇ ਪ੍ਰਭਾਵ ਪਾਵੇਗੀ। ਬੀਤੇ ਹਫਤੇ ਸ਼ੁਰੂਆਤੀ 5 ਦਿਨ ਵਿਦੇਸ਼ੀ ਬਾਜ਼ਾਰਾਂ ਦੇ ਦਬਾਅ 'ਚ ਘਰੇਲੂ ਬਾਜ਼ਾਰ ਟੁੱਟੇ। ਨੋਵੇਲ ਕੋਰੋਨਾਵਾਇਰਸ ਦੇ ਵੱਧਦੇ ਇੰਫੈਕਸ਼ਨ ਨਾਲ ਵਿਦੇਸ਼ਾਂ 'ਚ ਸ਼ੇਅਰ ਬਾਜ਼ਾਰ ਗਿਰਾਵਟ 'ਚ ਰਹੇ। ਅੰਤਿਮ ਕਾਰੋਬਾਰ ਦਿਨ 'ਤੇ ਸ਼ਨੀਵਾਰ ਨੂੰ ਬਜਟ ਦੇ ਬਾਅਦ ਸੈਂਸੈਕਸ ਇਕ ਹੀ ਦਿਨ 'ਚ ਕਰੀਬ ਇਕ ਹਜ਼ਾਰ ਅੰਕ ਟੁੱਟ ਗਿਆ।
NRIs ਲਈ ਖਤਮ ਹੋਏ ਮੌਜਾਂ ਦੇ ਦਿਨ, ਸਰਕਾਰ ਨੇ ਬਦਲ ਦਿੱਤਾ ਇਹ ਨਿਯਮ
NEXT STORY