ਮੁੰਬਈ - ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਵਾਧੇ ਦੇ ਨਾਲ ਖੁੱਲ੍ਹਿਆ। ਬਾਜ਼ਾਰ ਦੇ ਦੋਵੇਂ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਨੇ ਹਰੇ ਨਿਸ਼ਾਨ 'ਤੇ ਕਾਰੋਬਾਰ ਕਰਨਾ ਸ਼ੁਰੂ ਕੀਤਾ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 296 ਅੰਕਾਂ ਦੇ ਵਾਧੇ ਨਾਲ 57,817 'ਤੇ ਖੁੱਲ੍ਹਿਆ ਜਦਕਿ ਨਿਫਟੀ 84 ਅੰਕ ਫਿਸਲ ਕੇ 17,329 'ਤੇ ਖੁੱਲ੍ਹਿਆ। ਬਾਜ਼ਾਰ ਖੁੱਲ੍ਹਣ ਦੇ ਨਾਲ ਹੀ 1436 ਦੇ ਕਰੀਬ ਸ਼ੇਅਰ ਵਧੇ, 463 ਸ਼ੇਅਰਾਂ 'ਚ ਗਿਰਾਵਟ ਅਤੇ 82 ਸ਼ੇਅਰਾਂ 'ਚ ਕੋਈ ਬਦਲਾਅ ਨਹੀਂ ਹੋਇਆ। ਅੱਜ ਸਭ ਤੋਂ ਜ਼ਿਆਦਾ ਫਾਇਦਾ ਫਾਰਮਾ ਅਤੇ ਆਈਟੀ ਸ਼ੇਅਰਾਂ 'ਚ ਹੋਇਆ ਹੈ।
ਟਾਪ ਗੇਨਰਜ਼
ਸਨ ਫਾਰਮਾ, ਟਾਟਾ ਸਟੀਲ, ਮਹਿੰਦਰਾ ਐਂਡ ਮਹਿੰਦਰਾ, ਡਾ. ਰੈੱਡੀ, ਬਜਾਜ ਫਾਇਨਾਂਸ
ਟਾਪ ਲੂਜ਼ਰਜ਼
ਨੈਸਲੇ ਇੰਡੀਆ. ਪਾਵਰਗ੍ਰਿਡ,ਹਿੰਦੁਸਤਾਨ ਯੂਨੀਲੀਵਰ, ਐਕਸਿਸ ਬੈਂਕ
ਭਾਰਤ ’ਚ ਸੋਨੇ ਦੀ ਮੰਗ 18 ਫੀਸਦੀ ਘਟ ਕੇ 135.5 ਟਨ ਰਹੀ : ਡਬਲਯੂ. ਜੀ. ਸੀ.
NEXT STORY