ਨਵੀਂ ਦਿੱਲੀ : ਅੱਜ ਲੋਕ ਸਭ ਵਿਚ ਅੰਤਰਿਮ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਬਜਟ ਵਾਲੇ ਦਿਨ ਸ਼ੇਅਰ ਬਾਜ਼ਾਰ 'ਚ ਜ਼ਬਰਦਸਤ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ। ਸਕਾਰਾਤਮਕ ਸ਼ੁਰੂਆਤ ਤੋਂ ਬਾਅਦ ਬਾਜ਼ਾਰ ਫਿਸਲ ਗਿਆ ਹੈ। ਸੈਂਸੈਕਸ 71,800 ਦੇ ਨੇੜੇ ਕਾਰੋਬਾਰ ਕਰ ਰਿਹਾ ਸੀ, ਜੋ ਸ਼ੁਰੂਆਤੀ ਕਾਰੋਬਾਰ ਵਿੱਚ 72,000 ਤੱਕ ਪਹੁੰਚ ਗਿਆ ਸੀ। ਨਿਫਟੀ ਵੀ 21,750 ਦੇ ਨੇੜੇ ਕਾਰੋਬਾਰ ਕਰ ਰਿਹਾ ਹੈ। ਬਾਜ਼ਾਰ 'ਚ ਸਭ ਤੋਂ ਜ਼ਿਆਦਾ ਵਾਧਾ ਆਟੋ, ਮੀਡੀਆ ਅਤੇ ਫਾਰਮਾ ਸੈਕਟਰ 'ਚ ਹੋਇਆ ਹੈ। ਜਦੋਂ ਕਿ ਆਈ.ਟੀ ਸੈਕਟਰ ਦਾ ਦਬਾਅ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸੈਂਸੈਕਸ 612 ਅੰਕ ਡਿੱਗ ਕੇ 71,752 'ਤੇ ਬੰਦ ਹੋਇਆ ਸੀ।
RBI ਦੀ ਸਖ਼ਤੀ ਦੇ ਬਾਅਦ 20% ਡਿੱਗੇ Paytm ਦੇ ਸ਼ੇਅਰ, ਲੱਗਾ ਲੋਅਰ ਸਰਕਟ
NEXT STORY