ਬਿਜ਼ਨੈੱਸ ਡੈਸਕ — ਭਾਰਤੀ ਸ਼ੇਅਰ ਬਾਜ਼ਾਰ 'ਚ ਵੀਰਵਾਰ ਨੂੰ ਲਗਾਤਾਰ ਚੌਥੇ ਕਾਰੋਬਾਰੀ ਦਿਨ ਮਜ਼ਬੂਤੀ ਦੇਖਣ ਨੂੰ ਮਿਲੀ। ਅੱਜ ਸੈਂਸੈਕਸ 899.01 ਅੰਕ ਭਾਵ 1.19 ਫ਼ੀਸਦੀ ਚੜ੍ਹ ਕੇ 76,348.06 'ਤੇ, ਬੰਦ ਹੋਇਆ ਹੈ। ਸੈਂਸੈਕਸ ਦੇ 27 ਸਟਾਕ ਵਾਧੇ ਨਾਲ ਅਤੇ 3 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ।

ਦੂਜੇ ਪਾਸੇ ਨਿਫਟੀ 283.05 ਅੰਕ ਭਾਵ 1.24 ਫ਼ੀਸਦੀ ਦੇ ਵਾਧੇ ਨਾਲ 23,190.65 'ਤੇ ਬੰਦ ਹੋਇਆ। ਨਿਫਟੀ 50 ਦੇ 44 ਸਟਾਕ ਵਾਧੇ ਨਾਲ, 4 ਸਟਾਕ ਗਿਰਾਵਟ ਨਾਲ ਅਤੇ 2 ਸਟਾਕ ਸਥਿਰ ਕਾਰੋਬਾਰ ਕਰਦੇ ਦੇਖੇ ਗਏ।

ਸਟਾਕ ਮਾਰਕੀਟ ਵਿੱਚ ਉਛਾਲ ਦੇ 3 ਮੁੱਖ ਕਾਰਨ
ਯੂਐਸ ਫੈਡਰਲ ਰਿਜ਼ਰਵ ਦਾ ਨਰਮ ਰੁਖ
ਫੈਡਰਲ ਰਿਜ਼ਰਵ ਨੇ ਮਹਿੰਗਾਈ ਅਤੇ ਸੰਭਾਵੀ ਮੰਦੀ ਦੇ ਡਰ ਦੇ ਬਾਵਜੂਦ ਇਸ ਸਾਲ ਵਿਆਜ ਦਰਾਂ ਵਿੱਚ ਕਟੌਤੀ ਕਰਨ ਦਾ ਸੰਕੇਤ ਦਿੱਤਾ ਹੈ। ਫੇਡ ਦੇ ਚੇਅਰਮੈਨ ਜੇਰੋਮ ਪਾਵੇਲ ਨੇ ਕਿਹਾ ਕਿ ਟੈਰਿਫ ਵਾਧੇ ਦਾ ਮਹਿੰਗਾਈ 'ਤੇ ਕੁਝ ਅਸਰ ਪਵੇਗਾ, ਪਰ ਇਹ ਲੰਬੇ ਸਮੇਂ ਤੱਕ ਨਹੀਂ ਚੱਲੇਗਾ। ਇਸ ਨਾਲ ਬਾਜ਼ਾਰ ਦੀ ਘਬਰਾਹਟ ਘਟੀ ਅਤੇ ਨਿਵੇਸ਼ਕਾਂ ਦੀ ਭਾਵਨਾ ਮਜ਼ਬੂਤ ਹੋਈ।
ਘਰੇਲੂ ਮੰਗ ਅਤੇ ਚੁਣੇ ਹੋਏ ਖੇਤਰਾਂ ਦੀ ਵਾਪਸੀ
ਮਾਹਰਾਂ ਦਾ ਕਹਿਣਾ ਹੈ ਕਿ ਘਰੇਲੂ ਖਪਤਕਾਰਾਂ ਦੇ ਸ਼ੇਅਰਾਂ 'ਚ ਜ਼ਬਰਦਸਤ ਖਰੀਦਦਾਰੀ ਦੇਖਣ ਨੂੰ ਮਿਲੀ ਹੈ। ਕੋਟਕ ਮਹਿੰਦਰਾ ਬੈਂਕ, ਬਜਾਜ ਫਾਈਨਾਂਸ, ਇੰਡੀਗੋ ਅਤੇ ਮੁਥੂਟ ਫਾਈਨਾਂਸ ਵਰਗੇ ਸਟਾਕ 52 ਹਫਤੇ ਦੇ ਉੱਚੇ ਪੱਧਰ ਨੂੰ ਛੂਹ ਗਏ ਹਨ। ਇਸ ਤੋਂ ਇਲਾਵਾ ਰੱਖਿਆ ਅਤੇ ਸ਼ਿਪਿੰਗ ਖੇਤਰਾਂ ਵਿੱਚ ਵੀ ਨਿਵੇਸ਼ਕਾਂ ਦੀ ਦਿਲਚਸਪੀ ਵਧੀ ਹੈ।
ਅਮਰੀਕੀ ਬਾਜ਼ਾਰਾਂ ਤੋਂ ਸਕਾਰਾਤਮਕ ਸੰਕੇਤ
ਅਮਰੀਕੀ ਸ਼ੇਅਰ ਬਾਜ਼ਾਰ ਬੁੱਧਵਾਰ ਨੂੰ ਮਜ਼ਬੂਤੀ ਨਾਲ ਬੰਦ ਹੋਏ। ਡਾਓ ਜੋਂਸ 383 ਅੰਕ (0.92%) ਵਧ ਕੇ 41,964.63 'ਤੇ ਬੰਦ ਹੋਇਆ, S&P 500 1.08% ਵਧਿਆ, ਅਤੇ Nasdaq 1.41% ਵਧ ਕੇ 17,750.79 'ਤੇ ਬੰਦ ਹੋਇਆ। ਇਸ ਨਾਲ ਭਾਰਤੀ ਬਾਜ਼ਾਰ 'ਚ ਨਿਵੇਸ਼ਕਾਂ ਦਾ ਭਰੋਸਾ ਵੀ ਵਧਿਆ ਹੈ।
ਬੀਤੇ ਦਿਨ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ
ਇਸ ਤੋਂ ਪਹਿਲਾਂ ਕੱਲ ਯਾਨੀ 19 ਮਾਰਚ ਨੂੰ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ ਸੀ। ਸੈਂਸੈਕਸ 147 ਅੰਕਾਂ ਦੇ ਵਾਧੇ ਨਾਲ 75,449 'ਤੇ ਬੰਦ ਹੋਇਆ। ਨਿਫਟੀ 'ਚ 73 ਅੰਕਾਂ ਦਾ ਵਾਧਾ ਹੋਇਆ, ਇਹ 22,907 ਦੇ ਪੱਧਰ 'ਤੇ ਬੰਦ ਹੋਇਆ।
ਸਰਕਾਰ ਵਲੋਂ 3,400 ਕਰੋੜ ਰੁਪਏ ਦੀ ਅਲਾਟਮੈਂਟ ਨਾਲ ਰਾਸ਼ਟਰੀ ਗੋਕੁਲ ਮਿਸ਼ਨ ਨੂੰ ਮਨਜ਼ੂਰੀ
NEXT STORY