ਨਵੀਂ ਦਿੱਲੀ : ਦੇਸ਼ ਭਰ ਵਿਚ ਲਾਕਡਾਊਨ ਕਾਰਨ ਦਵਾਈਆਂ ਦੀ ਡਿਲਿਵਰੀ ਵਿਚ ਰੁਕਾਵਟ ਦੇ ਬਾਵਜੂਦ ਮਾਰਚ ਵਿਚ ਦਵਾਈਆਂ ਦੀ ਵਿਕਰੀ ਵਿਚ 8.9 ਫਸਦੀ ਵਾਧਾ ਦਰਜ ਕੀਤਾ ਗਿਆ ਹੈ। ਪ੍ਰਮੁੱਖ ਸ਼੍ਰੇਣੀਆਂ ਵਿਚ ਗਾਹਕਾਂ ਵੱਲੋਂ ਘਬਰਾਹਟ ਵਿਚ ਕੀਤੀ ਗਈ ਖਰੀਦਦਾਰੀ ਨਾਲ ਵਿਕਰੀ ਨੂੰ ਰਫਤਾਰ ਮਿਲੀ। ਉਦਾਹਰਣ ਲਈ ਦਿਲ ਦੀ ਬੀਮਾਰੀ ਦੀਆਂ ਦਵਾਈਆਂ ਦੀ ਵਿਕਰੀ ਮਾਰਚ ਵਿਚ 19.8 ਫੀਸਦੀ ਵੱਧ ਗਈ ਜਦਕਿ ਫਰਵਰੀ ਵਿਚ 11 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ। ਇਸ ਤਰ੍ਹਾਂ ਸ਼ੂਗਰ ਦੀ ਦਵਾ ਸ਼੍ਰੇਣੀ ਵਿਚ ਮਹੀਨੇ ਦੌਰਾਨ 18.2 ਫੀਸਦੀ ਵਾਧਾ ਦਰਜ ਕੀਤਾ ਗਿਆ ਜਦਕਿ ਇਕ ਮਹੀਨਾ ਪਹਿਲਾਂ ਇਹ ਅੰਕੜਾ 11 ਫੀਸਦੀ ਰਿਹਾ ਸੀ। ਕੋਰੋਨਾ ਵਾਇਰਸ ਕਾਰਨ ਸਾਹ ਸਬੰਧੀ ਬੀਮਾਰੀਆਂ ਦੀ ਦਵਾ ਸ਼੍ਰੇਣੀ ਵਿਚ ਕਰੀਬ 23 ਫੀਸਦੀ ਦਾ ਦਮਦਾਰ ਵਾਧਾ ਦਰਜ ਕੀਤਾ ਗਿਆ। ਹਾਲਾਂਕਿ ਚਮੜੀ ਰੋਗ, ਗਾਇਨੀਕੋਲੋਜੀ, ਟੀਕਾ ਆਦਿ ਕੁਝ ਸ਼੍ਰੇਣੀਆਂ ਦੀ ਦਵਾਈਆਂ ਦੀ ਵਿਕਰੀ ਵਿਚ ਗਿਰਾਵਟ ਦਰਜ ਕੀਤੀ ਗਈ। ਇਨ੍ਹਾਂ ਸ਼੍ਰੇਣੀਆਂ ਵਿਚ ਆਮਤੌਰ ’ਤੇ ਡਾਕਟਰਾਂ ਦੀ ਤਾਜ਼ਾ ਸਲਾਹ ਦੇ ਤੌਰ ’ਤੇ ਖਰੀਦਦਾਰੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਪੇਟ ਦੀ ਬੀਮਾਰੀ, ਦਰਦ ਵਾਲੀ ਅਤੇ ਵਿਟਾਮਿਨ ਵਰਗੀਆਂ ਕੁਝ ਹੋਰ ਸ਼੍ਰੇਣੀਆਂਵਿਚ ਦਵਾਈਆਂ ਦੀ ਵਿਕਰੀ ਵਿਚ ਮਹੀਨੇ ਦੌਰਾਨ ਸਿੰਗਲ ਅੰਕ ਦਾ ਵਾਧਾ ਦਰਜ ਕੀਤਾ ਗਿਆ।
ਮੁੰਬਈ ਦੀ ਇਕ ਪ੍ਰਮੁੱਖ ਕੰਪਨੀ ਦਵਾ ਕੰਪਨੀ ਦੇ ਮੁਖੀ (ਦਿਲ ਦੀ ਬੀਮਾਰੀ ਅਤੇ ਸ਼ੂਗਰ ਇਕਾਈ) ਨੇ ਕਿਹਾ ਕਿ ਡਿਲਿਵਰੀ ਇਕ ਪ੍ਰਮੁੱਖ ਚੁਣੌਤੀ ਬਣੀ ਹੋਈ ਹੈ। ਉਸ ਨੇ ਕਿਹਾ ਕਿ ਆਮਤੌਰ ’ਤੇ ਇਕ ਮਹੀਨੇ ਦੌਰਾਨ ਹੋਣ ਵਾਲੀ ਵਿਕਰੀ ਦੇ ਮੁਕਾਬਲੇ ਸਾਡੀ ਵਿਕਰੀ 80-85 ਫੀਸਦੀ ਰਹੀ ਹੈ। ਅਜਿਹਾ ਇਸ ਲਈ ਕਿਉਂਕਿ ਲਾਕਡਾਊਨ ਕਾਰਨ ਲਾਜਿਸਟਿਕ ਸਬੰਧੀ ਵਿਘਨ ਕਾਰਨ ਸਟਾਕਿਸਟ ਅਤੇ ਡਿਸਟ੍ਰੀਬਿਊਟਰ ਸਾਡੇ ਉਤਪਾਦਾਂ ਨੂੰ ਲੈਣ ਵਿਚ ਅਸਮਰਥ ਸੀ। C&F ਏਜੰਟਾਂ ਨੇ ਬੇਨਤੀ ਕੀਤੀ ਕਿ ਸਾਨੂੰ ਉਤਪਾਦਾਂ ਦੀ ਜ਼ਿਆਦਾ ਸਪਲਾਈ ਨਹੀਂ ਕਰਨੀ ਚਾਹੀਦੀ ਕਿਉਂਕਿ ਗੋਦਾਮਾਂ ਤੋਂ ਦਵਾਈਆਂ ਦੀ ਡਿਲਿਵਰੀ ਦੇ ਲਈ ਆਵਾਜਾਹੀ ਮੁਸ਼ਕਿਲ ਸੀ। ਇਸ ਦੇ ਬਾਵਜੂਦ ਗਾਹਕਾਂ ਵੱਲੋਂ ਘਬਰਾਹਟ ਵਿਚ ਕੀਤੀ ਗਈ ਖਰੀਦਦਾਰੀ ਕਾਰਨ ਵਿਕਰੀ ਵੱਧ ਗਈ। ਦਿਲ ਦੇ ਰੋਗ ਅਤੇ ਸ਼ੂਗਰ ਵਰਗੀਆਂ ਸ਼੍ਰੇਣੀਆਂ ਵਿਚ ਰੋਗੀਆਂ ਨੇ ਘਬਰਾਹਟ ਵਿਚ ਦਵਾਈਆਂਦਾ ਸਟਾਕ ਜਮਾ ਕਰ ਲਿਆ। ਉਸ ਨੇ ਕਿਹਾ ਕਿ ਮਾਰਚ ਵਿਚ ਲੱਗਭਗ ਪੂਰੇ ਮਹੀਨੇ ਮੈਡੀਕਲ ਨੁਮਾਈਂਦਿਆਂ ਨੂੰ ਹਸਪਤਾਲਾਂ ਵਿਚ ਨਹੀਂ ਜਾਣ ਦਿੱਤਾ ਗਿਆ, ਜਦਕਿ ਅਚਾਨਕ ਕੀਤੀ ਗਈ ਦੇਸ਼ ਭਰ ਵਿਚ ਲਾਕਡਾਊਨ ਕਾਰਨ ਹਰ ਤਰ੍ਹਾਂ ਦੀ ਆਵਾਜਾਹੀ ਰੁੱਕ ਗਈ ਹੈ।
ਜਿੱਥੇ ਤਕ ਕੰਪਨੀਆਂ ਦਾ ਸਵਾਲ ਹੈ ਤਾਂ ਇਪਕਾ ਨੇ ਮਾਰਚ ਵਿਚ 20.9 ਫੀਸਦੀ ਦਾ ਵਾਧਾ ਦਰਜ ਕੀਤਾ। ਉਸ ਤੋਂ ਬਾਅਦ ਟਾਰੰਟ ਫਾਰਮਾ ਦੀ ਵਿਕਰੀ ਨੂੰ 16.2 ਫੀਸਦੀ ਅਤੇ ਅਜੰਤਾ ਫਾਰਮਾ ਦੀ ਵਿਕਰੀ 15.2 ਫੀਸਦੀ ਰਿਹਾ। ਵਾਕਹਾਰਟ ਅਤੇ ਬਾਓਕਾਨ ਨੇ ਮਹੀਨੇ ਦੌਰਾਨ ਨਾਂ ਪੱਖੀ ਵਾਧਾ ਦਰਜ ਕਤਾ। ਪਿਛਲੇ ਮਹੀਨੇ ਘਰੇਲੂ ਦਵਾ ਬਾਜ਼ਾਰ ਵਿਚ ਸੁਧਾਰ ਹੋਇਆ ਅਤੇ ਵਾਧਾ 1 ਅੰਕ ਤੋਂ ਵੱਧ ਕੇ 12.1 ਫੀਸਦੀ ਹੋ ਗਿਆ। ਇਸ ਨੂੰ ਸਾਹ ਰੋਗ ਅਤੇ ਐਂਟੀ ਇਨਫੈਕਸ਼ਨ ਦਵਾਈ ਸ਼੍ਰੇਣੀਆਂ ਵਿਚ ਦਮਦਾਰ ਬਲ ਮਿਲਿਆ। ਅਸਲ ਵਿਚ ਫਰਵਰੀ ਦੌਰਾਨ 10 ਪ੍ਰਮੁੱਖ ਇਲਾਜ ਸ਼੍ਰੇਣੀਆਂ ਵਿਚੋਂ 8 ਵਿਚ 10 ਫੀਸਦੀ ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ। ਭਾਰਤੀ ਦਵਾ ਬਾਜ਼ਾਰ ਦਾ ਆਕਾਰ ਮੂਵਿੰਗ ਐਂਨੁਅਲ ਟਰਨਓਵਰ (MAT) ਦੇ ਆਧਾਰ ’ਤੇ ਮਾਰਚ ਵਿਚ 9.8 ਫੀਸਦੀ ਦੇ ਵਾਧੇ ਦੇ ਨਾਲ 1.43 ਕਰੋੜ ਰੁਪਏ ਤਕ ਪਹੁੰਚ ਗਿਆ।
ਕੋਰੋਨਾ ਵਾਇਰਸ ਕਾਰਣ ਹਵਾਈ ਯਾਤਰਾ ਨੂੰ ਲੈ ਕੇ ਹਰਦੀਪ ਸਿੰਘ ਪੁਰੀ ਦਾ ਵੱਡਾ ਐਲਾਨ
NEXT STORY