ਨਵੀਂ ਦਿੱਲੀ—ਟੇਕ ਸ਼ੇਅਰਾਂ 'ਚ ਤੇਜ਼ੀ ਨਾਲ ਅਮਰੀਕੀ ਬਾਜ਼ਾਰ 'ਚ ਜੋਸ਼ ਦੇਖਣ ਨੂੰ ਮਿਲਿਆ ਹੈ। ਮੰਗਲਵਾਰ ਦੇ ਕਾਰੋਬਾਰੀ ਪੱਧਰ 'ਚ ਅਮਰੀਕੀ ਬਾਜ਼ਾਰ ਰਿਕਾਰਡ ਪੱਧਰਾਂ 'ਤੇ ਬੰਦ ਹੋਣ 'ਚ ਕਾਮਯਾਬ ਹੋਏ ਹੈ। ਦਰਅਸਲ ਟੈਕਸ ਸੁਧਾਰ ਨੂੰ ਲੈ ਕੇ ਬਾਜ਼ਾਰ 'ਚ ਉਤਸ਼ਾਹ ਦਿਸਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕ੍ਰਿਸਮਿਸ ਗਿਫਟ ਦਾ ਵਾਅਦਾ ਕੀਤਾ ਹੈ। ਨਾਲ ਹੀ ਗੋਲਡਮੈਨ ਸਾਕਸ ਨੇ 2018 ਲਈ ਐੱਸ ਐਂਡ ਪੀ 500 ਇੰਡਕੈਸ ਦਾ ਟੀਚਾ ਵਧਿਆ ਦਿੱਤਾ ਹੈ। ਗੋਲਡਮੈਨ ਸਾਕਸ ਨੇ ਐੱਸ ਐਂਡ ਪੀ 500 ਇੰਡੈਕਸ ਦਾ ਟੀਚਾ ਵਧਾ ਕੇ 2850 ਕੀਤਾ ਹੈ।
ਮੰਗਲਵਾਰ ਦੇ ਕਾਰੋਬਾਰੀ ਪੱਧਰ 'ਚ ਡਾਓ ਜੋਂਸ 160.5 ਅੰਕ ਭਾਵ 0.7 ਫੀਸਦੀ ਤੇਜ਼ੀ ਦੇ ਨਾਲ 23,591 ਦੇ ਪੱਧਰ 'ਤੇ ਬੰਦ ਹੋਇਆ ਹੈ। ਨੈਸਡੈਕ 72 ਅੰਕ ਭਾਵ 1.1 ਫੀਸਦੀ ਦੀ ਮਜ਼ਬੂਤੀ ਨਾਲ 6,862.5 ਦੇ ਪੱਧਰ 'ਤੇ ਬੰਦ ਹੋਇਆ ਹੈ। ਐੱਸ ਐਂਡ ਪੀ 500 ਇੰਡੈਕਸ 16.9 ਅੰਕ ਭਾਵ 0.7 ਫੀਸਦੀ ਉਛਾਲ ਦੇ ਨਾਲ 2,599 ਦੇ ਪੱਧਰ 'ਤੇ ਬੰਦ ਹੋਇਆ ਹੈ।
ਹੁਣ ਡੈਬਿਟ-ਕ੍ਰੈਡਿਟ ਕਾਰਡ ਨਾਲ ਪੇਮੈਂਟ 'ਤੇ ਮਿਲੇਗਾ ਇਹ ਤੋਹਫਾ, ਜੇਬ 'ਤੇ ਘਟੇਗਾ ਭਾਰ
NEXT STORY