ਨਵੀਂ ਦਿੱਲੀ- ਖੰਡ ਮਿੱਲਾਂ ਨੇ ਸਤੰਬਰ 'ਚ ਖਤਮ ਹੋਣ ਵਾਲੇ ਚਾਲੂ ਮਾਰਕੀਟਿੰਗ ਸਾਲ 'ਚ ਹੁਣ ਤੱਕ 55 ਲੱਖ ਟਨ ਖੰਡ ਦੀ ਬਰਾਮਦ ਕਰਨ ਦਾ ਇਕਰਾਰਨਾਮਾ ਕੀਤਾ ਹੈ ਅਤੇ ਇਸਦੇ 'ਚੋਂ 18 ਲੱਖ ਟਨ ਖੰਡ ਦੀ ਬਰਾਮਦ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ। ਉਦਯੋਗਿਕ ਬਾਡੀਜ਼ ਭਾਰਤੀ ਖੰਡ ਮਿੱਲ ਸੰਘ (ਇਸਮਾ) ਨੇ ਇਹ ਜਾਣਕਾਰੀ ਦਿੱਤੀ ਹੈ। ਸਰਕਾਰ ਨੇ ਖੰਡ ਮਿੱਲਾਂ ਨੂੰ ਮਾਰਕੀਟਿੰਗ ਸਾਲ 2022-23 (ਅਕਤੂਬਰ-ਸਤੰਬਰ) 'ਚ ਮਈ ਤੱਕ 60 ਲੱਖ ਟਨ ਖੰਡ ਬਰਾਮਦ ਕਰਨ ਦੀ ਆਗਿਆ ਦਿੱਤੀ ਹੈ। ਪਿਛਲੇ ਮਾਰਕੀਟਿੰਗ ਸਾਲ 'ਚ ਇਨ੍ਹਾਂ ਮਿੱਲਾਂ ਨੇ ਲਗਭਗ 112 ਲੱਖ ਟਨ ਖੰਡ ਦਾ ਨਿਰਯਾਤ ਕੀਤਾ ਸੀ, ਜੋ ਕਿ ਹੁਣ ਤੱਕ ਦਾ ਸਭ ਤੋਂ ਵੱਧ ਹੈ।
ਇਸਮਾ ਨੇ ਇੱਕ ਬਿਆਨ 'ਚ ਕਿਹਾ ਕਿ ਚਾਲੂ ਮਾਰਕੀਟਿੰਗ ਸਾਲ 'ਚ 15 ਜਨਵਰੀ 2023 ਤੱਕ ਖੰਡ ਦਾ ਉਤਪਾਦਨ 156.8 ਲੱਖ ਟਨ ਦਾ ਹੋਇਆ ਹੈ ਜਦੋਂ ਕਿ ਪਿਛਲੇ ਸਾਲ ਦੀ ਇਸੇ ਮਿਆਦ 'ਚ ਇਹ ਉਤਪਾਦਨ 150.8 ਲੱਖ ਟਨ ਸੀ। ਇਸਮਾ ਨੇ ਕਿਹਾ ਕਿ ਬੰਦਰਗਾਹ ਦੀ ਸੂਚਨਾ ਅਤੇ ਬਾਜ਼ਾਰ ਦੀਆਂ ਰਿਪੋਰਟਾਂ ਦੇ ਅਨੁਸਾਰ, ਹੁਣ ਤੱਕ ਲਗਭਗ 55 ਲੱਖ ਟਨ ਖੰਡ ਦੀ ਬਰਾਮਦ ਲਈ ਇਕਰਾਰਨਾਮਾ ਕੀਤਾ ਗਿਆ ਹੈ। ਇਸ ਨੂੰ ਦੇਸ਼ ਤੋਂ ਬਾਹਰ ਨਿਰਯਾਤ ਕੀਤਾ ਗਿਆ ਹੈ। ਇਸਮਾ ਨੇ ਕਿਹਾ ਕਿ ਇਹ ਦਸੰਬਰ 2021 ਦੇ ਅੰਤ ਤੱਕ ਬਰਾਮਦ ਕੀਤੀ ਜਾਣ ਵਾਲੀ ਖੰਡ ਦੇ ਲਗਭਗ ਬਰਾਬਰ ਹੈ।
ਸਰਕਾਰ ਨੇ ਤੈਅ ਕੀਤੀਆਂ 128 ਦਵਾਈਆਂ ਦੀਆਂ ਕੀਮਤਾਂ , ਜਾਣੋ ਸੂਚੀ 'ਚ ਕਿਹੜੀਆਂ ਦਵਾਈਆਂ ਹਨ ਸ਼ਾਮਲ
NEXT STORY