ਨਵੀਂ ਦਿੱਲੀ — ਦਿੱਲੀ ਵਿਚ ਪਿਆਜ਼ ਦੀਆਂ ਕੀਮਤਾਂ 'ਤੇ ਕਾਬੂ ਪਾਉਣ ਲਈ ਸਹਿਕਾਰੀ ਸੰਸਥਾ ਨੈਫੇਡ ਸੋਮਵਾਰ ਤੋਂ ਰੋਜ਼ਾਨਾ 200 ਟਨ ਦਾ ਬਫਰ ਪਿਆਜ਼ ਸਟਾਕ ਥੋਕ ਮੰਡੀਆਂ ਵਿਚ ਉਤਾਰੇਗੀ। ਫਿਲਹਾਲ ਨੈਫੇਡ ਰੋਜ਼ਾਨਾ 75 ਤੋਂ 100 ਟਨ ਪਿਆਜ਼ ਦੀ ਸਪਲਾਈ ਕਰ ਰਿਹਾ ਹੈ। ਨੈਫੇਡ ਦੇ ਪ੍ਰਬੰਧਕ ਨਿਰਦੇਸ਼ਕ ਸੰਜੀਵ ਕੇ. ਚੱਢਾ ਨੇ ਇਹ ਜਾਣਕਾਰੀ ਦਿੱਤੀ ਹੈ।
ਬਜ਼ਾਰ ਅੰਕੜਿਆਂ ਮੁਤਾਬਕ ਦਿੱਲੀ 'ਚ ਪਿਆਜ਼ ਦੀ ਪ੍ਰਚੂਨ ਕੀਮਤਾਂ 30-40 ਰੁਪਏ ਪ੍ਰਤੀ ਕਿਲੋ 'ਤੇ ਪਹੁੰਚ ਗਈ ਹੈ। ਉਤਪਾਦਕ ਸੁਬਿਆਂ ਤੋਂ ਸੀਮਤ ਸਪਲਾਈ ਕਾਰਨ ਇਹ ਸਥਿਤੀ ਆਈ ਹੈ। ਚੱਢਾ ਨੇ ਦੱਸਿਆ ਕਿ ਪਿਛਲੇ ਦਸ ਦਿਨਾਂ ਤੋਂ ਅਸੀਂ ਬਫਰ ਸਟਾਕ ਨਾਲ 75-100 ਟਨ ਪਿਆਜ ਦੀ ਸਪਲਾਈ ਕਰ ਰਹੇ ਹਾਂ। ਅਸੀਂ ਮਾਤਰਾ ਵਧਾਉਣ ਦਾ ਫੈਸਲਾ ਕੀਤਾ ਹੈ। ਥੋਕ ਬਜ਼ਾਰ ਵਿਚ ਘੱਟ ਤੋਂ ਘੱਟ 200 ਟਨ ਪਿਆਜ਼ ਰੋਜ਼ਾਨਾ ਉਤਾਰਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਨੈਫੇਡ ਸਿਰਫ ਥੋਕ ਬਜ਼ਾਰ 'ਚ ਹੀ ਸਪਲਾਈ ਨਹੀਂ ਵਧਾਏਗਾ ਸਗੋਂ ਮਦਰ ਡੇਅਰੀ ਦੇ ਸਾਰੇ 400 ਸਫਲ ਸਟੋਰ ਵੀ ਸਪਲਾਈ ਕਰਨਗੇ।
ਸਰਕਾਰ ਨੇ ਸ਼ੁੱਕਰਵਾਰ ਨੂੰ ਮਦਰ ਡੇਅਰੀ ਨੂੰ ਪਿਆਜ ਦੀਆਂ ਸਾਰੀਆਂ ਕਿਸਮਾਂ 'ਤੇ 2 ਰੁਪਏ ਪ੍ਰਤੀ ਕਿਲੋ ਤੱਕ ਦੀ ਕਮੀ ਕਰਨ ਲਈ ਕਿਹਾ ਸੀ। ਇਸ 'ਤੇ ਸਹਿਮਤੀ ਜਤਾਉਂਦੇ ਹੋਏ ਮਦਰ ਡੇਅਰੀ ਨੇ ਦਿੱਲੀ ਵਿਚ ਆਪਣੀਆਂ ਸਾਰੀਆਂ ਦੁਕਾਨਾਂ 'ਤੇ ਬਿਨਾਂ ਪੈਕਿੰਗ ਜਾਂ ਖੁੱਲ੍ਹੇ 'ਚ ਉਪਲੱਬਧ ਪਿਆਜ਼ ਦੀ ਕੀਮਤ ਨੂੰ 27.90 ਰੁਪਏ ਤੋਂ ਘਟਾ ਕੇ 25.90 ਰੁਪਏ ਕਰ ਦਿੱਤਾ। ਪੈਕਿੰਗ 'ਚ ਉਪਲੱਬਧ ਪਿਆਜ਼ ਦੀ ਕੀਮਤ ਨੂੰ 27.90 ਰੁਪਏ ਤੋਂ ਘਟਾ ਕੇ 25.90 ਪੈਸੇ ਕਰ ਦਿੱਤਾ।
ਰੀਅਲ ਅਸਟੇਟ ਸੈਕਟਰ 'ਚ ਰੁਕੀ ਲੋਨ ਰਿਫਾਈਨੈਂਸਿੰਗ ਡੀਲ
NEXT STORY