ਨਵੀਂ ਦਿੱਲੀ– ਯੂਕ੍ਰੇਨ ਸੰਕਟ ਦੌਰਾਨ ਭਾਰਤ ਵਿਚ ਪਾਮ ਆਇਲ ਦੇ ਭਾਅ ਸੋਇਆ ਆਇਲ ਦੀ ਤੁਲਣਾ ਵਿਚ ਆਪਣੇ ਸਭ ਤੋਂ ਉੱਚ ਪੱਧਰ ਉੱਤੇ ਪਹੁੰਚ ਗਏ ਹਨ। ਭਾਰਤ ਵਿਚ ਪਹਿਲੀ ਵਾਰ ਪਾਮ ਆਇਲ 4 ਵੱਡੇ ਖੁਰਾਕੀ ਤੇਲਾਂ ਵਿਚ ਸਭ ਤੋਂ ਮਹਿੰਗਾ ਖੁਰਾਕੀ ਤੇਲ ਹੋ ਗਿਆ ਹੈ। ਧਿਆਨਯੋਗ ਹੈ ਕਿ ਯੂਕ੍ਰੇਨ ਉੱਤੇ ਰੂਸ ਦੇ ਹਮਲੇ ਦੇ ਨਾਲ ਹੀ ਦੇਸ਼ ਵਿਚ ਸਨਫਲਾਵਰ (ਸੂਰਜਮੁਖੀ ਦਾ ਤੇਲ) ਦੀ ਸਪਲਾਈ ਥੰਮ੍ਹ ਗਈ ਹੈ। ਇਸ ਕਾਰਨ ਖਰੀਦਦਾਰ ਸਨਫਲਾਵਰ ਆਇਲ ਦੇ ਬਦਲ ਦੇ ਤੌਰ ਉੱਤੇ ਪਾਮ ਆਇਲ ਵਲ ਰੁਖ ਕਰ ਰਹੇ ਹਨ, ਜਿਸ ਕਾਰਨ ਪਾਮ ਆਇਲ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
ਧਿਆਨਯੋਗ ਕਿ ਪੂਰਬੀ ਯੂਰਪ ਦਾ ਬਲੈਕ ਸੀ ਦਾ ਇਲਾਕਾ ਸਨਫਲਾਵਰ (ਸੂਰਜਮੁਖੀ ਦਾ ਤੇਲ) ਦੇ ਉਤਪਾਦਨ ਲਈ ਜਾਣਿਆ ਜਾਂਦਾ ਹੈ ਪਰ ਇਸ ਪੂਰੇ ਇਲਾਕੇ ਵਿਚ ਰਸ਼ੀਅਨ ਹਮਲੇ ਕਾਰਨ ਹਫੜਾ-ਦਫੜੀ ਮਚ ਗਈ ਹੈ, ਜਿਸ ਨਾਲ ਦੇਸ਼ ਵਿਚ ਸਨਫਲਾਵਰ ਆਇਲ ਦੀ ਸਪਲਾਈ ਘੱਟ ਗਈ ਹੈ, ਜਿਸ ਦਾ ਫਾਇਦਾ ਪਾਮ ਆਇਲ ਨੂੰ ਮਿਲ ਰਿਹਾ ਹੈ।
ਏਸ਼ੀਆਈ ਅਤੇ ਅਫਰੀਕਨ ਦੇਸ਼ਾਂ ਦੇ ਖਪਤਕਾਰਾਂ ਦੀ ਜੇਬ ਉੱਤੇ ਹੋਵੇਗਾ ਅਸਰ
ਪਾਮ ਆਇਲ ਦੀਆਂ ਕੀਮਤਾਂ ਵਿਚ ਇਹ ਵਾਧਾ ਪਹਿਲਾਂ ਤੋਂ ਹੀ ਮਹਿੰਗਾਈ ਨਾਲ ਜੂਝ ਰਹੇ ਏਸ਼ੀਆਈ ਅਤੇ ਅਫਰੀਕਨ ਦੇਸ਼ਾਂ ਦੇ ਖਪਤਕਾਰਾਂ ਦੀ ਜੇਬ ਉੱਤੇ ਭਾਰੀ ਅਸਰ ਪਾ ਸਕਦੀ ਹੈ, ਜਿਸ ਦੌਰਾਨ ਉਹ ਆਪਣੀ ਖਪਤ ਘਟਾਉਣ ਲਈ ਮਜਬੂਰ ਹੋ ਸਕਦੇ ਹਨ। ਕੌਮਾਂਤਰੀ ਬਾਜ਼ਾਰ ਵਿਚ ਕਰੂਡ ਪਾਮ ਆਇਲ (ਸੀ. ਪੀ. ਓ.) ਦਾ ਭਾਅ 1925 ਡਾਲਰ ਪ੍ਰਤੀ ਟਨ ਉੱਤੇ ਨਜ਼ਰ ਆ ਰਿਹਾ ਹੈ। ਦੂਜੇ ਪਾਸੇ ਕਰੂਡ ਸੋਇਆ ਆਇਲ ਦਾ ਭਾਅ 1865 ਡਾਲਰ ਉੱਤੇ ਨਜ਼ਰ ਆ ਰਿਹਾ ਹੈ। ਇਹ ਭਾਰਤ ਲਈ ਮਾਰਚ ਵਿਚ ਹੋਣ ਵਾਲੇ ਸ਼ਿਪਮੈਂਟ ਦੇ ਭਾਅ ਹਨ, ਉਥੇ ਹੀ ਕਰੂਡ ਰੇਪਸੀਡ (ਕੈਨੋਲਾ) ਆਇਲ ਦਾ ਭਾਅ 1900 ਡਾਲਰ ਪ੍ਰਤੀ ਟਨ ਦੇ ਆਸ-ਪਾਸ ਹੈ, ਜਦੋਂਕਿ ਟਰੇਡਰਸ ਯੂਕ੍ਰੇਨ ਸੰਕਟ ਕਾਰਨ ਪੋਰਟ ਬੰਦ ਹੋਣ ਕਾਰਨ ਸਨਫਲਾਵਰ ਆਇਲ ਦੀ ਸ਼ਿਪਮੈਂਟ ਕਰਨ ਵਿਚ ਸਮਰੱਥ ਨਹੀਂ ਹਨ।
ਡੀਲਰ ਅਤੇ ਟਰੇਡਰ ਵਧਾ ਰਹੇ ਪਾਮ ਆਇਲ ਦਾ ਇੰਪੋਰਟ
ਮੁੰਬਈ ਸਥਿਤ ਇਕ ਗਲੋਬਲ ਟਰੇਡਿੰਗ ਫਰਮ ਦੇ ਡੀਲਰ ਦਾ ਕਹਿਣਾ ਹੈ ਕਿ ਏਸ਼ੀਆਈ ਅਤੇ ਯੂਰਪੀ ਰਿਫਾਇਨਰੀਆਂ ਨੇ ਸਨਫਲਾਵਰ ਆਇਲ ਦੀ ਜਗ੍ਹਾ ਭਰਨ ਲਈ ਨੀਅਰ ਮੰਥ ਸ਼ਿਪਮੈਂਟ ਹੇਤੁ ਪਾਮ ਆਇਲ ਦੀ ਖਰੀਦਦਾਰੀ ਵਧਾ ਦਿੱਤੀ ਹੈ। ਉਨ੍ਹਾਂ ਕੋਲ ਸੋਇਆ ਆਇਲ ਖਰੀਦਣ ਦਾ ਵੀ ਬਦਲ ਹੈ ਪਰ ਸੋਇਆ ਆਇਲ ਤੁਰੰਤ ਸ਼ਿਪਮੈਂਟ ਦੀ ਸੰਭਾਵਨਾ ਸੀਮਿਤ ਹੈ। ਇਸ ਨੂੰ ਏਸ਼ੀਆ ਤੱਕ ਪੁੱਜਣ ਵਿਚ ਪਾਮ ਆਇਲ ਦੀ ਤੁਲਣਾ ਵਿਚ ਜ਼ਿਆਦਾ ਸਮਾਂ ਲੱਗੇਗਾ, ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਡੀਲਰ ਅਤੇ ਟਰੇਡਰ ਪਾਮ ਆਇਲ ਦਾ ਇੰਪੋਰਟ ਵਧਾ ਰਹੇ ਹਨ। ਇਸ ਦੌਰਾਨ ਪਾਮ ਆਇਲ ਦੀਆਂ ਕੀਮਤਾਂ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਅਰਜਨਟੀਨਾ, ਬ੍ਰਾਜ਼ੀਲ ਅਤੇ ਪੈਰਾਗਵੇ ਵਿਚ ਸੁੱਕਾ ਪੈਣ ਕਾਰਨ ਸੋਇਆਬੀਨ ਦੇ ਉਤਪਾਦਨ ਵਿਚ ਗਿਰਾਵਟ ਦੀ ਸੰਭਾਵਨਾ ਹੈ। ਇਸ ਦਾ ਫਾਇਦਾ ਵੀ ਪਾਮ ਆਇਲ ਨੂੰ ਮਿਲ ਰਿਹਾ ਹੈ।
ਬਾਈਡੇਨ ਨੇ ਤੇਲ ਦੀਆਂ ਕੀਮਤਾਂ ਨੂੰ ਸਥਿਰ ਰੱਖਣ ਲਈ 3 ਕਰੋੜ ਬੈਰਲ ਤੇਲ ਦੇਣ ਦਾ ਕੀਤਾ ਐਲਾਨ
NEXT STORY