ਨਵੀਂ ਦਿੱਲੀ–ਪਾਕਿ ਸੁਜ਼ੂਕੀ ਮੋਟਰ ਕੰਪਨੀ (ਪੀ. ਐੱਸ. ਐੱਮ. ਸੀ.) ਨੇ ਐਲਾਨ ਕੀਤਾ ਕਿ ਉਸ ਦੇ ਪ੍ਰੋਡਕਸ਼ਨ ਪਲਾਂਟ 2 ਜਨਵਰੀ ਤੋਂ 6 ਜਨਵਰੀ ਤੱਕ ਪੂਰੀ ਤਰ੍ਹਾਂ ਬੰਦ ਰਹਿਣਗੇ। ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਕੰਪਨੀ ਨੇ ਇਸ ਦੇ ਪਿੱਛੇ ਆਟੋ ਪਾਰਟਸ ਦੇ ਇੰਪੋਰਟ ’ਤੇ ਪਾਬੰਦੀ ਤੋਂ ਬਾਅਦ ਇਨਵੈਂਟਰੀ ਪੱਧਰ ਦੀ ਕਮੀ ਦਾ ਹਵਾਲਾ ਦਿੱਤਾ ਹੈ। ਇਸ ਮਹੀਨੇ ਦੀ ਸ਼ੁਰੂਆਤ ’ਚ ਪਾਕਿਸਤਾਨ ’ਚ ਟੋਯੋਟਾ ਆਟੋਮੋਬਾਇਲ ਦੇ ਅਸੈਂਬਲਰ ਇੰਡਸ ਮੋਟਰ ਕੰਪਨੀ (ਆਈ. ਐੱਮ. ਸੀ.) ਨੇ ਵੀ ਐਲਾਨ ਕੀਤਾ ਕਿ ਉਹ 30 ਦਸੰਬਰ ਤੱਕ ਆਪਣੇ ਉਤਪਾਦਨ ਪਲਾਂਟ ਨੂੰ ਪੂਰੀ ਤਰ੍ਹਾਂ ਬੰਦ ਕਰ ਦੇਵੇਗੀ।
ਇੰਡਸ ਮੋਟਰ ਕੰਪਨੀ ਨੇ ਸੁਜ਼ੂਕੀ ਮੋਟਰ ਕੰਪਨੀ ਵਾਂਗ ਇੰਪੋਰਟ ਲਈ ਮਨਜ਼ੂਰੀ ਨਾਲ ਸਬੰਧਤ ਦੇਰੀ ਤੋਂ ਬਾਅਦ ਆ ਰਹੀਆਂ ਸਮੱਸਿਆਵਾਂ ਦਾ ਹਵਾਲਾ ਦਿੱਤਾ ਸੀ। ਪਿਛਲੇ ਮਹੀਨੇ ਆਈ. ਐੱਮ. ਸੀ. ਦੇ ਅਧਿਕਾਰੀਆਂ ਨੇ ਕਾਰਪੋਰੇਟ ਬ੍ਰੀਫਿੰਗ ’ਚ ਕਿਹਾ ਸੀ ਕਿ ਕੇਂਦਰੀ ਬੈਂਕ ਵਲੋਂ ਲਗਾਈਆਂ ਗਈਆਂ ਇੰਪੋਰਟ ਪਾਬੰਦੀਆਂ ਅਤੇ ਰੁਪਏ ’ਚ ਜਾਰੀ ਗਿਰਾਵਟ ਦੇਸ਼ ਦੇ ਆਟੋ ਸੈਕਟਰ ਨੂੰ ਨੁਕਸਾਨ ਪਹੁੰਚਾ ਰਹੀ ਹੈ।
ਕੰਪੋਨੈਂਟਸ ਦੀ ਕਮੀ ਨਾਲ ਜੂਝ ਰਹੀ ਕੰਪਨੀ
ਪੀ. ਐੱਮ. ਐੱਸ. ਸੀ. ਨੇ ਕਿਹਾ ਕਿ ਪਾਬੰਦੀਆਂ ਕਾਰਨ ਇੰਪੋਰਟ ਰਾਹੀਂ ਆਉਣ ਵਾਲੇ ਜ਼ਰੂਰੀ ਸਾਮਾਨ ਦੀ ਸਪਲਾਈ ਨਹੀਂ ਹੋ ਰਹੀ ਹੈ। ਇਸ ਕਾਰਨ ਇਨਵੈਂਟਰੀ ਪੱਧਰ ਪ੍ਰਭਾਵਿਤ ਹੋਇਆ ਹੈ, ਇਸ ਲਈ ਇਨਵੈਂਟਰੀ ਪੱਧਰ ਦੀ ਕਮੀ ਾਰਨ ਕੰਪਨੀ ਦੇ ਪ੍ਰਬੰਧਨ ਨੇ ਜਨਵਰੀ ਤੋਂ ਆਟੋਮੋਬਾਇਲ ਦੇ ਨਾਲ-ਨਾਲ ਮੋਟਰਸਾਈਕਲ ਲਈ ਆਪਣੇ ਪਲਾਂਟ ਨੂੰ 2 ਤੋਂ 6 ਜਨਵਰੀ 2023 ਤੱਕ ਬੰਦ ਕਰਨ ਦਾ ਫੈਸਲਾ ਕੀਤਾ ਹੈ।
ਇਸ ਕਾਰਨ ਆਟੋ ਉਦਯੋਗ ’ਤੇ ਆਇਆ ਸੰਕਟ
ਪੀ. ਐੱਸ. ਐੱਮ. ਸੀ. ਸੁਜ਼ੂਕੀ ਕਾਰਾਂ, ਪਿਕਅਪ, ਵੈਨ, 4×4 ਅਤੇ ਮੋਟਰਸਾਈਕਲ ਅਤੇ ਸਬੰਧਤ ਸਪੇਅਰ ਪਾਰਟਸ ਦੇ ਅਸੈਂਬਲਿੰਗ ਅਤੇ ਮਾਰਕੀਟਿੰਗ ’ਚ ਲੱਗੀ ਹੋਈ ਹੈ। ਪਾਕਿਸਤਾਨ ਦਾ ਆਟੋ ਉਦਯੋਗ, ਜੋ ਇੰਪੋਰਟ ’ਤੇ ਬਹੁਤ ਜ਼ਿਆਦਾ ਨਿਰਭਰ ਹੈ, ਉਹ ਹੁਣ ਰੁਪਏ ਦੀ ਡਿਗਦੀ ਕੀਮਤ ਕਾਰਨ ਸੰਕਟ ਦਰਮਿਆਨ ਫਸ ਗਿਆ ਹੈ। ਪਾਕਿਸਤਾਨ ਦੇ ਸਟੇਟ ਬੈਂਕ ਨੇ ਲਗਾਤਾਰ ਡਿਗਦੇ ਰੁਪਏ ਤੋਂ ਬਾਅਦ ਕ੍ਰੈਡਿਟ ਲੈਟਰ (ਐੱਲ. ਸੀ.) ਖੋਲ੍ਹਣ ’ਤੇ ਪਾਬੰਦੀ ਲਗਾ ਦਿੱਤੀ ਹੈ।
ਕੇਂਦਰ ਸਰਕਾਰ 'ਤੇ ਕਰਜ਼ੇ ਦਾ ਬੋਝ ਵਧਿਆ, ਦੂਜੀ ਤਿਮਾਹੀ 'ਚ ਕੁੱਲ ਦੇਣਦਾਰੀ ਵਧ ਕੇ 147.19 ਲੱਖ ਕਰੋੜ ਹੋਈ
NEXT STORY