ਨੈਸ਼ਨਲ ਡੈਸਕ - ਸੈਨ ਫ੍ਰਾਂਸਿਸਕੋ ਤੋਂ ਕੋਲਕਾਤਾ ਰਾਹੀਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ AI174 ਨੂੰ ਤਕਨੀਕੀ ਖਰਾਬੀ ਦੇ ਸ਼ੱਕ ਕਾਰਨ ਮੰਗੋਲੀਆ ਦੀ ਰਾਜਧਾਨੀ ਉਲਾਨਬਾਟਰ ਵਿੱਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਹ ਜਾਣਕਾਰੀ ਸੋਮਵਾਰ ਨੂੰ ਏਅਰ ਇੰਡੀਆ ਦੇ ਬੁਲਾਰੇ ਵੱਲੋਂ ਦਿੱਤੀ ਗਈ।
ਏਅਰ ਇੰਡੀਆ ਨੇ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) 'ਤੇ ਜਾਣਕਾਰੀ ਦਿੰਦਿਆਂ ਕਿਹਾ ਕਿ, “2 ਨਵੰਬਰ ਨੂੰ ਸੈਨ ਫ੍ਰਾਂਸਿਸਕੋ ਤੋਂ ਕੋਲਕਾਤਾ ਰਾਹੀਂ ਦਿੱਲੀ ਆ ਰਹੀ ਫਲਾਈਟ AI174 ਨੂੰ ਉਡਾਨ ਦੌਰਾਨ ਤਕਨੀਕੀ ਖਰਾਬੀ ਦਾ ਸ਼ੱਕ ਹੋਣ 'ਤੇ ਸੁਰੱਖਿਆ ਦੇ ਮੱਦੇਨਜ਼ਰ ਉਲਾਨਬਾਟਰ 'ਚ ਲੈਂਡ ਕਰਾਇਆ ਗਿਆ। ਜਹਾਜ਼ ਸੁਰੱਖਿਅਤ ਤਰੀਕੇ ਨਾਲ ਉਤਰ ਗਿਆ ਹੈ ਅਤੇ ਇਸ ਦੀ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ।”
ਬੁਲਾਰੇ ਨੇ ਅੱਗੇ ਕਿਹਾ ਕਿ, “ਅਸੀਂ ਆਪਣੇ ਸਹਿਯੋਗੀਆਂ ਨਾਲ ਮਿਲਕੇ ਯਾਤਰੀਆਂ ਦੀ ਸਹਾਇਤਾ ਕਰ ਰਹੇ ਹਾਂ ਅਤੇ ਉਨ੍ਹਾਂ ਨੂੰ ਜਲਦ ਤੋਂ ਜਲਦ ਉਨ੍ਹਾਂ ਦੇ ਮੰਜ਼ਿਲ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਅਚਾਨਕ ਆਈ ਸਥਿਤੀ ਕਾਰਨ ਹੋਈ ਅਸੁਵਿਧਾ ਲਈ ਖੇਦ ਹੈ। ਏਅਰ ਇੰਡੀਆ ਵਿੱਚ ਯਾਤਰੀਆਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ।” ਸਾਰੀ ਉਡਾਨ ਟੀਮ ਅਤੇ ਯਾਤਰੀ ਸੁਰੱਖਿਅਤ ਹਨ ਅਤੇ ਜਹਾਜ਼ ਦੀ ਤਕਨੀਕੀ ਜਾਂਚ ਮੰਗੋਲੀਆ 'ਚ ਜਾਰੀ ਹੈ।
ਕੇਂਦਰ ਤੋਂ ਆਨਲਾਈਨ ਜੂਏ ’ਤੇ ਪਾਬੰਦੀ ਲਾਉਣ ਦੀ ਮੰਗ ਵਾਲੀ ਪਟੀਸ਼ਨ ’ਤੇ ਜਵਾਬ ਤਲਬ
NEXT STORY