ਨਵੀਂ ਦਿੱਲੀ-ਦੇਸ਼ ਭਰ 'ਚ ਹੌਲੀ-ਹੌਲੀ ਆਰਥਿਕ ਗਤੀਵਿਧੀਆਂ ਫਿਰ ਤੋਂ ਟਰੈਕ 'ਤੇ ਵਾਪਸ ਆ ਰਹੀਆਂ ਹਨ। ਹੁਣ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਦੱਸਿਆ ਕਿ ਸੋਮਵਾਰ ਨੂੰ ਸੁਜ਼ੂਕੀ ਮੋਟਰ ਗੁਜਰਾਤ ਨੇ ਆਪਣੇ ਪਲਾਂਟ 'ਚ ਪ੍ਰੋਡਕਸ਼ਨ ਸ਼ੁਰੂ ਕਰ ਦਿੱਤਾ ਹੈ। ਦਰਅਸਲ, ਲਾਕਡਾਊਨ ਦੇ ਚੱਲਦੇ 23 ਮਾਰਚ ਤੋਂ ਸੁਜ਼ੂਕੀ ਮੋਟਰ ਗੁਜਰਾਤ ਨੇ ਆਪਣੇ ਹੰਸਲਪੁਰ ਪਲਾਂਟ 'ਚ ਕੰਮਕਾਜ ਬੰਦ ਕਰ ਦਿੱਤਾ ਸੀ। ਹੁਣ ਲਾਕਡਾਊਨ-4.0 'ਚ ਕੁਝ ਢਿੱਲ ਮਿਲਣ ਤੋਂ ਬਾਅਦ ਕੰਪਨੀ ਨੇ ਇਥੇ ਪ੍ਰੋਡਕਸ਼ਨ ਸ਼ੁਰੂ ਕਰ ਦਿੱਤਾ ਹੈ।
'ਸੋਸ਼ਲ ਡਿਸਟੈਂਸਿੰਗ ਦਾ ਸਖਤੀ ਨਾਲ ਹੋਵੇਗਾ ਪਾਲਣ'
ਦੱਸ ਦੇਈਏ ਕਿ ਲਾਕਡਾਊਨ 4.0 ਤਹਿਤ ਕਈ ਕੰਪਨੀਆਂ, ਫੈਕਟਰੀਆਂ ਨੂੰ ਸ਼ਰਤਾਂ ਦੇ ਨਾਲ ਫਿਰ ਤੋਂ ਕੰਮਕਾਜ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਸੁਜ਼ੂਕੀ ਮੋਟਰ ਗੁਜਰਾਤ ਮਾਰੂਤੀ ਸੁਜ਼ੂਕੀ ਇੰਡੀਆ ਲਈ ਠੇਕੇ 'ਤੇ ਕਾਰਾਂ ਦਾ ਨਿਰਮਾਣ ਕਰਦੀ ਹੈ। ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਉਹ ਸਖਤੀ ਨਾਲ ਸਾਰੇ ਸਰਕਾਰੀ ਨਿਯਮਾਂ ਅਤੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰੇਗੀ।
ਇਸ ਤੋਂ ਪਹਿਲਾਂ ਮਾਰੂਤੀ ਸੁਜ਼ੂਕੀ ਨੇ 12 ਮਈ ਤੋਂ ਮਾਨੇਸਰ ਅਤੇ 18 ਮਈ ਤੋਂ ਗੁਰੂਗ੍ਰਾਮ ਫੈਕਟਰੀ 'ਚ ਕਾਰ ਦਾ ਪ੍ਰੋਡਕਸ਼ਨ ਸ਼ੁਰੂ ਕਰ ਦਿੱਤਾ ਹੈ। ਦਰਅਸਲ ਗੁਜਰਾਤ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਇਸ ਸੰਕਟ 'ਚ ਕੰਪਨੀ ਨੇ ਕਿਹਾ ਕਿ ਸਿਹਤ ਅਤੇ ਸੇਫਟੀ ਗਾਈਡਲਾਇੰਸ ਦਾ ਪਾਲਣ ਕਰਦੇ ਹੋਏ ਪਲਾਂਟ ਨੂੰ ਸ਼ੁਰੂ ਕੀਤਾ ਜਾਵੇਗਾ। ਖਾਸਤੌਰ 'ਤੇ ਸੋਸ਼ਲ ਡਿਸਟੈਂਸਿੰਗ ਦਾ ਸਖਤੀ ਨਾਲ ਪਾਲਣ ਕੀਤਾ ਜਾਵੇਗਾ।
600 ਦਿਨਾਂ ਤਕ ਅਨਲਿਮਟਿਡ ਕਾਲਿੰਗ ਵਾਲਾ ਪਲਾਨ ਲਿਆਈ ਇਹ ਕੰਪਨੀ
NEXT STORY