ਮੁੰਬਈ - ਡਾ: ਸਵਾਤੀ ਪੀਰਾਮਲ ਨੂੰ ਫਰਾਂਸ ਦੇ ਸਰਵਉੱਚ ਨਾਗਰਿਕ ਸਨਮਾਨ 'ਨਾਈਟ ਆਫ਼ ਦਿ ਲੀਜਨ ਆਫ਼ ਆਨਰ' ਨਾਲ ਸਨਮਾਨਿਤ ਕੀਤਾ ਗਿਆ ਹੈ। ਫਰਾਂਸ ਦੀ ਵਿਦੇਸ਼ ਅਤੇ ਯੂਰਪੀ ਮਾਮਲਿਆਂ ਬਾਰੇ ਮੰਤਰੀ ਕੈਥਰੀਨ ਕੋਲੋਨਾ ਨੇ ਭਾਰਤ ਦੌਰੇ ਦੌਰਾਨ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ। ਉਨ੍ਹਾਂ ਨੂੰ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਸਨਮਾਨਿਤ ਕੀਤਾ। ਇਸ ਦੌਰਾਨ ਫਰਾਂਸ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਡਾ: ਪੀਰਾਮਲ ਨਾ ਸਿਰਫ਼ ਇੱਕ ਮੋਹਰੀ ਅਤੇ ਅਸਾਧਾਰਨ ਮਹਿਲਾ ਕਾਰੋਬਾਰੀ ਹਨ।
ਇਹ ਵੀ ਪੜ੍ਹੋ : ਸੀਮੈਂਟ ਕੰਪਨੀਆਂ ਦੀ ਕਮਾਨ ਸੰਭਾਲੇਗਾ ਅਡਾਨੀ ਦਾ ਪੁੱਤਰ, 'ਅੰਬੂਜਾ' 'ਚ 20,000 ਕਰੋੜ ਦੇ ਨਿਵੇਸ਼ ਨੂੰ ਮਨਜ਼ੂਰੀ
ਜਾਣੋ ਕੌਣ ਹਨ ਡਾ: ਸਵਾਤੀ ਪੀਰਾਮਲ
ਪਿਰਾਮਲ ਗਰੁੱਪ ਦੀ ਵਾਈਸ ਚੇਅਰਪਰਸਨ ਦੇ ਤੌਰ 'ਤੇ ਸਵਾਤੀ ਆਪਣੇ ਪੀਰਾਮਲ ਸਮੂਹ ਵਿੱਚ ਦਵਾਈ, ਵਿੱਤੀ ਸੇਵਾਵਾਂ, ਰੀਅਲ ਅਸਟੇਟ ਅਤੇ ਗਲਾਸ ਦੀ ਪੈਕੇਜਿੰਗ ਦੇ ਕਾਰੋਬਾਰ ਦੀ ਨਿਗਰਾਨੀ ਕਰਦੇ ਹਨ। ਇਸ ਨੂੰ ਆਪਣੇ ਲਈ ਬਹੁਤ ਵੱਡਾ ਸਨਮਾਨ ਦੱਸਦਿਆਂ ਉਨ੍ਹਾਂ ਕਿਹਾ ਕਿ ਇਹ ਪੀਰਾਮਲ ਗਰੁੱਪ ਵਿੱਚ ਮੇਰੇ ਨਾਲ ਕੰਮ ਕਰ ਰਹੇ ਲੋਕਾਂ ਦੀਆਂ ਕੋਸ਼ਿਸ਼ਾਂ ਲਈ ਵੀ ਸਨਮਾਨ ਹੈ। ਪਿਰਾਮਲ ਗਰੁੱਪ ਦਾ ਕਾਰੋਬਾਰ ਤੋਂ ਇਲਾਵਾ ਕਲਾ ਅਤੇ ਸੱਭਿਆਚਾਰ ਵਿੱਚ ਫਰਾਂਸ ਨਾਲ ਲੰਬੇ ਸਮੇਂ ਤੋਂ ਸਬੰਧ ਹੈ। ਫਰਾਂਸ ਇਸ ਤੋਂ ਪਹਿਲਾਂ ਵੀ ਡਾਕਟਰ ਪੀਰਾਮਲ ਨੂੰ ਆਪਣੇ ਦੂਜੇ ਸਰਵਉੱਚ ਸਨਮਾਨ 'ਨਾਈਟ ਆਫ਼ ਦਾ ਆਰਡਰ ਆਫ਼ ਮੈਰਿਟ' ਨਾਲ ਸਨਮਾਨਿਤ ਕਰ ਚੁੱਕਾ ਹੈ।
ਅੰਬਾਨੀ ਪਰਿਵਾਰ ਨਾਲ ਰਿਸ਼ਤਾ
ਡਾਕਟਰ ਸਵਾਤੀ ਪੀਰਾਮਲ ਦੇਸ਼ ਦੀ ਸਭ ਤੋਂ ਕੀਮਤੀ ਕੰਪਨੀ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੀ ਕੁੜਮਣੀ ਹੈ। ਸਵਾਤੀ ਅਤੇ ਅਜੇ ਪੀਰਾਮਲ ਦੇ ਬੇਟੇ ਆਨੰਦ ਪੀਰਾਮਲ ਦਾ ਵਿਆਹ ਮੁਕੇਸ਼ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਨਾਲ ਹੋਇਆ ਹੈ। ਇਹ ਵਿਆਹ ਦਸੰਬਰ 2018 'ਚ ਹੋਇਆ ਸੀ। ਹਾਲ ਹੀ ਵਿੱਚ ਹੋਈ ਰਿਲਾਇੰਸ ਏਜੀਐਮ ਵਿੱਚ, ਮੁਕੇਸ਼ ਅੰਬਾਨੀ ਨੇ ਆਪਣੀ ਧੀ ਈਸ਼ਾ ਨੂੰ ਗਰੁੱਪ ਦੇ ਪ੍ਰਚੂਨ ਕਾਰੋਬਾਰ ਦੇ ਮੁਖੀ ਵਜੋਂ ਪੇਸ਼ ਕੀਤਾ।
ਪਦਮ ਸ਼੍ਰੀ ਨਾਲ ਸਨਮਾਨਿਤ
ਡਾ ਪੀਰਾਮਲ ਭਾਰਤ ਦੇ ਪ੍ਰਮੁੱਖ ਵਿਗਿਆਨੀਆਂ ਅਤੇ ਉਦਯੋਗਪਤੀਆਂ ਵਿੱਚੋਂ ਇੱਕ ਹਨ। ਉਸ ਦੀਆਂ ਕਾਢਾਂ, ਨਵੀਆਂ ਦਵਾਈਆਂ ਅਤੇ ਜਨਤਕ ਸਿਹਤ ਲਈ ਯੋਗਦਾਨ ਨੇ ਬਹੁਤ ਸਾਰੇ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਨੂੰ ਪਦਮ ਸ਼੍ਰੀ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਉਸਨੇ ਲੀਡਰਸ਼ਿਪ ਦੀਆਂ ਭੂਮਿਕਾਵਾਂ ਵਿੱਚ ਔਰਤਾਂ ਨੂੰ ਉਤਸ਼ਾਹਿਤ ਕਰਨ ਲਈ ਢਾਂਚੇ ਅਤੇ ਨੀਤੀਆਂ ਤਿਆਰ ਕੀਤੀਆਂ ਹਨ। ਉਸਨੇ ਪ੍ਰਧਾਨ ਮੰਤਰੀ ਦੀ ਭਾਰਤ ਵਪਾਰ ਸਲਾਹਕਾਰ ਕੌਂਸਲ ਅਤੇ ਵਿਗਿਆਨਕ ਸਲਾਹਕਾਰ ਕੌਂਸਲ ਦੇ ਮੈਂਬਰ ਵਜੋਂ ਵੀ ਕੰਮ ਕੀਤਾ ਹੈ। ਉਹ ਇਸ ਸਮੇਂ ਹਾਰਵਰਡ ਗਲੋਬਲ ਸਲਾਹਕਾਰ ਕੌਂਸਲ ਵਿੱਚ ਹਨ।
ਇਹ ਵੀ ਪੜ੍ਹੋ : ਸਰਕਾਰ ਨੇ ‘ਛੋਟੀ ਕੰਪਨੀ’ ਦੀ ਪਰਿਭਾਸ਼ਾ ’ਚ ਕੀਤੀ ਸੋਧ, ਦਾਇਰੇ ’ਚ ਆ ਸਕਣਗੀਆਂ ਕਈ ਹੋਰ ਕੰਪਨੀਆਂ
ਐਸੋਚੈਮ ਦੀ ਪਹਿਲੀ ਮਹਿਲਾ ਪ੍ਰਧਾਨ
ਪਿਰਾਮਲ ਗਰੁੱਪ ਦੀ ਇੱਕ ਚੈਰਿਟੀ ਸੰਸਥਾ ਪੀਰਾਮਲ ਫਾਊਂਡੇਸ਼ਨ ਦੇ ਡਾਇਰੈਕਟਰ ਦੇ ਤੌਰ 'ਤੇ ਡਾ.ਪੀਰਾਮਲ ਨੇ ਪੇਂਡੂ ਖੇਤਰਾਂ ਵਿੱਚ ਸਿਹਤ ਸੰਭਾਲ ਦੇ ਖੇਤਰ ਵਿੱਚ ਸ਼ਲਾਘਾਯੋਗ ਕੰਮ ਕੀਤਾ ਹੈ। ਉਨ੍ਹਾਂਨੇ ਮੁੰਬਈ ਵਿੱਚ ਗੋਪਾਲਕ੍ਰਿਸ਼ਨ ਪੀਰਾਮਲ ਮੈਮੋਰੀਅਲ ਹਸਪਤਾਲ ਦੀ ਸਥਾਪਨਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਦੇਸ਼ ਵਿੱਚ ਕਈ ਬਿਮਾਰੀਆਂ ਵਿਰੁੱਧ ਜਨ ਸਿਹਤ ਮੁਹਿੰਮਾਂ ਚਲਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਹ ਐਸੋਚੈਮ ਦੀ ਪਹਿਲੀ ਮਹਿਲਾ ਪ੍ਰਧਾਨ ਵੀ ਰਹਿ ਚੁੱਕੀ ਹੈ।
ਉਹ ਵਰਤਮਾਨ ਵਿੱਚ ਹਾਰਵਰਡ ਬਿਜ਼ਨਸ ਸਕੂਲ ਅਤੇ ਪਬਲਿਕ ਹੈਲਥ ਵਿੱਚ ਡੀਨ ਦੀ ਸਲਾਹਕਾਰ ਹੈ। ਉਸਨੇ ਹਾਰਵਰਡ ਸਕੂਲ ਆਫ ਪਬਲਿਕ ਹੈਲਥ ਤੋਂ ਮਾਸਟਰ ਡਿਗਰੀ ਅਤੇ ਮੁੰਬਈ ਯੂਨੀਵਰਸਿਟੀ ਤੋਂ MBBS ਦੀ ਡਿਗਰੀ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ : ਪੰਜਾਬ ਨੈਸ਼ਨਲ ਬੈਂਕ ਦੀ ਵੱਡੀ ਲਾਪਰਵਾਹੀ , ਗਲ੍ਹੇ-ਸੜੇ ਮਿਲੇ 42 ਲੱਖ ਰੁਪਏ ਦੇ ਨੋਟ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਕੇਂਦਰ ਸਰਕਾਰ ਵੱਲੋਂ ਰਾਸ਼ਟਰੀ ਤਕਨੀਕੀ ਟੈਕਸਟਾਈਲ ਮਿਸ਼ਨ ਤਹਿਤ 23 ਰਣਨੀਤਕ ਪ੍ਰੋਜੈਕਟਾਂ ਨੂੰ ਮਨਜ਼ੂਰੀ
NEXT STORY