ਨਵੀਂ ਦਿੱਲੀ : ਕੇਂਦਰ ਨੇ ਆਪਣੇ ਫਲੈਗਸ਼ਿਪ ਪ੍ਰੋਗਰਾਮ ਨੈਸ਼ਨਲ ਟੈਕਨੀਕਲ ਟੈਕਸਟਾਈਲ ਮਿਸ਼ਨ ਤਹਿਤ ਵਿਸ਼ੇਸ਼ ਫਾਈਬਰਸ, ਸਸਟੇਨੇਬਲ ਟੈਕਸਟਾਈਲ, ਜੀਓਟੈਕਸਟਾਈਲ, ਮੋਬਿਲਟੈਕ ਅਤੇ ਖੇਡਾਂ ਦੇ ਖੇਤਰਾਂ ਵਿੱਚ ਲਗਭਗ 60 ਕਰੋੜ ਰੁਪਏ ਦੇ 23 ਰਣਨੀਤਕ ਖੋਜ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ। ਜਾਣਕਾਰੀ ਮੁਤਾਬਿਕ14 ਸਤੰਬਰ ਨੂੰ ਟੈਕਸਟਾਈਲ ਮੰਤਰੀ ਪੀਯੂਸ਼ ਗੋਇਲ ਦੀ ਪ੍ਰਧਾਨਗੀ ਵਿੱਚ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਸੀ।
ਟੈਕਸਟਾਈਲ ਮੰਤਰਾਲੇ ਨੇ ਕਿਹਾ ਇਨ੍ਹਾਂ 23 ਖੋਜ ਪ੍ਰੋਜੈਕਟਾਂ ਵਿੱਚੋਂ ਖੇਤੀਬਾੜੀ, ਸਮਾਰਟ ਟੈਕਸਟਾਈਲ, ਸਿਹਤ ਸੰਭਾਲ, ਰਣਨੀਤਕ ਐਪਲੀਕੇਸ਼ਨਾਂ ਅਤੇ ਸੁਰੱਖਿਆ ਨਾਲ ਸਬੰਧਤ ਟੈਕਸਟਾਈਲ ਵਿੱਚ ਵਿਸ਼ੇਸ਼ ਫਾਈਬਰ ਦੇ 12 ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਖੇਤੀਬਾੜੀ ਅਤੇ ਸਿਹਤ ਸੰਭਾਲ ਖੇਤਰਾਂ ਵਿੱਚ ਟਿਕਾਊ ਟੈਕਸਟਾਈਲ ਦੇ ਚਾਰ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।ਇਸ ਤੋਂ ਇਲਾਵਾ ਜੀਓਟੈਕਸਟਾਇਲ ਦੇ ਪੰਜ, ਮੋਬਿਲਟੇਕ ਦੇ ਇੱਕ ਅਤੇ ਸਪੋਰਟੇਕ ਦੇ ਇੱਕ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਕੇਂਦਰ ਸਰਕਾਰ ਨੇ ਬੈਂਕਾਂ ਨੂੰ ਉਦਯੋਗਾਂ ਲਈ ਕਰਜ਼ਾ ਵਧਾਉਣ ਦਾ ਦਿੱਤਾ ਨਿਰਦੇਸ਼
NEXT STORY