ਨਵੀਂ ਦਿੱਲੀ - ਟਾਟਾ ਸਮੂਹ ਦਾ ਭਾਰਤ ਦਾ ਸਭ ਤੋਂ ਵੱਡਾ ਗਹਿਣਾ ਰਿਟੇਲ ਬ੍ਰਾਂਡ ਤਨਿਸ਼ਕ ਇਸ ਸੀਜ਼ਨ ਦਾ ਆਪਣਾ ਖਾਸ ਆਕਰਸ਼ਣ ‘ਮ੍ਰਿਗਾਂਕਾ’ ਪੇਸ਼ ਕਰ ਰਿਹਾ ਹੈ, ਜੋ ਪ੍ਰਾਚੀਨ ਦੁਨੀਆ ਅਤੇ ਕਲਪਨਾਸ਼ੀਲ ਲੋਕਾਂ ਤੋਂ ਪ੍ਰੇਰਿਤ ਇਕ ਕੁਲੈਕਸ਼ਨ ਹੈ।
ਤਿਉਹਾਰਾਂ ਦੀ ਰੌਣਕ ਵਧਾਉਣ ਲਈ ਤਨਿਸ਼ਕ ਪਹਿਲੀ ਵਾਰ ਖਪਤਕਾਰਾਂ ਨੂੰ 21 ਅਕਤੂਬਰ ਤੱਕ ਸਾਰੇ ਕੈਰੇਟ (9 ਕੈਰੇਟ ਜਿਨ੍ਹਾਂ ਘੱਟ) ਦੇ ਸੋਨੇ ਦੇ ਐਕਸਚੇਂਜ ’ਤੇ 0 ਫੀਸਦੀ ਦੀ ਛੋਟ ਦੇ ਰਿਹਾ ਹੈ। ਇਸ ਪਹਿਲ ਰਾਹੀਂ ਤਨਿਸ਼ਕ ਪਰਿਵਾਰਾਂ ਨੂੰ ਆਪਣੇ ਮੌਜੂਦਾ ਸੋਨੇ ਦੀ ਕੀਮਤ ਨੂੰ ਅਨਲਾਕ ਕਰਨ ਲਈ ਉਤਸ਼ਾਹਿਤ ਕਰਦਾ ਹੈ, ਇਸ ਨੂੰ ਕੰਟੈਂਪਰੇਰੀ ਡਿਜ਼ਾਈਨਾਂ ’ਚ ਬਦਲਦਾ ਕਰਦਾ ਹੈ ਅਤੇ ਨਾਲ ਹੀ ਦਰਾਮਦ ਦੀ ਲੋੜ ਨੂੰ ਘੱਟ ਕਰਦਾ ਹੈ।
ਟਾਈਟਨ ਕੰਪਨੀ ਲਿਮਟਿਡ ਦੇ ਜਿਊਲਰੀ ਡਵੀਜ਼ਨ ਦੇ ਸੀ. ਈ. ਓ. ਅਜੇ ਚਾਵਲਾ ਨੇ ਕਿਹਾ,‘‘ਹਰ ਵਾਰ ਜਦੋਂ ਕੋਈ ਪਰਿਵਾਰ ਪੁਰਾਣੇ ਲਾਕਰ ਦੇ ਇਕ ਗ੍ਰਾਮ ਸੋਨੇ ਦਾ ਵੀ ਅਦਾਨ-ਪ੍ਰਦਾਨ ਕਰਦਾ ਹੈ, ਤਾਂ ਉਹ ਨਾ ਸਿਰਫ ਆਪਣੇ ਲਈ ਕੀਮਤ ਅਰਜਿਤ ਕਰਦਾ ਹੈ, ਸਗੋਂ ਦਰਾਮਦ ਨੂੰ ਘੱਟ ਕਰ ਕੇ ਰਾਸ਼ਟਰ ਲਈ ਵੀ ਯੋਗਦਾਨ ਪਾਉਂਦਾ ਹੈ। ਇਹੀ ਸੋਨੇ ਦੇ ਅਦਾਨ-ਪ੍ਰਦਾਨ ਦੀ ਸ਼ਕਤੀ ਹੈ। ਇਸ ਕੁਲੈਕਸ਼ਨ ਬਾਰੇ ਗੱਲ ਕਰਦੇ ਹੋਏ ਟਾਈਟਨ ਕੰਪਨੀ ਲਿਮਟਿਡ ਦੀ ਮੁੱਖ ਡਿਜ਼ਾਈਨ ਅਧਿਕਾਰੀ ਰੇਵਤੀ ਕਾਂਤ ਨੇ ਕਿਹਾ,‘‘ਤਿਉਹਾਰਾਂ ਦੇ ਮੌਸਮ ਦੀ ਸ਼ੁਰੂਆਤ ’ਚ ਸਾਨੂੰ ‘ਮ੍ਰਿਗਾਂਕਾ’ ਪੇਸ਼ ਕਰਦੇ ਹੋਏ ਬੇਹੱਦ ਖੁਸ਼ੀ ਹੋ ਰਹੀ ਹੈ।
ਸਰਕਾਰ ਦਾ ਦੀਵਾਲੀ ਤੋਹਫ਼ਾ: 1.86 ਕਰੋੜ ਔਰਤਾਂ ਲਈ ਮੁਫ਼ਤ LPG ਸਿਲੰਡਰ
NEXT STORY