ਨਵੀਂ ਦਿੱਲੀ (ਭਾਸ਼ਾ) – ਮਸ਼ੂਹਰ ਜਿਊਲਰੀ ਬ੍ਰਾਂਡ ਕੈਰੇਟਲੇਨ ਨੇ ਆਪਣੀ ਬਚੀ ਹੋਈ 27.18 ਫੀਸਦੀ ਹਿੱਸੇਦਾਰੀ ਵੀ ਟਾਟਾ ਗਰੁੱਪ ਦੀ ਟਾਈਟਨ ਕੰਪਨੀ ਨੂੰ ਵੇਚ ਦਿੱਤੀ ਹੈ। ਇਸ ਤੋਂ ਬਾਅਦ ਹੁਣ ਕੈਰੇਟਲੇਨ ਪੂਰੀ ਤਰ੍ਹਾਂ ਟਾਟਾ ਗਰੁੱਪ ਦਾ ਬ੍ਰਾਂਡ ਹੋ ਗਈ ਹੈ। ਟਾਟਾ ਗਰੁੱਪ ਦੇ ਟਾਈਟਨ ਨੇ ਇਸ ਡੀਲ ਨੂੰ ਕਰੀਬ 4621 ਕਰੋੜ ’ਚ ਖਰੀਦਿਆ ਹੈ। ਦੱਸ ਦਈਏ ਕਿ ਕੰਪਨੀ ਦੀ ਪਹਿਲਾਂ ਤੋਂ ਹੀ ਜ਼ਿਆਦਾਤਰ ਹਿੱਸੇਦਾਰੀ ਟਾਈਟਨ ਕੋਲ ਸੀ। ਡੀਲ ਹੋਣ ਤੋਂ ਬਾਅਦ ਹੁਣ ਜਿਊਲਰੀ ਬ੍ਰਾਂਡ ਪੂਰੀ ਤਰ੍ਹਾਂ ਟਾਈਟਨ ਦਾ ਹੋ ਗਿਆ ਹੈ। ਕੈਰੇਟਲੇਨ ਦੀ ਸੀ. ਈ. ਓ. ਸਚੇਤੀ ਅਤੇ ਉਨ੍ਹਾਂ ਦੇ ਪਰਿਵਾਰ ਕੋਲ ਕੰਪਨੀ ਦੇ 91,90,327 ਇਕਵਿਟੀ ਸ਼ੇਅਰ ਸਨ ਪਰ ਹੁਣ ਟਾਈਟਨ ਨੇ ਇਨ੍ਹਾਂ ਸ਼ੇਅਰ ਨੂੰ ਖਰੀਦ ਲਿਆ ਹੈ। ਇਸ ਤੋਂ ਬਾਅਦ ਹੁਣ ਕੈਰੇਟਲੇਨ ਦਾ ਵੈਲਿਊਏਸ਼ਨ 17,000 ਕਰੋੜ ਦਾ ਹੋ ਜਾਏਗਾ। ਟਾਟਾ ਦੇ ਕੈਰੇਟਲੇਨ ਖਰੀਦਣ ਤੋਂ ਬਾਅਦ ਹੁਣ ਤੱਕ ਦੀ ਦੂਜੀ ਸਭ ਤੋਂ ਵੱਡੀ ਡੀਲ ਹੋਵੇਗੀ। ਇਸ ਤੋਂ ਪਹਿਲਾਂ ਫਲਿੱਪਕਾਰਟ ਦੇ ਬਿੰਨੀ ਬੰਸਲ ਅਤੇ ਸਚਿਨ ਬੰਸਲ ਨੇ ਆਪਣੀ ਹਿੱਸੇਦਾਰੀ ਵਾਲਮਾਰਟ ’ਚ ਵੇਚੀ ਸੀ। ਫਲਿੱਪਕਾਰਟ ਅਤੇ ਵਾਲਮਾਰਟ ਦੀ ਡੀਲ ਹੁਣ ਵੀ ਸਭ ਤੋਂ ਵੱਡੀ ਡੀਲ ’ਚ ਹੈ।
ਇਹ ਵੀ ਪੜ੍ਹੋ : RBI ਨੇ ਦਿੱਤੀ ਵੱਡੀ ਰਾਹਤ, ਗਾਹਕ ਆਪਣੀ ਮਰਜ਼ੀ ਨਾਲ ਚੁਣ ਸਕਣਗੇ ਵਿਆਜ ਦਰਾਂ ਦਾ ਵਿਕਲਪ
ਢਾਈ ਮਹੀਨਿਆਂ ਵਿਚ ਫਾਈਨਲ ਹੋਵੇਗੀ ਡੀਲ
ਮੌਜੂਦਾ ਸਮੇਂ ਵਿਚ ਕੈਰੇਟਲੇਨ ਵਿਚ ਟਾਈਟਨ ਦੀ ਹਿੱਸੇਦਾਰੀ 71.09 ਫੀਸਦੀ ਹੈ। 21 ਫੀਸਦੀ ਤੋਂ ਵੱਧ ਸ਼ੇਅਰਾਂ ਨੂੰ ਖਰੀਦਣ ਤੋਂ ਬਾਅਦ ਟਾਈਟਨ ਦੀ ਕੈਰੇਟਲੇਨ ’ਚ ਹਿੱਸੇਦਾਰੀ ਵਧ ਕੇ 98.28 ਫੀਸਦੀ ’ਤੇ ਪੁੱਜ ਜਾਏਗੀ। ਟਾਈਟਨ ਨੂੰ ਉਮੀਦ ਹੈ ਕਿ ਇਹ ਡੀਲ 31 ਅਕਤੂਬਰ ਯਾਨੀ ਢਾਈ ਮਹੀਨਿਆਂ ’ਚ ਪੂਰੀ ਹੋ ਜਾਏਗੀ। ਢਾਈ ਮਹੀਨਿਆਂ ਵਿਚ ਭਾਰਤੀ ਮੁਕਾਬਲੇਬਾਜ਼ ਕਮਿਸ਼ਨ ਸਮੇਤ ਸਾਰੀਆਂ ਰੈਗੂਲੇਟਰੀ ਮਨਜ਼ੂਰੀਆਂ ਡੀਲ ਨੂੰ ਲੈ ਕੇ ਪੂਰੀ ਕਰ ਲਈਆਂ ਜਾਣਗੀਆਂ।
ਟਾਟਾ ਗਰੁੱਪ ਦਾ ਟਾਈਟਨ ਤੋਂ ਜਿਊਲਰੀ ਬਿਜ਼ਨੈੱਸ ’ਚ ਕੰਮ ਕਰ ਰਿਹਾ ਹੈ। ਉਸ ਦੀ ਜਿਊਲਰੀ ਯੂਨਿਟ ’ਚ ਪਹਿਲਾਂ ਤੋਂ ਹੀ ਤਨਿਸ਼ਕ ਵਰਗਾ ਬ੍ਰਾਂਡ ਹੈ। ਹੁਣ ਕੈਰੇਟਲੇਨ ਵੀ ਉਸ ਦੇ ਕੋਲ ਹੈ। 2022-23 ਵਿਚ ਟਾਈਟਨ ਦੀ ਜਿਊਲਰੀ ਯੂਨਿਟ ਦਾ ਟਰਨਓਵਰ 31,897 ਕਰੋੜ ਰੁਪਏ ਰਿਹਾ ਸੀ। ਇਹ ਟਾਈਟਨ ਦੇ ਟੋਟਲ ਟਰਨਓਵਰ ਦੇ ਕਰੀਬ 88 ਫੀਸਦੀ ਦੇ ਬਰਾਬਰ ਹੈ।
ਇਹ ਵੀ ਪੜ੍ਹੋ : ਦੇਸ਼ ਦੇ ਕਰੋੜਾਂ ਕਰਜ਼ਦਾਰਾਂ ਨੂੰ ਵੱਡੀ ਰਾਹਤ, EMI ਬਾਊਂਸ ਹੋਣ ’ਤੇ ਨਹੀਂ ਦੇਣਾ ਹੋਵੇਗਾ ਵਿਆਜ
ਇਹ ਵੀ ਪੜ੍ਹੋ : 21 ਅਗਸਤ ਨੂੰ ਲਿਸਟ ਹੋਵੇਗਾ ਜੀਓ ਫਾਈਨਾਂਸ਼ੀਅਲ ਦਾ ਸ਼ੇਅਰ, ਨਿਵੇਸ਼ਕਾਂ ਨੂੰ ਮਿਲੇਗਾ ਇਹ ਤੋਹਫ਼ਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Amul ਨੇ ਹਾਸਲ ਕੀਤਾ 72,000 ਕਰੋੜ ਦਾ ਕਾਰੋਬਾਰ, ਦੇਸ਼ ਦਾ ਸਭ ਤੋਂ ਵੱਡਾ FMCG ਬ੍ਰਾਂਡ ਬਣਿਆ
NEXT STORY