ਨਵੀਂ ਦਿੱਲੀ- ਟਾਟਾ ਮੋਟਰਜ਼ ਨੇ 2025 ਤੱਕ ਮਾਰਕੀਟ 'ਚ 10 ਨਵੀਂ ਇਲੈਕਟ੍ਰਿਕ ਕਾਰਾਂ ਲਾਂਚ ਕਰਨ ਦਾ ਐਲਾਨ ਹਾਲ ਹੀ ਵਿਚ ਕੀਤਾ ਹੈ। ਫਿਲਹਾਲ ਕੰਪਨੀ ਦੀ ਨੇਕਸਨ ਈ ਵੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਇਲੈਕਟ੍ਰਿਕ ਕਾਰ ਦੇ ਤੌਰ 'ਤੇ ਆਪਣਾ ਨਾਂ ਦਰਜ ਕਰਾਇਆ ਹੋਇਆ ਹੈ। ਹਰ ਮਹੀਨੇ ਇਸ ਕਾਰ ਦੀ 500 ਯੂਨਿਟ ਤੋਂ ਜ਼ਿਆਦਾ ਵੇਚੀ ਜਾ ਰਹੀ ਹੈ। ਅਜਿਹੇ ਵਿਚ ਇਲੈਕਟ੍ਰਿਕ ਵਾਹਨ ਸੇਗਮੇਂਟ ਆਪਣੇ ਆਪ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਟਾਟਾ ਮੋਟਰਸ ਦੀ ਭਾਰਤ ਵਿਚ ਆਲਟ੍ਰੋਜ ਹੈਚਬੈਕ ਦਾ ਇਲੈਕਟ੍ਰਿਕ ਵਰਜਨ ਲਾਂਚ ਕਰਨ ਦੀ ਵੀ ਯੋਜਨਾ ਹੈ।
ਇਹ ਖ਼ਬਰ ਪੜ੍ਹੋ- 'ਦਿ ਹੰਡ੍ਰੇਡ' ਦੇ ਓਪਨਿੰਗ ਮੁਕਾਬਲੇ 'ਚ ਹਰਮਨਪ੍ਰੀਤ ਨੇ ਖੇਡੀ ਧਮਾਕੇਦਾਰ ਪਾਰੀ
ਅਪਕਮਿੰਗ ਟਾਟਾ Altroz Electric 'ਚ ਕੰਪਨੀ ਆਪਣੀ Ziptron electric powertrain ਦੇਵੇਗੀ। ਇਕ ਨਵੀਂ ਮੀਡੀਆ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਸ ਨਵੀਂ ਇਲੈਕਟ੍ਰਿਕ ਕਾਰ ਵਿਚ ਐਡੀਸ਼ਨਲ ਬੈਟਰੀ ਪੈਕ ਦੇ ਵਿਕਲਪ ਵੀ ਦਿੱਤੇ ਜਾ ਸਕਦੇ ਹਨ। ਵੱਡੇ ਆਕਾਰ ਦੀ ਬੈਟਰੀ ਹੋਣ ਨਾਲ ਇਸ ਕਾਰ ਦੀ ਰੇਂਜ 25 ਤੋਂ 40 ਫੀਸਦੀ ਤੱਕ ਵਧ ਜਾਵੇਗੀ। ਰਿਪੋਰਟ ਵਿਚ Altroz Electric ਦੀ ਰੇਂਜ 500 ਕਿਲੋਮੀਟਰ ਤੱਕ ਵਧਾਈ ਜਾ ਰਹੀ ਹੈ ਜੋ ਇਸਦੇ ਰੇਗੁਲਰ ਮਾਡਲ ਤੋਂ ਵੀ ਜ਼ਿਆਦਾ ਹੀ ਹੈ।
ਇਹ ਖ਼ਬਰ ਪੜ੍ਹੋ- ਹਰਿਆਣਾ ਵਿਧਾਨ ਸਭਾ ਦੇ ਉਪ ਸਪੀਕਰ ਦੀ ਕਾਰ ’ਤੇ ਹਮਲੇ ਦੇ ਮਾਮਲੇ ’ਚ ਗ੍ਰਿਫਤਾਰ 5 ਕਿਸਾਨਾਂ ਨੂੰ ਮਿਲੀ ਜ਼ਮਾਨਤ
ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਠੀਕ ਇਸੇ ਤਰ੍ਹਾਂ ਦੀ ਬੈਟਰੀ ਪੈਕ ਦਾ ਵਿਕਲਪ ਨੇਕਸਨ ਈ ਵੀ ਵਿਚ ਵੀ ਦਿੱਤਾ ਜਾਵੇਗਾ। ਨੇਕਸਨ ਈ ਵੀ ਵਿਚ 30.2 KWAH ਦਾ ਬੈਟਰੀ ਪੈਕ ਦਿੱਤਾ ਗਿਆ ਹੈ। ARAI ਦੇ ਅਨੁਸਾਰ ਨੇਕਸਨ ਇਲੈਕਟ੍ਰਿਕ ਸਿੰਗਲ ਚਾਰਜ ਤੋਂ ਬਾਅਦ 312 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰ ਸਕਦੀ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
FAME-II ਸਕੀਮ 'ਚ ਲਗਾਏ ਜਾ ਚੁੱਕੇ ਹਨ 350 ਤੋਂ ਜ਼ਿਆਦਾ ਚਾਰਜਿੰਗ ਸਟੇਸ਼ਨ
NEXT STORY