ਨਵੀਂ ਦਿੱਲੀ- ਭਾਰਤ ਵਿਚ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਤ ਕਰਨ ਦੀ ਦਿਸ਼ਾਂ 'ਚ ਬਹੁਤ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸ ਪੜਾਅ 'ਚ ਅੱਗੇ ਵਧਦੇ ਹੋਏ ਹੁਣ ਭਾਰਤ ਸਰਕਾਰ ਨੇ ਆਪਣੀ FAME ਯੋਜਨਾ ਦੇ ਦੂਜੇ ਪੜਾਅ ਵਿਚ 350 ਨਵੇਂ ਚਾਰਜਿੰਗ ਸਟੇਸ਼ਨ ਲਗਾਏ ਹਨ। ਇਨ੍ਹਾਂ ਨਵੇਂ ਚਾਰਜਿੰਗ ਸਟੇਸ਼ਨਾਂ ਨੂੰ ਚੰਡੀਗੜ੍ਹ, ਦਿੱਲੀ, ਜੈਪੁਰ, ਲਖਨਊ ਅਤੇ ਬੈਂਗਲੁਰੂ ਵਰਗੇ ਸ਼ਹਿਰਾਂ ਵਿਚ ਸਥਾਪਤ ਕੀਤਾ ਗਿਆ ਹੈ। 20 ਜੁਲਾਈ ਦੇ ਦਿਨ ਸੰਸਦ ਵਿਚ ਵੀ ਇਸ ਯੋਜਨਾ ਦੇ ਬਾਰੇ 'ਚ ਸੂਚਨਾ ਦਿੱਤੀ ਗਈ ਸੀ।
ਇਹ ਖ਼ਬਰ ਪੜ੍ਹੋ- 'ਦਿ ਹੰਡ੍ਰੇਡ' ਦੇ ਓਪਨਿੰਗ ਮੁਕਾਬਲੇ 'ਚ ਹਰਮਨਪ੍ਰੀਤ ਨੇ ਖੇਡੀ ਧਮਾਕੇਦਾਰ ਪਾਰੀ
ਕੀ ਹੈ FAME-II ਯੋਜਨਾ ?
ਦੇਸ਼ 'ਚ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਤ ਕਰਨ ਦੇ ਲਈ ਭਾਰਤ ਸਰਕਾਰ ਨੇ FAME-II ਭਾਵ 'ਫਾਸਟਰ ਅਡੋਪਸ਼ਨ ਐਂਡ ਮੈਨਯੂਫੈਕਚਰਿੰਗ ਆਫ ਇਲੈਕਟ੍ਰਿਕ ਐਂਡ ਹਾਈਬ੍ਰਿਡ ਵਹੀਕਲਸ' ਦਾ ਐਲਾਨ ਕੀਤਾ ਸੀ। FAME-II ਯੋਜਨਾ ਦਾ ਉਦੇਸ਼ ਨਵੇਂ ਇਲੈਕਟ੍ਰਿਕ ਵਾਹਨਾਂ ਦੀ ਖਰੀਦ 'ਤੇ ਸਬਸਿਡੀ ਪ੍ਰਦਾਨ ਕਰਕੇ ਇਲੈਕਟ੍ਰਿਕ ਮੋਬਿਲਿਟੀ ਨੂੰ ਉਤਸ਼ਾਹਤ ਕਰਨਾ ਹੈ। ਇਸ ਤੋਂ ਇਲਾਵਾ ਇਲੈਕਟ੍ਰਿਕ ਵਾਹਨਾਂ ਦੇ ਲਈ ਜ਼ਰੂਰੀ ਚਾਰਜਿੰਗ ਬੁਨਿਆਦੀ ਢਾਂਚਾ ਸਥਾਪਤ ਕਰਨਾ, ਵਾਤਾਵਰਣ ਪ੍ਰਦੂਸ਼ਣ ਅਤੇ ਤੇਲ ਦੀ ਚਿੰਤਾ ਦੇ ਮੁੱਦੇ ਨੂੰ ਦੂਰ ਕਰਨਾ ਇਸਦੇ ਮੁੱਖ ਟੀਚਿਆਂ ਵਿਚ ਸ਼ਾਮਲ ਹੈ।
ਇਹ ਖ਼ਬਰ ਪੜ੍ਹੋ- ਹਰਿਆਣਾ ਵਿਧਾਨ ਸਭਾ ਦੇ ਉਪ ਸਪੀਕਰ ਦੀ ਕਾਰ ’ਤੇ ਹਮਲੇ ਦੇ ਮਾਮਲੇ ’ਚ ਗ੍ਰਿਫਤਾਰ 5 ਕਿਸਾਨਾਂ ਨੂੰ ਮਿਲੀ ਜ਼ਮਾਨਤ
ਭਾਰੀ ਉਦਯੋਗ ਮਾਮਲਿਆਂ ਦੇ ਸੂਬਾ ਮੰਤਰੀ ਕ੍ਰਿਸ਼ਨ ਪਾਲ ਗੁਰਜਰ ਨੇ ਸੰਸਦ ਵਿਚ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ FAME-II ਇੰਡੀਆ ਯੋਜਨ ਦੇ ਤਹਿਤ 43.4 ਕਰੋੜ ਦੀ ਲਾਗਤ ਨਾਲ 520 ਚਾਰਜਿੰਗ ਸਟੇਸ਼ਨ ਸਥਾਪਤ ਕੀਤੇ ਗਏ ਸਨ। ਇਸ ਦਿਸ਼ਾ 'ਚ ਅੱਗੇ ਵਧਦੇ ਹੋਏ ਦੇਸ਼ ਦੇ 68 ਸ਼ਹਿਰਾਂ ਵਿਚ 500 ਕਰੋੜ ਦੀ ਲਾਗਤ ਨਾਲ 2,877 ਚਾਰਜਿੰਗ ਸਟੇਸ਼ਨ ਬਣਾਏ ਗਏ ਸਨ। ਉਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਯੋਜਨਾ ਦੇ ਤਹਿਤ 9 ਜੁਲਾਈ 2021 ਤੱਕ 600 ਕਰੋੜ ਦੀ ਲਾਗਤ ਨਾਲ 3,61,000 ਵਾਹਨਾਂ ਨੂੰ ਉਤਸ਼ਾਹਤ ਕੀਤਾ ਜਾਵੇਗਾ।
ਮੌਜੂਦਾ ਅੰਕੜਿਆਂ ਦੇ ਅਨੁਸਾਰ ਇਸ ਯੋਜਨਾ ਦੇ ਤਹਿਤ ਕੇਵਲ 78,045 ਵਾਹਨਾਂ ਦੀ ਹੀ ਵਿਕਰੀ ਹੋਈ ਹੈ ਅਤੇ ਯੋਜਨਾ ਦੇ ਲਈ ਨਿਰਧਾਰਤ 10,000 ਕਰੋੜ ਰੁਪਏ ਵਿਚ ਕੇਵਲ 5 ਫੀਸਦੀ ਭਾਵ ਲੱਗਭਗ 500 ਕਰੋੜ ਰੁਪਏ ਹੀ ਖਰਚ ਕੀਤੇ ਗਏ ਹਨ। ਵਿਕਰੀ ਦੇ ਹਿਸਾਬ ਨਾਲ ਮਾਰਚ 2022 ਤੱਕ ਟੀਚੇ 10 ਲੱਖ ਇਕਾਈਆਂ ਦੇ ਮੁਕਾਬਲੇ ਯੋਜਨਾ ਦੇ ਤਹਿਤ ਕੇਵਲ 58,613 ਇਲੈਕਟ੍ਰਿਕ ਦੋ-ਪਹੀਆ ਵਾਹਨ ਵੇਚੇ ਗਏ ਹਨ। ਇਸ ਲਈ ਸਰਕਾਰ ਨੇ FAME-II ਯੋਜਨਾ ਨੂੰ 2024 ਤੱਕ ਵਧਾਉਣ ਦਾ ਫੈਸਲਾ ਲਿਆ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਕਾਨਪੁਰ : ਠੇਲ੍ਹੇ ’ਤੇ ਪਾਨ, ਚਾਟ ਅਤੇ ਸਮੋਸੇ ਵੇਚਣ ਵਾਲੇ 256 ਲੋਕ ਨਿਕਲੇ ਕਰੋੜਪਤੀ
NEXT STORY