ਨਵੀਂ ਦਿੱਲੀ—ਟਾਟਾ ਕੌਫੀ ਨੂੰ ਸਤੰਬਰ 2019 'ਚ ਖਤਮ ਦੂਜੀ ਤਿਮਾਹੀ 'ਚ 25.5 ਕਰੋੜ ਰੁਪਏ ਦਾ ਏਕੀਕ੍ਰਿਤ ਸ਼ੁੱਧ ਲਾਭ ਹੋਇਆ ਹੈ। ਕੰਪਨੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਇਕ ਸਾਲ ਪਹਿਲਾਂ ਦੀ ਜੁਲਾਈ ਸਤੰਬਰ ਤਿਮਾਹੀ 'ਚ ਕੰਪਨੀ ਨੇ 25.42 ਕਰੋੜ ਰੁਪਏ ਦਾ ਸ਼ੁੱਧ ਲਾਭ ਅਰਜ਼ਿਤ ਕੀਤਾ ਸੀ। ਕੰਪਨੀ ਨੇ ਸ਼ੇਅਰ ਬਾਜ਼ਾਰਾਂ ਨੂੰ ਦੱਸਿਆ ਕਿ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ ਉਸ ਦੀ ਕੁੱਲ ਆਮਦਨ ਵਧ ਕੇ 486.05 ਕਰੋੜ ਰੁਪਏ ਹੋ ਗਈ। ਇਕ ਸਾਲ ਪਹਿਲਾਂ ਦੀ ਇਸ ਤਿਮਾਹੀ 'ਚ ਇਹ ਅੰਕੜਾ 461.48 ਕਰੋੜ ਰੁਪਏ ਸੀ। ਟਾਟਾ ਕੌਫੀ ਲਿਮਟਿਡ, ਟਾਟਾ ਗਲੋਬਲ ਬੇਵਰੇਜ਼ ਲਿਮਟਿਡ ਦੀ ਸਬਸਿਡਰੀ ਕੰਪਨੀ ਹੈ।
ਸ਼ੁੱਕਰਵਾਰ ਗ੍ਰੀਨ ਨਿਸ਼ਾਨ 'ਤੇ US ਬਾਜ਼ਾਰ ਬੰਦ, ਡਾਓ ਵਿਚ ਇੰਨਾ ਉਛਾਲ
NEXT STORY