ਨਵੀਂ ਦਿੱਲੀ (ਇੰਟ.) – ਕੋਰੋਨਾ ਕਾਰਨ ਉਤਪਾਦਨ ਪ੍ਰਭਾਵਿਤ ਹੋਣ ਅਤੇ ਗਲੋਬਲ ਸਪਲਾਈ ਚੇਨ ਠੱਪ ਹੋਣ ਕਾਰਨ ਪੂਰੀ ਦੁਨੀਆ ਚਿੱਪ ਅਤੇ ਸੈਮੀਕੰਡਕਟਰ ਦੀ ਕਿੱਲਰ ਦਾ ਸਾਹਮਣਾ ਕਰ ਰਹੀ ਹੈ। ਭਾਰਤ ’ਚ ਘਰੇਲੂ ਇੰਡਸਟਰੀ ਵੀ ਇਸ ਸਮੱਸਿਆ ਨਾਲ ਜੂਝ ਰਹੀ ਹੈ। ਇਸ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦੇ ਹੋਏ ਹੁਣ ਟਾਟਾ ਗਰੁੱਪ ਸੈਮੀਕੰਡਕਟਰ ਮੈਨੂਫੈਕਚਰਿੰਗ ’ਚ ਐਂਟਰੀ ’ਤੇ ਵਿਚਾਰ ਕਰ ਰਿਹਾ ਹੈ। ਟਾਟਾ ਸੰਨਜ਼ ਦੇ ਚੇਅਰਮੈਨ ਐੱਨ. ਚੰਦਰਸ਼ੇਖਰਨ ਨੇ ਇਹ ਗੱਲ ਕਹੀ ਹੈ। ਜੇ ਟਾਟਾ ਗਰੁੱਪ ਇਸ ’ਚ ਐਂਟਰੀ ਕਰਦਾ ਹੈ ਤਾਂ ਉਹ ਅਮਰੀਕੀ ਅਤੇ ਕੋਰੀਆਈ ਕੰਪਨੀਆਂ ਨੂੰ ਟੱਕਰ ਦੇ ਸਕਦਾ ਹੈ।
ਇੰਡੀਅਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੀ ਸਾਲਾਨਾ ਜਨਰਲ ਮੀਟਿੰਗ ’ਚ ਬੋਲਦੇ ਹੋਏ ਚੰਦਰਸ਼ੇਖਰਨ ਨੇ ਕਿਹਾ ਕਿ ਇਲੈਟ੍ਰਾਨਿਕਸ ਮੈਨੂਫੈਕਚਰਿੰਗ ਦਾ ਗਲੋਬਲ ਮਾਰਕੀਟ ਕਰੀਬ 1 ਟ੍ਰਿਲੀਅਨ ਡਾਲਰ ਦਾ ਹੈ। ਇਸ ਮਾਰਕੀਟ ’ਚ ਵੱਡੀ ਹਿੱਸੇਦਾਰੀ ’ਤੇ ਕਬਜ਼ਾ ਕਰਨ ਦੇ ਮੌਕਿਆਂ ਨੂੰ ਭੁਨਾਉਣ ਦੇ ਮਕਸਦ ਨਾਲ ਟਾਟਾ ਗਰੁੱਪ ਨੇ ਪਹਿਲਾਂ ਹੀ ਨਵੇਂ ਕਾਰੋਬਾਰ ਦੀ ਸਥਾਪਨਾ ਕਰ ਲਈ ਹੈ। ਟਾਟਾ ਗਰੁੱਪ ਨੇ ਹਾਲ ਹੀ ’ਚ ਟਾਟਾ ਡਿਜੀਟਲ ਬਿਜ਼ਨੈੱਸ ਨੂੰ ਵਧਾਉਣ ਲਈ 5ਜੀ ਉਪਕਰਨਾਂ ਦੀ ਮੈਨੂਫੈਕਚਰਿੰਗ ਸੈਗਮੈਂਟ ’ਚ ਕਦਮ ਰੱਖਿਆ ਹੈ। ਇਸ ਲਈ ਟਾਟਾ ਗਰੁੱਪ ਨੇ ਕਈ ਕੰਪਨੀਆਂ ਨਾਲ ਸਾਂਝੇਦਾਰੀ ਕੀਤੀ ਹੈ ਅਤੇ ਕਈ ਕੰਪਨੀਆਂ ਨੂੰ ਐਕਵਾਇਰ ਵੀ ਕਰ ਰਿਹਾ ਹੈ।
ਇਹ ਵੀ ਪੜ੍ਹੋ : ਬਰਨਾਰਡ ਅਰਨਾਲਟ ਬਣੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ, ਜੈੱਫ ਬੇਜੋਸ ਨੂੰ ਪਛਾੜਿਆ
ਸੈਮੀਕੰਡਕਟਰ ਦੀ ਮੈਨੂਫੈਕਚਰਿੰਗ ਲਈ ਵੱਡੇ ਨਿਵੇਸ਼ ਦੀ ਲੋੜ
ਸੈਮੀਕੰਡਕਟਰ ਮੈਨੂਫੈਕਚਰਿੰਗ ਲਈ ਵੱਡੇ ਨਿਵੇਸ਼ ਦੀ ਲੋੜ ਹੁੰਦੀ ਹੈ। ਭਾਰਤ ’ਚ ਹੁਣ ਤੱਕ ਸੈਮੀਕੰਡਕਟਰ ਦੀ ਮੈਨੂਫੈਕਚਰਿੰਗ ਕਰਨ ਵਾਲੀ ਕੋਈ ਕੰਪਨੀ ਨਹੀਂ ਹੈ। ਚੰਦਰਸ਼ੇਖਰਨ ਦਾ ਕਹਿਣਾ ਹੈ ਕਿ ਇਸ ਸਮੇਂ ਗਲੋਬਲ ਸਪਲਾਈ ਚੇਨ ਪੂਰੀ ਤਰ੍ਹਾਂ ਚੀਨ ’ਤੇ ਨਿਰਭਰ ਹੈ। ਕੋਰੋਨਾ ਮਹਾਮਾਰੀ ਅਤੇ ਸਿਆਸੀ ਕਾਰਨਾਂ ਕਰ ਕੇ ਹੁਣ ਕੰਪਨੀਆਂ ਦੂਜੇ ਦੇਸ਼ਾਂ ’ਤੇ ਨਿਰਭਰ ਹੋ ਰਹੀਆਂ ਹਨ। ਅਜਿਹੇ ’ਚ ਸੈਮੀਕੰਡਕਟਰ ਮੈਨੂਫੈਕਚਰਿੰਗ ’ਚ ਦੁਨੀਆ ’ਚ ਦੂਜਾ ਵੱਡਾ ਹੱਬ ਬਣਾਉਣ ਲਈ ਭਾਰਤ ਕੋਲ ਇਹ ਵਧੀਆ ਮੌਕਾ ਹੈ। ਹਾਲਾਂਕਿ ਉਨ੍ਹਾਂ ਨੇ ਟਾਟਾ ਗਰੁੱਪ ਦੇ ਪਲਾਨ ਦੀ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ : ਰੀਟ੍ਰੋਸਪੈਕਟਿਵ ਟੈਕਸ : ਭਾਰਤ ਸਰਕਾਰ ਇਨ੍ਹਾਂ ਕੰਪਨੀਆਂ ਨੂੰ ਮੋੜੇਗੀ 8100 ਕਰੋੜ ਰੁਪਏ, ਜਾਣੋ ਕਿਉਂ
ਵੱਖ-ਵੱਖ ਪਲੇਟਫਾਰਮ ਤਿਆਰ ਕਰ ਰਿਹੈ ਟਾਟਾ ਡਿਜੀਟਲ
ਟਾਟਾ ਸੰਨਜ਼ ਦੇ ਚੇਅਰਮੈਨ ਚੰਦਰਸ਼ੇਖਰਨ ਨੇ ਕਿਹਾ ਕਿ ਟਾਟਾ ਡਿਜੀਟਲ ਖਪਤਕਾਰਾਂ ਨਾਲ ਜੁੜੇ ਵੱਖ-ਵੱਖ ਪਲੇਟਫਾਰਮ ਤਿਆਰ ਕਰ ਰਿਹਾ ਹੈ। ਇਸ ’ਚ ਰਿਟੇਲ, ਟ੍ਰੈਵਲ, ਵਿੱਤੀ ਸਰਵਿਸਿਜ਼, ਸਿਹਤ ਅਤੇ ਸਿੱਖਿਆ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਵਾਰ-ਵਾਰ ਖਰੀਦੇ ਜਾਣ ਵਾਲੇ ਉਤਪਾਦਾਂ ਦੇ ਨਾਲ ਗੈਰ-ਜ਼ਰੂਰੀ ਖਰਚੇ ਨਾਲ ਜੁੜੇ ਉਤਪਾਦਾਂ ’ਤੇ ਵੀ ਫੋਕਸ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸੀ, ਕਲਾਊਡ ਅਤੇ ਡਾਟਾ ਨੂੰ ਤੇਜ਼ੀ ਨਾਲ ਅਪਣਾਉਣ ਦੀ ਲੋੜ ਹੈ ਅਤੇ ਟਾਟਾ ਗਰੁੱਪ ਇਸ ਨੂੰ ਪ੍ਰਮੁੱਖ ਪਹਿਲ ਦੇ ਤੌਰ ’ਤੇ ਮੰਨ ਕੇ ਵਿਚਾਰ ਕਰ ਰਿਹਾ ਹੈ।
ਇਹ ਵੀ ਪੜ੍ਹੋ : RBI ਲਿਆਵੇਗੀ ਆਪਣੀ Digital Currency, ਬਦਲ ਜਾਵੇਗਾ ਪੈਸੇ ਦੇ ਲੈਣ-ਦੇਣ ਦਾ ਤਰੀਕਾ
ਸੈਮੀਕੰਡਕਟਰ ਮੈਨੂਫੈਕਚਰਿੰਗ ’ਚ ਅਮਰੀਕਾ ਦਾ ਦਬਦਬਾ
ਸੈਮੀਕੰਡਕਟਰ ਮੈਨੂਫੈਕਚਰਿੰਗ ’ਚ ਅਮਰੀਕਾ ਦਾ ਦਬਦਬਾ ਹੈ। ਸਟੇਟਿਸਟਾ ਦੇ ਡਾਟਾ ਮੁਤਾਬਕ 2019 ’ਚ ਗਲੋਬਲ ਸੈਮੀਕੰਡਕਟਰ ਮਾਰਕੀਟ ’ਚ ਅਮਰੀਕਾ ਦੀ 47 ਫੀਸਦੀ ਹਿੱਸੇਦਾਰੀ ਸੀ। 19 ਫੀਸਦੀ ਹਿੱਸੇਦਾਰੀ ਨਾਲ ਦੱਖਣੀ ਕੋਰੀਆ ਦੂਜੇ ਨੰਬਰ ’ਤੇ ਹੈ। ਇਸ ਤੋਂ ਬਾਅਦ 10-10 ਫੀਸਦੀ ਹਿੱਸੇਦਾਰੀ ਨਾਲ ਜਾਪਾਨ ਤੀਜੇ ਅਤੇ ਯੂਰਪੀ ਯੂਨੀਅਨ ਚੌਥੇ ਨੰਬਰ ’ਤੇ ਹਨ। 6 ਫੀਸਦੀ ਹਿੱਸੇਦਾਰੀ ਨਾਲ ਤਾਈਵਾਨ ਤੀਜੇ ਅਤੇ 5 ਫੀਸਦੀ ਨਾਲ ਚੀਨ ਚੌਥੇ ਨੰਬਰ ’ਤੇ ਹੈ। ਹੋਰ ਦੇਸ਼ਾਂ ਦੀ 3 ਫੀਸਦੀ ਹਿੱਸੇਦਾਰੀ ਹੈ।
ਇਹ ਵੀ ਪੜ੍ਹੋ : ਸਿਰਫ 914 ਰੁਪਏ 'ਚ ਪੱਕੀ ਕਰੋ ਹਵਾਈ ਟਿਕਟ, ਇਨ੍ਹਾਂ ਮਾਰਗਾਂ 'ਤੇ ਕਰ ਸਕਦੇ ਹੋ ਯਾਤਰਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 257 ਅੰਕ ਵਧਿਆ, ਨਿਫਟੀ 16,300 ਦੇ ਪਾਰ
NEXT STORY