ਬਿਜ਼ਨੈੱਸ ਡੈਸਕ : ਪਿਛਲੇ ਇਕ ਸਾਲ 'ਚ ਟਾਟਾ ਗਰੁੱਪ ਦੀਆਂ ਕਈ ਨਵੀਆਂ ਕੰਪਨੀਆਂ ਨੇ ਜ਼ਬਰਦਸਤ ਰਿਟਰਨ ਦਿੱਤਾ ਹੈ, ਜਿਸ ਕਾਰਨ ਗਰੁੱਪ ਦੇ ਮਾਰਕੀਟ ਕੈਪ 'ਚ ਵਾਧਾ ਹੋਇਆ ਹੈ। ਖ਼ਾਸ ਗੱਲ ਇਹ ਹੈ ਕਿ ਟਾਟਾ ਗਰੁੱਪ ਦਾ ਮਾਰਕੀਟ ਕੈਪ ਪਾਕਿਸਤਾਨ ਦੀ ਕੁੱਲ ਜੀਡੀਪੀ ਤੋਂ ਵੱਧ ਹੋ ਗਿਆ ਹੈ। ਜਾਣਕਾਰੀ ਮੁਤਾਬਕ ਟਾਟਾ ਗਰੁੱਪ ਦਾ ਕੁੱਲ ਬਾਜ਼ਾਰ ਕੈਪ 365 ਅਰਬ ਡਾਲਰ (30.3 ਲੱਖ ਕਰੋੜ ਰੁਪਏ) ਤੱਕ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ - ਕਿਸਾਨਾਂ ਲਈ ਚੰਗੀ ਖ਼ਬਰ: ਪਿਆਜ਼ ਦੇ ਨਿਰਯਾਤ ਤੋਂ ਮੋਦੀ ਸਰਕਾਰ ਨੇ ਹਟਾਈ ਪਾਬੰਦੀ
ਇਸ ਦੇ ਨਾਲ ਹੀ ਦੂਜੇ ਪਾਸੇ IMF ਮੁਤਾਬਕ ਪਾਕਿਸਤਾਨ ਦੀ ਕੁੱਲ ਜੀਡੀਪੀ ਘਟ ਕੇ 341 ਅਰਬ ਡਾਲਰ 'ਤੇ ਆ ਗਈ ਹੈ। ਜੇਕਰ ਟਾਟਾ ਗਰੁੱਪ ਦੀ ਸਭ ਤੋਂ ਵੱਡੀ ਕੰਪਨੀ TCS ਦੀ ਗੱਲ ਕਰੀਏ ਤਾਂ ਇਸ ਦਾ ਮੁੱਲ 170 ਬਿਲੀਅਨ ਡਾਲਰ (15 ਲੱਖ ਕਰੋੜ ਰੁਪਏ) ਤੋਂ ਵੱਧ ਗਿਆ ਹੈ, ਜੋ ਭਾਰਤ ਦੀ ਦੂਜੀ ਸਭ ਤੋਂ ਵੱਡੀ ਕੰਪਨੀ ਹੈ।
ਇਹ ਵੀ ਪੜ੍ਹੋ - RBI ਅਤੇ ED ਦੀ ਕਾਰਵਾਈ ਤੋਂ ਬਾਅਦ Paytm ਨੂੰ ਲੱਗਾ ਇੱਕ ਹੋਰ ਵੱਡਾ ਝਟਕਾ
ਟਾਟਾ ਗਰੁੱਪ ਦੇ ਐੱਮ-ਕੈਪ 'ਚ ਵਾਧੇ ਦਾ ਮੁੱਖ ਕਾਰਨ ਪਿਛਲੇ ਇਕ ਸਾਲ 'ਚ ਗਰੁੱਪ ਕੰਪਨੀਆਂ ਦੇ ਸ਼ੇਅਰਾਂ 'ਚ ਜ਼ਬਰਦਸਤ ਵਾਧਾ ਹੈ। ਟਾਟਾ ਮੋਟਰਜ਼ ਅਤੇ ਟ੍ਰੇਂਟ ਵਿੱਚ ਮਲਟੀਬੈਗਰ ਰਿਟਰਨ ਤੋਂ ਇਲਾਵਾ ਪਿਛਲੇ ਇੱਕ ਸਾਲ ਵਿੱਚ ਟਾਈਟਨ, ਟੀਸੀਐਸ ਅਤੇ ਟਾਟਾ ਪਾਵਰ ਦੇ ਸ਼ੇਅਰਾਂ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ। ਹਾਲ ਹੀ ਵਿੱਚ ਸੂਚੀਬੱਧ ਟਾਟਾ ਟੈਕਨਾਲੋਜੀਜ਼ ਸਮੇਤ ਘੱਟੋ-ਘੱਟ 8 ਟਾਟਾ ਕੰਪਨੀਆਂ ਦਾ ਮੁੱਲ ਪਿਛਲੇ ਇੱਕ ਸਾਲ ਵਿੱਚ ਦੁੱਗਣਾ ਹੋ ਗਿਆ ਹੈ, ਜਿਸ ਵਿੱਚ ਟੀਆਰਐੱਫ, ਟ੍ਰੈਂਟ, ਬਨਾਰਸ ਹੋਟਲਜ਼, ਟਾਟਾ ਇਨਵੈਸਟਮੈਂਟ ਕਾਰਪੋਰੇਸ਼ਨ, ਟਾਟਾ ਮੋਟਰਜ਼, ਗੋਆ ਦੀ ਆਟੋਮੋਬਾਈਲ ਕਾਰਪੋਰੇਸ਼ਨ ਅਤੇ ਆਰਟਸਨ ਇੰਜੀਨੀਅਰਿੰਗ ਸ਼ਾਮਲ ਹਨ।
ਇਹ ਵੀ ਪੜ੍ਹੋ - Paytm ਦਾ FASTag ਇਸਤੇਮਾਲ ਕਰਨ ਵਾਲੇ ਸਾਵਧਾਨ! ਦੇਣਾ ਪੈ ਸਕਦੈ ਦੁੱਗਣਾ ਟੋਲ
ਟਾਟਾ ਦੀਆਂ ਘੱਟੋ-ਘੱਟ 25 ਕੰਪਨੀਆਂ ਸਟਾਕ ਮਾਰਕੀਟ ਵਿੱਚ ਸੂਚੀਬੱਧ ਹਨ, ਜਿਨ੍ਹਾਂ ਵਿੱਚੋਂ ਸਿਰਫ਼ ਇੱਕ (ਟਾਟਾ ਕੈਮੀਕਲਜ਼, ਜੋ ਇੱਕ ਸਾਲ ਵਿੱਚ 5 ਫ਼ੀਸਦੀ ਹੇਠਾਂ ਹੈ) ਦੇ ਮੁਲਾਂਕਣ ਵਿੱਚ ਗਿਰਾਵਟ ਦੇਖੀ ਗਈ ਹੈ। ਜੇਕਰ ਟਾਟਾ ਸੰਨਜ਼, ਟਾਟਾ ਕੈਪੀਟਲ, ਟਾਟਾ ਪਲੇ, ਟਾਟਾ ਐਡਵਾਂਸਡ ਸਿਸਟਮਜ਼ ਅਤੇ ਏਅਰਲਾਈਨਜ਼ ਬਿਜ਼ਨਸ (ਏਅਰ ਇੰਡੀਆ ਅਤੇ ਵਿਸਤਾਰਾ) ਵਰਗੀਆਂ ਗੈਰ-ਸੂਚੀਬੱਧ ਟਾਟਾ ਕੰਪਨੀਆਂ ਦੇ ਅਨੁਮਾਨਿਤ ਮਾਰਕੀਟ ਕੈਪ ਨੂੰ ਧਿਆਨ ਵਿੱਚ ਰੱਖਿਆ ਜਾਵੇ ਤਾਂ ਕੁੱਲ ਮਾਰਕਿਟ ਕੈਪ ਵਿਚ ਲਗਭਗ 170 ਬਿਲੀਅਨ ਡਾਲਰ ਤੋਂ ਵਧ ਦਾ ਇਜ਼ਾਫਾ ਦੇਖਣ ਨੂੰ ਮਲਿ ਸਕਦਾ ਹੈ।
ਇਹ ਵੀ ਪੜ੍ਹੋ - 15 ਜਨਵਰੀ ਤੋਂ 15 ਜੁਲਾਈ ਦੇ ਸ਼ੁੱਭ ਮਹੂਰਤ 'ਚ ਹੋਣਗੇ 42 ਲੱਖ ਵਿਆਹ, 5.5 ਲੱਖ ਕਰੋੜ ਰੁਪਏ ਦੇ ਕਾਰੋਬਾਰ ਦਾ ਅਨੁਮਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Adani Group ਜੁਟਾਏਗਾ 2.6 ਅਰਬ ਡਾਲਰ, ਪੱਛਮੀ ਏਸ਼ੀਆਈ ਦੇਸ਼ਾਂ ਦੇ ਟਾਪ ਸੰਪ੍ਰਭੂ ਫੰਡਾਂ ਨਾਲ ਜਾਰੀ ਗੱਲਬਾਤ
NEXT STORY