ਆਟੋ ਡੈਸਕ– ਟਾਟਾ ਮੋਟਰਸ ਨੇ ਪਿਛਲੇ ਸਾਲ ਭਾਰਤੀ ਬਾਜ਼ਾਰ ’ਚ ਟਾਟਾ ਹੈਰੀਅਰ ਪੇਸ਼ ਕੀਤੀ ਸੀ। ਇਸ ਤੋਂ ਬਾਅਦ ਟਾਟਾ ਨੇ ਇਸ ਕਾਰ ਨੂੰ ਹਾਲ ਹੀ ’ਚ ਬੀ.ਐੱਸ.-6 ਇੰਜਣ ਨਾਲ ਪੇਸ਼ ਕੀਤਾ ਸੀ ਜੋ 170 ਪੀ.ਐੱਸ. ਮੈਕਸੀਮ ਪਾਵਰ ਜਨਰੇਟ ਕਰਦਾ ਹੈ। ਨਵੀਂ ਹੈਰੀਅਰ ਪੁਰਾਣੀ ਦੇ ਮੁਕਾਬਲੇ ਜ਼ਿਆਦਾ ਪਾਵਰਫੁਲ ਹੈ। ਹੁਣ ਕੰਪਨੀ ਇਸ ਕਾਰ ਦੇ ਪੈਟਰੋਲ ਵਰਜ਼ਨ ’ਤੇ ਕੰਮ ਕਰ ਰਹੀ ਹੈ ਜਿਸ ਨੂੰ ਇਸੇ ਸਾਲ ਲਾਂਚ ਕੀਤਾ ਜਾਵੇਗਾ।
ਸਤੰਬਰ ਤੋਂ ਪਹਿਲਾਂ ਹੋ ਸਕਦੀ ਹੈ ਲਾਂਚ
ਏ.ਸੀ.ਆਈ. ਦੀ ਇਕ ਰਿਪੋਰਟ ਮੁਤਾਬਕ, ਕੰਪਨੀ ਹੈਰੀਅਰ ਦੇ ਪੈਟਰੋਲ ਵਰਜ਼ਨ ’ਤੇ ਕੰਮ ਕਰ ਰਹੀ ਹੈ। ਪੈਟਰੋਲ ਵਰਜ਼ਨ ’ਚ ਕੰਪਨੀ 1.5 ਲੀਟਰ ਡਾਇਰੈਕਟ ਇੰਜੈਕਸ਼ਨ ਟਰਬੋਚਾਰਜ਼ ਪੈਟਰੋਲ ਇੰਜਣ ਦੇਵੇਗੀ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਭਾਰਤ ’ਚ ਇਹ ਮਾਡਲ ਤਿਉਹਾਰੀ ਸੀਜ਼ਨ ਤੋਂ ਪਹਿਲਾਂ ਹੀ ਲਾਂਚ ਕਰ ਦੇਵੇਗੀ। ਯਾਨੀ ਨਵੀਂ ਹੈਰੀਅਰ ਸਤੰਬਰ ਤੋਂ ਪਹਿਲਾਂ ਭਾਰਤੀ ਬਾਜ਼ਾਰ ’ਚ ਦਸਤਕ ਦੇ ਸਕਦੀ ਹੈ।
ਡਾਰਕ ਐਡੀਸ਼ਨ ਵੀ ਹੋ ਚੁੱਕਾ ਹੈ ਲਾਂਚ
ਇਸ ਕਾਰ ਨੂੰ ਕੰਪਨੀ ਡਾਰਕ ਐਡੀਸ਼ਨ ’ਚ ਵੀ ਲਾਂਚ ਕਰ ਚੁੱਕੀ ਹੈ। ਕੰਪਨੀ ਨੇ ਅਗਸਤ ’ਚ ਇਸ ਕਾਰ ਦਾ ਡਾਰਕ ਐਡੀਸ਼ਨ ਲਾਂਚ ਕੀਤਾ ਸੀ। ਟਾਟਾ ਮੋਟਰਸ ਦਾ ਕਹਿਣਾ ਹੈ ਕਿ ਹੈਰੀਅਰ ਡਾਰਕ ਐਡੀਸ਼ਨ ਦੇ ਡਿਜ਼ਾਈਨ ਚ ਕੁਲ 14 ਨਵੀਆਂ ਚੀਜ਼ਾਂ ਸ਼ਾਮਲ ਕੀਤੀ ਗਈਆਂ ਹਨ, ਜੋ ਇਸ ਨੂੰ ਜ਼ਿਆਦਾ ਪ੍ਰੀਮੀਅਮ ਬਣਾਉਂਦੀਆਂ ਹਨ। ਇਨ੍ਹਾਂ ’ਚੋਂ ਕੁਝ ਪ੍ਰਮੁੱਖ ਅਪਡੇਟ ਦੀ ਗੱਲ ਕਰੀਏ ਤਾਂ ਡਾਰਕ ਐਡੀਸ਼ਨ ਹੈਰੀਅਰ ਦੀ ਬਾਡੀ ’ਤੇ ਨਵਾਂ ਐਟਲਸ ਬਲੈਕ ਕਲਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ’ਚ ਡਾਰਕ ਫਿਨਿਸ਼ ਫਾਕਸ ਸਕਿਡ ਪਲੇਟਸ, ਗ੍ਰੇਅ ਹੈੱਡਲੈਂਪ ਇੰਸਰਟਸ ਅਤੇ 17 ਇੰਚ ਦੇ ਬਲੈਕਸਟੋਨ ਅਲੌਏ ਵ੍ਹੀਲਜ਼ ਹਨ।
ਹੈਰੀਅਰ ਡਾਰਕ ਐਡੀਸ਼ਨ ਦਾ ਇੰਟੀਰੀਅਰ ਵੀ ਬਲੈਕ ਕਲਰ ’ਚ ਹੈ। ਐੱਸ.ਯੂ.ਵੀ. ਦੇ ਸਟੈਂਡਰਡ ਵੇਰੀਐਂਟ ’ਚ ਡੈਸ਼ਬੋਰਡ ’ਤੇ ਜਿਥੇ ਫਾਕਸ ਵੁੱਡ ਹੈ, ਡਾਰਕ ਐਡੀਸ਼ਨ ’ਚ ਉਸ ਥਾਂ ’ਤੇ ਬਲੈਕਸਟੋਨ ਮੈਟ੍ਰਿਕਸ ਇੰਸਰਟ ਦਿੱਤਾ ਗਿਆ ਹੈ। ਕੁਝ ਥਾਵਾਂ ’ਤੇ ਗਨਮੈਟ ਗ੍ਰੇਅ ਫਿਨਿਸ਼ ਦਿੱਤੀ ਗਈ ਹੈ। ਇਸ ਨਵੇਂ ਵੇਰੀਐਂਟ ’ਚ ਬਲੈਕ ਲੈਦਰ ਸੀਟਾਂ ਦੇ ਨਾਲ ਡੋਰ ਪੈਡਸ ਅਤੇ ਅੰਦਰ ਦੇ ਡੋਰ ਹੈਂਡਲ ’ਤੇ ਵੀ ਬਲੈਕ ਫਿਨਿਸ਼ ਹੈ। ਡਾਰਕ ਐਡੀਸ਼ਨ ਐੱਸ.ਯੂ.ਵੀ. ਦੇ ਟਾਪ ਵੇਰੀਐਂਟ XZ ’ਤੇ ਆਧਾਰਿਤ ਹੈ ਯਾਨੀ ਇਸ ਵਿਚ XZ ਵਾਲੇ ਸਾਰੇ ਫੀਚਰਜ਼ ਹਨ।
16 ਤੱਕ ਨਾ ਕੀਤਾ ਇਹ ਕੰਮ, ਤਾਂ ATM-ਕ੍ਰੈਡਿਟ ਕਾਰਡ 'ਤੇ ਨਹੀਂ ਹੋਵੇਗੀ ਸ਼ਾਪਿੰਗ
NEXT STORY