ਨਵੀਂ ਦਿੱਲੀ- ਟਾਟਾ ਮੋਟਰਜ਼ ਨੇ ਦਿੱਲੀ-ਐੱਨ. ਸੀ. ਆਰ. ਵਿਚ ਇਕ ਦਿਨ ਵਿਚ 10 ਨਵੇਂ ਸ਼ੋਅਰੂਮ ਖੋਲ੍ਹੇ ਹਨ। ਇਨ੍ਹਾਂ ਵਿਚ ਯਾਤਰੀ ਵਾਹਨਾਂ ਦੀ ਪੂਰੀ ਸੀਰੀਜ਼ ਨੂੰ ਰੱਖਿਆ ਗਿਆ ਹੈ।
ਵਿਸਥਾਰ ਯੋਜਨਾ ਤਹਿਤ ਵਾਹਨ ਖੇਤਰ ਦੀ ਪ੍ਰਮੁੱਖ ਕੰਪਨੀ ਨੇ ਦਿੱਲੀ ਵਿਚ ਸੱਤ, ਗੁਰੂਗ੍ਰਾਮ ਵਿਚ ਦੋ ਅਤੇ ਫਰੀਦਾਬਾਦ ਵਿਚ ਇਕ ਸ਼ੋਅਰੂਮ ਖੋਲ੍ਹਿਆ ਹੈ। ਕੰਪਨੀ ਨੇ ਮੰਗਲਵਾਰ ਇਹ ਜਾਣਕਾਰੀ ਦਿੱਤੀ।
ਇਸ ਦੇ ਨਾਲ ਹੀ ਖੇਤਰ ਵਿਚ ਹੁਣ ਕੰਪਨੀ ਦੇ 29 ਸ਼ੋਅਰੂਮ ਹੋ ਗਏ ਹਨ। ਟਾਟਾ ਮੋਟਰਜ਼ ਦੇ ਯਾਤਰੀ ਵਾਹਨ ਕਾਰੋਬਾਰ ਇਕਾਈ ਦੇ ਮੁਖੀ (ਵਿਕਰੀ, ਮਾਰਕੀਟਿੰਗ ਤੇ ਗਾਹਕ ਦੇਖਭਾਲ) ਰਾਜਨ ਅੰਬਾ ਨੇ ਬਿਆਨ ਵਿਚ ਕਿਹਾ, ''ਬਿਹਤਰ ਵਿਕਰੀ ਪ੍ਰਦਰਸ਼ਨ ਵਿਚਕਾਰ ਅਸੀਂ ਵਿਸਥਾਰ ਕਰ ਰਹੇ ਹਾਂ। ਅਸੀਂ ਅੱਠ ਸਾਲ ਵਿਚ ਚੰਗੀ ਸਾਲਾਨਾ ਵਿਕਰੀ ਦਰਜ ਕੀਤੀ ਹੈ। ਵਿੱਤੀ ਸਾਲ 2020-21 ਵਿਚ ਅਸੀਂ 2019-20 ਦੀ ਤੁਲਨਾ ਵਿਚ 69 ਫ਼ੀਸਦੀ ਦਾ ਵਾਧਾ ਦਰਜ ਕੀਤਾ ਹੈ।'' ਉਨ੍ਹਾਂ ਕਿਹਾ ਕਿ ਕੰਪਨੀ ਦੀ ਨਵੀਂ 'ਫੋਰਏਵਰ' ਸੀਰੀਜ਼ ਦੇ ਉਤਪਾਦਾਂ ਦੀ ਬਾਜ਼ਾਰ ਵਿਚ ਸਵੀਕਾਰਤਾ ਵੱਧ ਰਹੀ ਹੈ। ਨਵੇਂ ਨੈੱਟਵਰਕ ਸੰਚਾਲਨ ਵਿਸਥਾਰ ਜ਼ਰੀਏ ਅਸੀਂ ਗਾਹਕਾਂ ਨੂੰ ਆਨਲਾਈਨ ਅਤੇ ਆਫਲਾਈਨ ਬਿਹਤਰ ਤੁਜ਼ਰਬਾ ਉਪਲਬਧ ਕਰਾਵਾਂਗੇ।
ਟੈਸਲਾ ਕਾਰ ਕੰਪਨੀ ਦਾ ਵੱਡਾ ਐਲਾਨ, ਨੌਕਰੀ ਲਈ ਨਹੀਂ ਹੋਵੇਗੀ ਕਿਸੇ ਡਿਗਰੀ ਦੀ ਲੋੜ
NEXT STORY