ਨਵੀਂ ਦਿੱਲੀ- ਟਾਟਾ ਮੋਟਰਸ 1 ਅਪ੍ਰੈਲ ਤੋਂ ਆਪਣੇ ਸਾਰੇ ਕਮਰਸ਼ੀਅਲ ਵਾਹਨਾਂ ਦੇ ਭਾਅ 5 ਫ਼ੀਸਦੀ ਤੱਕ ਵਧਾਉਣ ਜਾ ਰਹੀ ਹੈ। ਟਾਟਾ ਮੋਟਰਸ ਨੇ ਮੰਗਲਵਾਰ ਨੂੰ ਕਮਰਸ਼ੀਅਲ ਵਾਹਨਾਂ ਦੀਆਂ ਕੀਮਤਾਂ 'ਚ 5 ਫ਼ੀਸਦੀ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਕਿਹਾ ਕਿ ਅਗਲੇ ਮਹੀਨੇ ਤੋਂ ਜ਼ਿਆਦਾ ਕੀਮਤਾਂ 'ਚ ਵਾਧਾ ਹੋਰ ਸਖ਼ਤ ਬੀ.ਐੱਸ.-ਵੀਆਈ ਸਟੇਜ II ਦੇ ਨਿਕਾਸੀ ਨਿਯਮਾਂ ਨੂੰ ਲਾਗੂ ਕਰਨ ਦੇ ਮੱਦੇਨਜ਼ਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ-ਦੁਨੀਆ ਦੇ ਅਰਬਪਤੀਆਂ ਦੀ ਲਿਸਟ 'ਚ 21ਵੇਂ ਨੰਬਰ 'ਤੇ ਹਨ ਗੌਤਮ ਅਡਾਨੀ, ਹੁਣ ਇੰਨੀ ਹੋਈ ਨੈੱਟਵਰਥ
ਟਾਟਾ ਮੋਟਰਸ ਨੇ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਕੰਪਨੀ ਆਪਣੇ ਕਮਰਸ਼ੀਅਲ ਵਾਹਨਾਂ ਦੀ ਪੂਰੀ ਕੈਟੇਗਿਰੀ ਦੀਆਂ ਕੀਮਤਾਂ 'ਚ ਵਾਧਾ ਕਰਨ ਵਾਲੀ ਹੈ। ਹਾਲਾਂਕਿ ਕੀਮਤਾਂ 'ਚ ਇਹ ਵਾਧਾ ਵੱਖ-ਵੱਖ ਮਾਡਲ ਅਤੇ ਵੈਰੀਐਂਟ ਦੇ ਹਿਸਾਬ ਤੋਂ ਵੱਖ ਹੋਵੇਗਾ।
ਇਹ ਵੀ ਪੜ੍ਹੋ- ਬੇਮੌਸਮ ਬਾਰਿਸ਼ ਨਾਲ ਕਣਕ ਦੀ ਫਸਲ ਨੂੰ ਕੁਝ ਨੁਕਸਾਨ, ਸੂਬਿਆਂ ਤੋਂ ਰਿਪੋਰਟ ਮਿਲਣਾ ਬਾਕੀ : ਕੇਂਦਰ
ਕੀਮਤਾਂ ਵਧਾਉਣ ਦੀ ਵਜ੍ਹਾ ਨੂੰ ਲੈ ਕੇ ਟਾਟਾ ਮੋਟਰਸ ਨੇ ਕਿਹਾ ਕਿ ਉਹ ਆਪਣੇ ਪੂਰੇ ਵਾਹਨ ਪੋਰਟਫੋਲੀਓ ਨੂੰ ਸਖ਼ਤ ਨਿਕਾਸੀ ਨਿਯਮਾਂ ਨੂੰ ਪੂਰਾ ਕਰਨ ਲਈ ਅਪਗ੍ਰੇਡ ਕਰ ਰਹੀ ਹੈ ਜੋ 1 ਅਪ੍ਰੈਲ ਤੋਂ ਲਾਗੂ ਹੋਣ ਵਾਲੇ ਹਨ। ਇਸ ਦੇ ਚੱਲਦੇ ਹੀ ਕੀਮਤਾਂ ਵਧਾਈਆਂ ਗਈਆਂ ਹਨ।
ਇਹ ਵੀ ਪੜ੍ਹੋ-ਘਰੇਲੂ ਉਡਾਣਾਂ ਦੇ ਯਾਤਰੀਆਂ ਦੀ ਗਿਣਤੀ ਫਰਵਰੀ 'ਚ 56.82 ਵਧ ਕੇ 1.20 ਕਰੋੜ ਹੋਈ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਵੋਟਰ ID ਕਾਰਡ ਨਾਲ ਆਧਾਰ ਲਿੰਕ ਕਰਨ ਦਾ ਇੱਕ ਹੋਰ ਮੌਕਾ, ਕੇਂਦਰ ਨੇ ਵਧਾਈ ਸਮਾਂ ਸੀਮਾ
NEXT STORY