ਨਵੀਂ ਦਿੱਲੀ-ਦੇਸ਼ ਦੀ ਪ੍ਰਮੁੱਖ ਵਾਹਨ ਕੰਪਨੀ ਟਾਟਾ ਮੋਟਰਸ ਨੇ ਆਪਣੇ ਯਾਤਰੀ ਵਾਹਨਾਂ ਦੀ ਕੀਮਤ 60,000 ਰੁਪਏ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਨਵੀਂ ਕੀਮਤ 1 ਅਪ੍ਰੈਲ ਤੋਂ ਲਾਗੂ ਹੋਵੇਗੀ। ਕੰਪਨੀ ਦਾ ਕਹਿਣਾ ਹੈ ਕਿ ਵਧੀ ਲਾਗਤ ਖਰਚੇ ਦੀ ਪੂਰਤੀ ਲਈ ਇਹ ਕਦਮ ਚੁੱਕਿਆ ਗਿਆ ਹੈ।
ਕੰਪਨੀ ਦੀ ਯਾਤਰੀ ਵਾਹਨ ਸ਼੍ਰੇਣੀ 'ਚ 2.28 ਲੱਖ ਰੁਪਏ ਦੀ ਜ਼ੈੱਨ ਐਕਸ ਨੈਨੋ ਤੋਂ ਲੈ ਕੇ 17.42 ਲੱਖ ਰੁਪਏ ਵਾਲੀ ਐੱਸ. ਯੂ. ਵੀ. ਹੈਕਸਾ ਸ਼ਾਮਲ ਹੈ। ਟਾਟਾ ਮੋਟਰਸ ਦੇ ਪ੍ਰੈਜ਼ੀਡੈਂਟ (ਯਾਤਰੀ ਵਾਹਨ) ਮਯੰਕ ਪਾਰਿਕ ਨੇ ਕਿਹਾ, ''ਵਧਿਆ ਲਾਗਤ ਖਰਚਾ, ਬਾਜ਼ਾਰ ਦੇ ਬਦਲਦੇ ਹਾਲਾਤ ਅਤੇ ਵੱਖ-ਵੱਖ ਬਾਹਰੀ ਆਰਥਕ ਕਾਰਕਾਂ ਨੇ ਸਾਨੂੰ ਕੀਮਤ ਵਧਾਉਣ 'ਤੇ ਵਿਚਾਰ ਕਰਨ ਲਈ ਮਜਬੂਰ ਕੀਤਾ।''
ਓ. ਈ. ਸੀ. ਡੀ. ਨੇ ਰੋਜ਼ਗਾਰ ਵਾਧਾ ਦਰ 'ਚ ਗਿਰਾਵਟ 'ਤੇ ਪ੍ਰਗਟਾਈ ਚਿੰਤਾ
NEXT STORY