ਨਵੀਂ ਦਿੱਲੀ– ਟਾਟਾ ਸਟਾਰਬਕਸ ਨੇ ਅੰਮ੍ਰਿਤਸਰ ’ਚ ਇਕ ਨਵਾਂ ਸਟੋਰ ਖੋਲ੍ਹਿਆ। ਇਸ ਨਾਲ ਦੇਸ਼ ’ਚ ਇਸ ਦੇ ਸਟੋਰ ਦੀ ਕੁਲ ਗਿਣਤੀ 200 ਹੋ ਗਈ ਹੈ। ਬਿਆਨ ’ਚ ਕਿਹਾ ਗਿਆ ਕਿ ਇਹ ਅੰਮ੍ਰਿਤਸਰ ’ਚ ਉਸ ਦਾ ਪਹਿਲਾ ਸਟੋਰ ਹੈ।
ਟਾਟਾ ਸਟਾਰਬਕਸ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਨਵੀਨ ਗੁਰਨਾਨੀ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ’ਚ ਸਾਡੀ ਐਂਟਰੀ ਇਕ ਅਹਿਮ ਮੀਲ ਦਾ ਪੱਥਰ ਹੈ। ਇਹ ਭਾਰਤ ’ਚ 8 ਸਾਲ ਪੂਰੇ ਹੋਣ ’ਤੇ ਸਟਾਰਬਕਸ ਦੇ ਸਭ ਤੋਂ ਤੇਜ਼ੀ ਨਾਲ ਵਧਦੇ ਬਾਜ਼ਾਰਾਂ ’ਚ ਕੰਪਨੀ ਦੀ ਲੰਮੀ ਮਿਆਦ ਦੀ ਵਚਨਬੱਧਤਾ ਜਾਹਰ ਕਰਦਾ ਹੈ।
ਟਾਟਾ ਸਟਾਰਬਕਸ ’ਚ ਟਾਟਾ ਕੰਜਿਊਮਰ ਪ੍ਰੋਡਕਟਸ ਲਿਮਟਿਡ ਅਤੇ ਸਟਾਰਬਕਸ ਕਾਰਪੋਰੇਸ਼ਨ ਦੀ 50-50 ਫੀਸਦੀ ਹਿੱਸੇਦਾਰੀ ਹੈ। ਕੰਪਨੀ ਦੀ ਦੇਸ਼ ਦੇ 13 ਸ਼ਹਿਰਾਂ ’ਚ ਆਪ੍ਰੇਟਿੰਗ ਹੈ।
ਯੂਕੋ ਬੈਂਕ ਨੇ ਦੂਜੀ ਤਿਮਾਹੀ ’ਚ 30 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ
NEXT STORY