ਆਟੋ ਡੈਸਕ– ਟਾਟਾ ਮੋਟਰਸ ਨੇ ਇਸ ਵਿੱਤੀ ਸਾਲ ਤਕ ਆਪਣੇ ਇਲੈਕਟ੍ਰਿਕ ਵਾਹਨਾਂ (ਈ.ਵੀ.) ਦਾ ਸਾਲਾਨਾ ਉਤਪਾਦਨ ਵਧਾ ਕੇ 80 ਹਾਜ਼ਾਰ ਤੋਂ ਜ਼ਿਆਦਾ ਪਹੁੰਚਣ ਦੀ ਸੰਭਾਵਨਾ ਜਤਾਈ ਹੈ। ਇਸ ਮਾਮਲੇ ਨਾਲ ਜਾਣੂ ਅਧਿਕਾਰੀਆਂ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆਕਿ ਕੰਪਨੀ ਨੇ ਪਿਛਲੇ ਵਿੱਤੀ ਸਾਲ ’ਚ 19 ਹਜ਼ਾਰ ਈ.ਵੀ. ਦਾ ਨਿਰਮਾਣ ਅਤੇ ਵਿਕਰੀ ਕੀਤੀ ਸੀ। ਹਾਲਾਂਕਿ ਭਾਰਤ ਦੀ ਸਭ ਤੋਂ ਵੱਡੀ ਵਾਹਨ ਨਿਰਮਾਤਾ ਕੰਪਨੀ ਟਾਟਾ ਨੇ ਉਤਪਾਦਨ ਯੋਜਨਾਵਾਂ ਬਾਰੇ ਕੋਈ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਈ.ਵੀ. ਵਿਕਰੀ ਵਧਦੀ ਮੰਗ ਕਾਰਨ ਤੇਜ਼ੀ ਨਾਲ ਵਧ ਰਹੀ ਹੈ।
ਪਿਛਲੇ ਸਾਲ ਟਾਟਾ ਨੇ ਮਾਰਚ 2026 ਤਕ 10 ਈ.ਵੀ. ਮਾਡਲ ਪੇਸ਼ ਕਰਨ, ਨਵੇਂ ਵਾਹਨ ਢਾਂਚਿਆਂ, ਸੰਬੰਧਿਤ ਤਕਨਾਲੋਜੀ ਅਤੇ ਇੰਫਰਾਸਟਰੱਕਚਰ ’ਤੇ 2 ਅਰਬ ਡਾਲਰ ਦਾ ਨਿਵੇਸ਼ ਕਰਨ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਸੀ। ਭਾਰਤ ਦੀ ਈ.ਵੀ. ਵਿਕਰੀ ’ਚ ਟਾਟਾ ਦਾ ਯੋਗਦਾਨ 90 ਫੀਸਦੀ ਹੈ। ਈ.ਵੀ. ਇਕ ਅਜਿਹਾ ਸੈਗਮੈਂਟ ਹੈ ਜਿਸਦੀ ਦੇਸ਼ ’ਚ ਕਰੀਬ 30 ਲੱਖ ਵਾਹਨਾਂ ਦੀ ਸਾਲਾਨਾ ਵਿਕਰੀ ’ਚ ਸਿਰਫ 1 ਫੀਸਦੀ ਦੀ ਭਾਗੀਦਾਰੀ ਬਣੀ ਹੋਈ ਹੈ।
ਸ਼ੁੱਕਰਵਾਰ ਨੂੰ ਟਾਟਾ ਮੋਟਰਸ ਇਕ ਅਜਿਹੀ ਕੰਪੈਕਟ ਕਾਰ ਨੂੰ ਪੇਸ਼ਕਰੇਗੀ ਜਿਸਨੂੰ ਉਸਨੇ ਆਪਣੇ ਪਹਿਲੇ ਈ.ਵੀ. ਪਲੇਟਫਾਰਮ ’ਤੇ ਤਿਆਰ ਕਰਨ ਦੀ ਯੋਜਨਾ ਬਣਾਈ ਹੈ।
ਕੰਪਨੀ ਦੁਆਰਾ ਮੁਹੱਈਆ ਕਰਵਾਈ ਗਈ ਜਾਣਖਾਰੀ ’ਚ ਕਿਹਾ ਗਿਆ ਹੈ ਕਿ ਇਸ ਪਲੇਟਫਾਰਮ ’ਤੇ ਬਣੀਆਂ ਕਾਰਾਂ ਨੂੰ ਪਿਓਰ ਈ.ਵੀ. ਆਰਕੀਟੈਕਚਰ ਕਿਹਾ ਜਾਵੇਗਾ ਅਤੇ ਇਨ੍ਹਾਂ ਨੂੰ ਗਲੋਬਲ ਬਾਜ਼ਾਰਾਂ ’ਚ ਪੇਸ਼ ਕੀਤਾ ਜਾਵੇਗਾ। ਨਵਾਂ ਪਲੇਟਫਾਰਮ ਟਾਟਾ ਦੀਆਂ ਬਿਜਲੀਕਰਨ ਯੋਜਨਾਵਾਂ ਦੇ ਤੀਜੇ ਪੜਾਅ ਨੂੰ ਦਰਸਾਉਂਦਾ ਹੈ ਜੋ ਕਿ ਪ੍ਰਾਈਵੇਟ ਇਕੁਇਟੀ ਫਰਮ TPG ਦੁਆਰਾ ਪਿਛਲੇ ਸਾਲ 1 ਅਰਬ ਡਾਲਰ ਦੇ ਨਿਵੇਸ਼ ਦੁਆਰਾ ਵਧਾਇਆ ਗਿਆ ਸੀ।
8 ਬਿਲੀਅਨ ਡਾਲਰ ਦੇ ਨੁਕਸਾਨ ਦੀ ਚੇਤਾਵਨੀ ਤੋਂ ਬਾਅਦ ਐਪਲ ਦੇ ਸ਼ੇਅਰ ਡਿੱਗੇ
NEXT STORY