ਨਵੀਂ ਦਿੱਲੀ : ਪਿਛਲੇ 6 ਮਹੀਨੇ ’ਚ ਤੇਲ ਤੋਂ ਲੈ ਕੇ ਦਾਲ ਅਤੇ ਗੰਡਿਆਂ ਦੇ ਰੇਟ ’ਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਅਰਹਰ ਦੀ ਦਾਲ ਵੀ ਮਹਿੰਗੀ ਹੋ ਗਈ ਹੈ। ਉਥੇ ਹੀ ਚਾਹ ਦੇ ਕੱਪ ’ਚ ਮਹਿੰਗਾਈ ਉੱਬਲ ਰਹੀ ਹੈ। ਪਿਛਲੇ 6 ਮਹੀਨੇ ’ਚ ਖੁੱਲ੍ਹੀ ਤੋਂ ਲੈ ਕੇ ਬ੍ਰਾਂਡੇਡ ਚਾਹਪੱਤੀ ਦੀਆਂ ਕੀਮਤਾਂ ’ਚ 20 ਫ਼ੀਸਦੀ ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ। ਮਸ਼ਹੂਰ ਕੰਪਨੀਆਂ ਨੇ ਪ੍ਰਤੀ ਕਿਲੋ 100 ਤੋਂ 150 ਰੁਪਏ ਤੱਕ ਕੀਮਤਾਂ ਵਧਾ ਦਿੱਤੀਆਂ ਹਨ।
ਖ਼ਪਤਕਾਰ ਮੰਤਰਾਲਾ ਦੀ ਵੈੱਬਸਾਈਟ ’ਤੇ ਦਿੱਤੇ ਗਏ 68 ਪ੍ਰਚੂਨ ਕੇਂਦਰਾਂ ਦੇ ਅੰਕੜਿਆਂ ਮੁਤਾਬਕ 5 ਜਨਵਰੀ 2020 ਦੀ ਤੁਲਨਾ ’ਚ 5 ਜਨਵਰੀ 2021 ਨੂੰ ਪੈਕ ਪਾਮ ਤੇਲ 87 ਰੁਪਏ ਤੋਂ ਵਧ ਕੇ ਕਰੀਬ 106 ਰੁਪਏ, ਸੂਰਜਮੁਖੀ ਦਾ ਤੇਲ 109 ਤੋਂ 137 ਅਤੇ ਸਰੋਂ ਦਾ ਤੇਲ 119 ਤੋਂ ਕਰੀਬ 142 ਰੁਪਏ ਪ੍ਰਤੀ ਲਿਟਰ ’ਤੇ ਪਹੁੰਚ ਗਿਆ। ਉਥੇ ਹੀ ਮੂੰਗਫਲੀ ਦੇ ਤੇਲ ਦੀਆਂ ਕੀਮਤਾਂ ’ਚ ਕਰੀਬ 8 ਫੀਸਦੀ ਦਾ ਵਾਧਾ ਹੋਇਆ। ਵਨਸਪਤੀ ਤੇਲ 20 ਫ਼ੀਸਦੀ ਮਹਿੰਗਾ ਹੋ ਕੇ 87 ਤੋਂ 104 ਰੁਪਏ ਪ੍ਰਤੀ ਲਿਟਰ ’ਤੇ ਪਹੁੰਚ ਗਿਆ।
ਇਹ ਵੀ ਪੜ੍ਹੋ : ਚਿੰਤਾਜਨਕ: ਬ੍ਰਿਟੇਨ ਸਮੇਤ 41 ਦੇਸ਼ਾਂ ’ਚ ਪਾਇਆ ਗਿਆ ਕੋਰੋਨਾ ਦਾ ਨਵਾਂ ਰੂਪ : WHO
ਉਥੇ ਹੀ ਇਸ ਦੌਰਾਨ ਕਣਕ ਦੇ ਰੇਟ ਕਰੀਬ 2 ਫ਼ੀਸਦੀ ਘੱਟ ਹੋਏ ਹਨ ਅਤੇ ਗੰਡਿਆਂ ਦੀਆਂ ਕੀਮਤਾਂ 64 ਫ਼ੀਸਦੀ ਵਧੀਆਂ ਹਨ। ਪਿਛਲੇ ਸਾਲ 5 ਜਨਵਰੀ ਨੂੰ ਗੰਡਿਆਂ ਦਾ ਔਸਤ ਮੁੱਲ 21.37 ਰੁਪਏ ਕਿਲੋ ਸੀ ਜਦੋਂ ਕਿ ਹੁਣ ਇਹ 35 ਰੁਪਏ ਕਿਲੋ ’ਤੇ ਪਹੁੰਚ ਚੁੱਕਾ ਹੈ। ਇਸ ਮਿਆਦ ’ਚ ਟਮਾਟਰ ਦੇ ਰੇਟ 34 ਫ਼ੀਸਦੀ ਅਤੇ ਆਲੂ ਦੇ ਰੇਟ ’ਚ ਕਰੀਬ 6 ਫ਼ੀਸਦੀ ਦੀ ਕਮੀ ਹੋਈ। ਇਸ ਮਿਆਦ ’ਚ ਖੁੱਲ੍ਹੀ ਚਾਹ ’ਚ ਕਰੀਬ 21 ਫ਼ੀਸਦੀ ਦੀ ਬੜ੍ਹਤ ਹੋਈ ਹੈ। ਇਹ 212 ਰੁਪਏ ਕਿਲੋ ਤੋਂ 257 ਰੁਪਏ ਪ੍ਰਤੀ ਕਿਲੋ ’ਤੇ ਪਹੁੰਚ ਗਈ ਹੈ।
ਦਾਲਾਂ ਨੇ ਵੀ ਵਿਗਾੜਿਆ ਬਜਟ
ਜੇ ਦਾਲਾਂ ਦੀ ਗੱਲ ਕਰੀਏ ਤਾਂ ਮੰਤਰਾਲਾ ਦੀ ਵੈੱਬਸਾਈਟ ’ਤੇ ਦਿੱਤੇ ਗਏ ਤਾਜ਼ਾ ਅੰਕੜਿਆਂ ਮੁਤਾਬਰ ਅਰਹਰ ਦੀ ਦਾਲ ’ਚ ਕਰੀਬ 14 ਫ਼ੀਸਦੀ ਦਾ ਵਾਧਾ ਹੋਇਆ। ਅਰਹਰ ਦੀ ਦਾਲ 92 ਰੁਪਏ ਕਿਲੋ ਤੋਂ 105 ਰੁਪਏ ’ਤੇ ਪਹੁੰਚ ਗਈ ਹੈ। ਮਾਂਹ ਦੀ ਦਾਲ 98 ਤੋਂ 107, ਮਸਰ ਦੀ ਦਾਲ 76 ਤੋਂ 80 ਰੁਪਏ ’ਤੇ ਪਹੁੰਚ ਚੁੱਕੀ ਹੈ।
ਇਹ ਵੀ ਪੜ੍ਹੋ : IND vs AUS: ਟੈਸਟ ਮੈਚ 'ਤੇ ਕੋਰੋਨਾ ਦਾ ਸਾਇਆ, ਖੇਡ ਮੈਦਾਨ ’ਚ ਬੈਠਾ ਇਕ ਦਰਸ਼ਕ ਨਿਕਲਿਆ ਕੋਰੋਨਾ ਪਾਜ਼ੇਟਿਵ
ਗ੍ਰੀਨ ਟੀ ਦੀ ਕੀਮਤ 400 ਰੁਪਏ ਪ੍ਰਤੀ ਕਿਲੋ ਵਧੀ
ਕੋਰੋਨਾ ਕਾਲ ’ਚ ਗ੍ਰੀਨ ਟੀ ਨੂੰ ਬਿਹਤਰ ਇਮਿਊਨਿਟੀ ਬੂਸਟਰ ਮੰਨਿਆ ਜਾ ਰਿਹਾ ਹੈ। ਅਜਿਹੇ ’ਚ ਗ੍ਰੀਨ ਟੀ ਦੀਆਂ ਕੀਮਤਾਂ ਵੱਧ ਗਈਆਂ ਹਨ। ਚੰਗੀ ਕੁਆਲਿਟੀ ਦੀ ਗ੍ਰੀਨ ਟੀ 1400 ਤੋਂ 1600 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਹਾਲਾਂਕਿ 800 ਰੁਪਏ ’ਚ ਵੀ ਗ੍ਰੀਨ ਟੀ ਉਪਲੱਬਧ ਹੈ। ਗ੍ਰੀਨ ਟੀ ਦੇ ਟੀ-ਬੈਗ ਦੀਆਂ ਦੀਆਂ ਕੀਮਤਾਂ ’ਚ ਵੀ 25 ਫ਼ੀਸਦੀ ਦਾ ਵਾਧਾ ਹੈ। ਗੋਲਘਰ ’ਚ ਚਾਹਪੱਤੀ ਕਾਰੋਬਾਰੀ ਰਾਜੇਸ਼ ਮਿਸ਼ਰਾ ਦੱਸਦੇ ਹਨ ਕਿ ਗ੍ਰੀਨ ਟੀ ਦੀ ਮੰਗ ਕੋਰੋਨਾ ਕਾਲ ’ਚ ਵਧੀ ਹੈ। ਠੰਡ ’ਚ ਉਂਝ ਵੀ ਗ੍ਰੀਨ ਟੀ ਦੀ ਮੰਗ ਵਧ ਜਾਂਦੀ ਹੈ। ਸਿਹਤ ਪ੍ਰਤੀ ਫਿਕਰਮੰਦ ਲੋਕ ਗ੍ਰੀਨ ਟੀ ਨੂੰ ਤਰਜ਼ੀਹ ਦੇ ਰਹੇ ਹਨ। ਜੋ ਗ੍ਰੀਨ ਟੀ ਲਾਕਡਾਊਨ ਤੋਂ ਪਹਿਲਾਂ 1200 ਰੁਪਏ ’ਚ ਮਿਲ ਰਹੀ ਸੀ, ਉਹ 1600 ਰੁਪਏ ਤੱਕ ਪਹੁੰਚ ਗਈ ਹੈ। ਅਗਲੀ ਫ਼ਸਲ ਤੱਕ ਕੀਮਤਾਂ ਘੱਟ ਹੋਣ ਦੀ ਉਮੀਦ ਨਹੀਂ ਹੈ।
ਇਹ ਵੀ ਪੜ੍ਹੋ : ਸੌਰਵ ਗਾਂਗੁਲੀ ਬਰਾਂਡ ਅੰਬੈਸਡਰ ਰਹਿਣਗੇ ਜਾਂ ਨਹੀਂ, ਅਡਾਨੀ ਦੀ ਕੰਪਨੀ ਨੇ ਕੀਤਾ ਖ਼ੁਲਾਸਾ
ਬੇਮੌਸਮੇ ਮੀਂਹ ਅਤੇ ਸ਼ੀਤ ਲਹਿਰ ਨਾਲ ਵੱਡਾ ਨੁਕਸਾਨ
ਕੇਡੀਆ ਐਡਵਾਇਜ਼ਰੀ ਦੇ ਮੈਨੇਜਿੰਗ ਡਾਇਰੈਕਟਰ ਅਜੇ ਕੇਡੀਆ ਨੇ ਦੱਸਿਆ ਕਿ ਐੱਨ. ਸੀ. ਡੀ. ਐਕਸ. ਦਾ ਐਗਰੀ ਕਮੋਡਿਟੀ ਇਸ ਸਾਲ ਦੀ ਸ਼ੁਰੂਆਤ ’ਚ ਵੀ ਅੱਪਰ ਸਰਕਿਟ ਲੱਗਾ ਹੈ। ਇਸ ’ਚ ਕਰੀਬ 20 ਫੀਸਦੀ ਦੀ ਤੇਜ਼ੀ ਦਰਜ ਕੀਤੀ ਗਈ ਹੈ। ਅੱਪਰ ਸਰਕਿਟ ਲਗਾਉਣ ’ਚ ਜੌਂ, ਛੋਲੇ, ਕਪਾਹ ਦਾ ਤੇਲ, ਸਰੋਂ ਦਾ ਬੀਜ, ਸੋਇਆ ਤੇਲ, ਸੋਇਆਬੀਨ ਅਤੇ ਹਲਦੀ ਦੀ ਅਹਿਮ ਭੂਮਿਕਾ ਹੈ। ਇਸ ਦਾ ਇਕ ਹੋਰ ਅਹਿਮ ਕਾਰਣ ਇਹ ਵੀ ਹੈ ਕਿ ਬਮੌਸਮੇ ਮੀਂਹ ਅਤੇ ਸ਼ੀਤ ਲਹਿਰ ਨਾਲ ਬਹੁਤ ਸਾਰੇ ਸੂਬਿਆਂ ’ਚ ਫ਼ਸਲ ਨੂੰ ਨੁਕਸਾਨ ਹੋਣ ਦਾ ਅਨੁਮਾਨ ਹੈ। ਬੇਮੌਸਮੇ ਮੀਂਹ ਨਾਲ ਸਰੋਂ ਅਤੇ ਆਲੂ ਦੀਆਂ ਫ਼ਸਲਾਂ ਨੂੰ ਨੁਕਸਾਨ ਹੋਵੇਗਾ।
ਇਹ ਵੀ ਪੜ੍ਹੋ : 29 ਦਿਨਾਂ ਦੀ ਸ਼ਾਂਤੀ ਮਗਰੋਂ ਮੁੜ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ ’ਚ ਤੇਲ ਦੇ ਭਾਅ
ਅਰਜਨਟੀਨਾ ਨੂੰ ਅਮਰੀਕਾ ਤੋਂ ਸੋਇਆ ਆਇਲ ਦੀ ਸਪਲਾਈ ਰੁਕਣ ਦੇ ਖਦਸ਼ੇ ਨਾਲ ਪਾਮ ਆਇਲ ’ਚ ਤੇਜ਼ੀ ਹੈ। ਉਥੇ ਹੀ ਇੰਡੋਨੇਸ਼ੀਆ ਅਤੇ ਮਲੇਸ਼ੀਆ ’ਚ ਸੰਭਾਵਿਤ ਹੜ੍ਹ ਨਾਲ ਪਾਮ ਤੇਲ ਦੀ ਸਪਲਾਈ ਵੀ ਪ੍ਰਭਾਵਿਤ ਹੋ ਸਕਦੀ ਹੈ। ਇੰਡੋਨੇਸ਼ੀਆ ਅਤੇ ਮਲੇਸ਼ੀਆ ’ਚ ਸੰਭਾਵਿਤ ਹੜ੍ਹ ਨਾਲ ਪਾਮ ਤੇਲ ਦੀ ਸਪਲਾਈ ਵੀ ਪ੍ਰਭਾਵਿਤ ਹੋ ਸਕਦੀ ਹੈ। ਬਰਡ ਫਲੂ ਦਾ ਅਸਰ ਵੀ ਪੈਣ ਦਾ ਖਦਸ਼ਾ ਹੈ। ਇਹ ਸਾਰੇ ਕਮੋਡਿਟੀ ਦੀ ਕੀਮਤ ਵਧਾਉਣ ਦਾ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ : ਅੰਦੋਲਨ ’ਚ ਗਿਆਨ ਦਾ ਪ੍ਰਵਾਹ, ਕਿਤੇ ਚੱਲ ਰਹੀ ਲਾਇਬ੍ਰੇਰੀ ਤਾਂ ਕਿਤੇ ਬੱਚਿਆਂ ਨੂੰ ਪੜ੍ਹਾ ਰਹੇ ਵਾਲੰਟੀਅਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਮੁਕੇਸ਼ ਅੰਬਾਨੀ ਨੂੰ ਦੋਹਰਾ ਝਟਕਾ, ਟਾਪ-10 ਅਮੀਰਾਂ ਦੀ ਸੂਚੀ ਤੋਂ ਵੀ ਹੋਏ ਬਾਹਰ
NEXT STORY