ਕੋਲਕਾਤਾ—ਦੇਸ਼ ਦਾ ਚਾਹ ਨਿਰਯਾਤ ਜਨਵਰੀ-ਦਸੰਬਰ 2018 ਦੇ ਦੌਰਾਨ ਥੋੜ੍ਹਾ ਘਟ ਕੇ 24.91 ਕਰੋੜ ਕਿਲੋ ਰਿਹਾ। ਇਸ ਤੋਂ ਪਿਛਲੇ ਸਾਲ 'ਚ ਚਾਹ ਨਿਰਯਾਤ 25.19 ਕਰੋੜ ਕਿਲੋ ਸੀ। ਟੀ ਬੋਰਡ ਦੇ ਅੰਕੜਿਆਂ ਮੁਤਾਬਕ ਚਾਹ ਦੀ ਪ੍ਰਤੀ ਕਿਲੋ ਔਸਤ ਕੀਮਤ ਪਿਛਲੇ ਸਾਲ 206.03 ਰੁਪਏ ਰਹੀ ਜੋ ਇਸ ਤੋਂ ਪਹਿਲੇ ਸਾਲ 'ਚ 197.99 ਰੁਪਏ ਕਿਲੋ ਸੀ। ਮੁੱਲ ਦੇ ਹਿਸਾਬ ਨਾਲ ਨਿਰਯਾਤ 2018 ਦੇ ਦੌਰਾਨ 5,132.37 ਕਰੋੜ ਰੁਪਏ ਰਿਹਾ ਜੋ ਇਸ ਤੋਂ ਪਹਿਲੇ ਸਾਲ 'ਚ 4,987.59 ਕਰੋੜ ਰੁਪਏ ਸੀ। ਜਿਨ੍ਹਾਂ ਮੁੱਖ ਦੇਸ਼ਾਂ ਨੂੰ ਨਿਰਯਾਤ ਕੀਤੇ ਗਏ, ਉਸ 'ਚ ਸੁਤੰਤਰ ਰਾਸ਼ਟਰਕੂਲ ਦੇ ਦੇਸ਼ (ਸੀ.ਆਈ.ਐੱਸ.), ਈਰਾਨ, ਪਾਕਿਸਤਾਨ, ਸੰਯੁਕਤ ਅਰਬ ਅਮੀਰਾਤ ਸ਼ਾਮਲ ਹੈ। ਸੀ.ਆਈ.ਐੱਸ. ਦੇਸ਼ਾਂ ਨੂੰ ਨਿਰਯਾਤ ਪਿਛਲੇ ਸਾਲ ਘਟ ਕੇ 6.11 ਕਿਲੋ ਰਿਹਾ ਜੋ ਇਸ ਤੋਂ ਪਹਿਲੇ ਸਾਲ 'ਚ 6.4 ਕਰੋੜ ਕਿਲੋ ਸੀ। ਉੱਧਰ ਈਰਾਨ ਨੂੰ ਇਸ ਸਮੇਂ 'ਚ ਨਿਰਯਾਤ ਵਧ ਕੇ 3.06 ਕਰੋੜ ਕਿਲੋ ਰਿਹਾ ਜੋ 2017 'ਚ 2.96 ਕਰੋੜ ਕਿਲੋ ਸੀ। ਚੀਨ ਨੂੰ ਨਿਰਯਾਤ ਵਧਾਉਣ ਲਈ ਕੀਤੇ ਜਾ ਰਹੇ ਉਪਾਵਾਂ ਦਾ ਅਸਰ ਦਿਸਿਆ ਹੈ। ਸਾਲ 2018 'ਚ ਚੀਨ ਨੂੰ ਚਾਹ ਨਿਰਯਾਤ ਵਧ ਕੇ 1.02 ਕਰੋੜ ਕਿਲੋ ਰਿਹਾ ਜੋ ਇਸ ਤੋਂ ਪਹਿਲੇ ਸਾਲ 'ਚ 85.2 ਲੱਖ ਕਿਲੋ ਸੀ। ਉੱਧਰ ਪਾਕਿਸਤਾਨ ਅਤੇ ਸੰਯੁਕਤ ਅਰਬ ਨੂੰ ਹੋਣ ਵਾਲੇ ਨਿਰਯਾਤ ਪਿਛਲੇ ਸਾਲ 'ਚ ਵਧ ਕੇ ਕ੍ਰਮਵਾਰ 1.58 ਕਿਲੋ ਅਤੇ 2.09 ਕਰੋੜ ਕਿਲੋ ਰਿਹਾ।
ਸਿਵਗੀ ਰੋਜ਼ਮੱਰਾ ਦੇ ਸਾਮਾਨ ਦੀ ਡਿਲਿਵਰੀ ਦੇ ਲਈ ਦੁਕਾਨਾਂ ਨੂੰ ਵੀ ਜੋੜੇਗੀ
NEXT STORY