ਨਵੀਂ ਦਿੱਲੀ- ਮਹਿੰਦਰਾ ਗਰੁੱਪ ਦੀ ਕੰਪਨੀ ਟੈੱਕ ਮਹਿੰਦਰਾ ਨੇ ਵਿੱਤੀ ਸਾਲ 2020-21 ਦੀ ਚੌਥੀ ਤਿਮਾਹੀ ਦੇ ਵਿੱਤੀ ਨਤੀਜੇ ਘੋਸ਼ਿਤ ਕਰ ਦਿੱਤੇ ਹਨ। ਮਾਰਚ ਤਿਮਾਹੀ ਵਿਚ ਕੰਪਨੀ ਨੂੰ 1,081.4 ਕਰੋੜ ਰੁਪਏ ਦਾ ਮੁਨਾਫਾ ਹੋਇਆ ਹੈ। ਇਕ ਸਾਲ ਪਹਿਲਾਂ ਦੀ ਇਸੇ ਮਿਆਦ ਦੇ 803.9 ਕਰੋੜ ਰੁਪਏ ਦੇ ਮੁਕਾਬਲੇ ਇਹ ਮੁਨਾਫਾ 34.51 ਫ਼ੀਸਦੀ ਵੱਧ ਹੈ। ਹਾਲਾਂਕਿ, ਤਿਮਾਹੀ ਆਧਾਰ 'ਤੇ ਮੁਨਾਫੇ ਵਿਚ 17.4 ਫ਼ੀਸਦੀ ਦੀ ਕਮੀ ਆਈ ਹੈ। ਇਸ ਤੋਂ ਪਿਛਲੀ ਦਸੰਬਰ ਤਿਮਾਹੀ ਵਿਚ ਕੰਪਨੀ ਨੂੰ 1309.8 ਕਰੋੜ ਰੁਪਏ ਦਾ ਮੁਨਾਫਾ ਹੋਇਆ ਸੀ।
ਟੈੱਕ ਮਹਿੰਦਰਾ ਦੇ ਬੋਰਡ ਨੇ ਸ਼ੇਅਰ ਧਾਰਕਾਂ ਨੂੰ 30 ਰੁਪਏ ਪ੍ਰਤੀ ਸ਼ੇਅਰ ਦੇ ਲਾਭਅੰਸ਼ ਦੀ ਸਿਫਾਰਸ਼ ਕੀਤੀ ਹੈ। ਇਸ ਵਿਚ ਪ੍ਰਤੀ ਸ਼ੇਅਰ 15 ਰੁਪਏ ਦਾ ਵਿਸ਼ੇਸ਼ ਲਾਭਅੰਸ਼ ਵੀ ਸ਼ਾਮਲ ਹੈ। ਹਾਲਾਂਕਿ, ਲਾਭਅੰਸ਼ ਅਜੇ ਤੱਕ ਕੰਪਨੀ ਦੇ ਮੈਂਬਰਾਂ ਵੱਲੋਂ ਮਨਜ਼ੂਰ ਹੋਣਾ ਬਾਕੀ ਹੈ। ਇਸ ਲਈ ਕੰਪਨੀ ਦੀ ਸਾਲਾਨਾ ਆਮ ਮੀਟਿੰਗ 11 ਅਗਸਤ ਨੂੰ ਹੋਵੇਗੀ। ਤਿਮਾਹੀ ਨਤੀਜੇ ਤੋਂ ਪਹਿਲਾਂ ਸੋਮਵਾਰ ਨੂੰ ਟੈੱਕ ਮਹਿੰਦਰਾ ਦੇ ਸ਼ੇਅਰ 1.3 ਫ਼ੀਸਦੀ ਦੀ ਬੜ੍ਹਤ ਨਾਲ ਬੀ. ਐੱਸ. ਈ. 'ਤੇ 963 ਰੁਪਏ ਪ੍ਰਤੀ ਯੂਨਿਟ 'ਤੇ ਬੰਦ ਹੋਏ ਸਨ। ਐੱਨ. ਐੱਸ. ਈ. 'ਤੇ ਇਸ ਦਾ ਸ਼ੇਅਰ 2.08 ਫ਼ੀਸਦੀ ਚੜ੍ਹ ਕੇ 970 'ਤੇ ਰਿਹਾ।
ਇਹ ਵੀ ਪੜ੍ਹੋ- ਕਮਾਈ ਦਾ ਮੌਕਾ, 29 ਤਾਰੀਖ਼ ਨੂੰ ਆ ਰਿਹਾ ਹੈ ਇਸ ਸਰਕਾਰੀ ਕੰਪਨੀ ਦਾ IPO
ਸਟਾਕ ਐਕਸਚੇਂਜ ਨੂੰ ਦਿੱਤੀ ਜਾਣਕਾਰੀ ਅਨੁਸਾਰ, ਟੈੱਕ ਮਹਿੰਦਰਾ ਦੀ ਮਾਰਚ ਤਿਮਾਹੀ ਵਿਚ ਕੁੱਲ ਆਮਦਨ 9,729.9 ਕਰੋੜ ਰੁਪਏ ਰਹੀ, ਜੋ ਸਾਲਾਨਾ ਆਧਾਰ 'ਤੇ ਆਮਦਨ ਵਿਚ 2.5 ਫ਼ੀਸਦੀ ਤੇ ਤਿਮਾਹੀ ਆਧਾਰ' ਤੇ 0.85 ਫ਼ੀਸਦੀ ਉਛਾਲ ਹੈ। ਇਕ ਸਾਲ ਪਹਿਲਾਂ ਦੀ ਇਸੇ ਮਿਆਦ ਵਿਚ ਕੰਪਨੀ ਦਾ ਮਾਲੀਆ 9,490.2 ਕਰੋੜ ਰੁਪਏ ਰਿਹਾ ਸੀ। ਦਸੰਬਰ 2020 ਦੀ ਤਿਮਾਹੀ ਵਿਚ ਕੰਪਨੀ ਦਾ ਮਾਲੀਆ 9,647.1 ਕਰੋੜ ਰੁਪਏ ਸੀ। ਡਾਲਰ ਦੇ ਸੰਦਰਭ ਵਿਚ ਕੰਪਨੀ ਦਾ ਮਾਲੀਆ ਵਿਚ ਸਾਲ-ਦਰ-ਸਾਲ 2.7 ਫ਼ੀਸਦੀ ਅਤੇ ਤਿਮਾਹੀ ਵਿਚ 1.6 ਫ਼ੀਸਦੀ ਵਾਧਾ ਰਿਹਾ।
►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ
ਹਵਾਈ ਯਾਤਰੀਆਂ ਲਈ ਖ਼ੁਸ਼ਖ਼ਬਰੀ, ਘਰੇਲੂ ਉਡਾਣਾਂ ਦੇ ਕਿਰਾਏ ਨੂੰ ਲੈ ਕੇ ਮੰਤਰਾਲੇ ਨੇ ਜਾਰੀ ਕੀਤੇ ਆਦੇਸ਼
NEXT STORY