ਨਵੀਂ ਦਿੱਲੀ — ਵਸਤੂ ਅਤੇ ਸੇਵਾ ਟੈਕਸ 'ਚ ਕੱਪੜਿਆਂ 'ਤੇ 70 ਸਾਲ ਬਾਅਦ ਟੈਕਸ ਲਗਾਉਣ ਵਿਰੁੱਧ ਦਿੱਲੀ ਹਿੰਦੋਸਤਾਨੀ ਮਰਕਨਟਾਇਲ ਐਸੋਸੀਏਸ਼ਨ ਨੇ ਦੇਸ਼ ਭਰ 'ਚ 27 ਤੋਂ 29 ਜੂਨ ਤੱਕ ਕੱਪੜਾ ਬਾਜ਼ਾਰ ਬੰਦ ਰੱਖਣ ਦਾ ਐਲਾਨ ਕੀਤਾ ਹੈ। ਐਸੋਸੀਏਸ਼ਨ ਦੇ ਉੱਪ-ਪ੍ਰਧਾਨ ਭਗਵਾਨ ਬੰਸਲ ਨੇ ਦੱਸਿਆ ਕਿ ਪਹਿਲਾਂ ਇਕ ਦਿਨ ਦੀ ਹੜਤਾਲ ਕੀਤੀ ਗਈ ਸੀ। ਜਿਸ 'ਚ 20 ਹਜ਼ਾਰ ਕਰੋੜ ਰੁਪਏ ਦੇ ਰੈਵੇਨਿਊ ਦਾ ਨੁਕਸਾਨ ਹੋਇਆ ਸੀ। ਹੁਣ ਤਿੰਨ ਦਿਨ ਦੀ ਹੜਤਾਲ ਨਾਲ 60 ਹਜ਼ਾਰ ਕਰੋੜ ਰੁਪਏ ਦੇ ਨੁਕਸਾਨ ਦਾ ਖਦਸ਼ਾ ਹੈ। ਦੇਸ਼ ਦੇ ਕੱਪੜਾ ਵਪਾਰੀਆਂ ਦੇ ਪ੍ਰਤੀਨਿਧੀਆਂ ਨੇ ਸ਼ੁੱਕਰਵਾਰ ਨੂੰ ਇੱਥੇ ਰਾਸ਼ਟਰੀ ਰਾਜਧਾਨੀ 'ਚ ਇਕੱਠੇ ਹੋ ਕੇ ਅੱਗੇ ਦੀ ਰਣਨੀਤੀ ਨੂੰ ਲੈ ਕੇ ਵਿਚਾਰ-ਚਰਚਾ ਕਰਨਗੇ।
ਐਸੋਸੀਏਸ਼ਨ ਦੇ ਪ੍ਰਧਾਨ ਅਰੁਣ ਸਿੰਹਾਨੀਆ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਕੱਪੜੇ 'ਤੇ ਜੀ.ਐੱਸ.ਟੀ ਲਗਾਉਣ 'ਤੇ ਕੇਂਦਰ ਸਰਕਾਰ 30 ਜੂਨ ਨੂੰ ਜੀ.ਐੱਸ.ਟੀ ਪ੍ਰੀਸ਼ਦ ਦੀ ਬੈਠਕ 'ਚ ਪੁਨਰ-ਵਿਚਾਰ ਕਰੇ। ਕੱਪੜਾ ਵਪਾਰੀਆਂ, ਉਨ੍ਹਾਂ ਨਾਲ ਜੁੜੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰ ਅਤੇ ਜਨਤਾ 'ਤੇ ਪੈਣ ਵਾਲੇ ਬੁਰੇ ਪ੍ਰਭਾਵ ਨੂੰ ਰੋਕਣ ਲਈ ਪੁਨਰ-ਵਿਚਾਰ ਕੀਤਾ ਜਾਵੇ।
ਹੁਣ ਅੰਗਰੇਜ਼ੀ ਅਤੇ ਹਿੰਦੀ ਭਾਸ਼ਾ 'ਚ ਹੋਣਗੇ ਪਾਸਪੋਰਟ, ਫੀਸ 'ਚ ਵੀ ਕੀਤੀ ਗਈ ਤਬਦੀਲੀ
NEXT STORY