ਨਵੀਂ ਦਿੱਲੀ (ਯੂ. ਐੱਨ. ਆਈ.)- ਸਰਕਾਰੀ ਜਹਾਜ਼ ਸੇਵਾ ਕੰਪਨੀ ਏਅਰ ਇੰਡੀਆ ਦਾ ਪ੍ਰਦਰਸ਼ਨ ਯਾਤਰੀਆਂ ਦੀਆਂ ਸ਼ਿਕਾਇਤਾਂ ਦੇ ਮਾਮਲੇ 'ਚ ਨਵੰਬਰ 'ਚ ਸਭ ਤੋਂ ਖ਼ਰਾਬ ਰਿਹਾ। ਉਥੇ ਹੀ ਸਮੇਂ 'ਤੇ ਉਡਾਣ ਭਰਨ (ਓ. ਟੀ. ਪੀ.) ਦੇ ਮਾਮਲੇ 'ਚ ਏਅਰ ਇੰਡੀਆ ਤੀਸਰੇ ਸਥਾਨ 'ਤੇ ਰਹੀ ਜਦੋਂ ਕਿ ਸਸਤੀ ਜਹਾਜ਼ ਸੇਵਾ ਕੰਪਨੀ ਸਪਾਈਸ ਜੈੱਟ ਇਸ ਮਾਮਲੇ 'ਚ ਅੱਵਲ ਰਹੀ।
ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਦੇ ਅੰਕੜਿਆਂ ਅਨੁਸਾਰ ਨਵੰਬਰ 'ਚ ਕੁੱਲ 716 ਸ਼ਿਕਾਇਤਾਂ ਆਈਆਂ। ਇਸ ਦੌਰਾਨ ਯਾਤਰੀਆਂ ਦੀ ਗਿਣਤੀ 1 ਕਰੋੜ 4 ਲੱਖ 89 ਹਜ਼ਾਰ ਰਹੀ। ਇਸ ਤਰ੍ਹਾਂ ਪ੍ਰਤੀ ਇਕ ਲੱਖ ਯਾਤਰੀ 6.8 ਸ਼ਿਕਾਇਤਾਂ ਆਈਆਂ। ਇਨ੍ਹਾਂ 'ਚ ਸਭ ਤੋਂ ਜ਼ਿਆਦਾ 266 ਸ਼ਿਕਾਇਤਾਂ ਏਅਰ ਇੰਡੀਆ ਖਿਲਾਫ ਰਹੀਆਂ। ਉਸ ਦਾ ਔਸਤ 19 ਸ਼ਿਕਾਇਤਾਂ ਪ੍ਰਤੀ 1 ਲੱਖ ਯਾਤਰੀ ਦਾ ਰਿਹਾ। ਜੈੱਟ ਏਅਰਵੇਜ਼ ਅਤੇ ਜੈੱਟ ਲਾਈਟ ਖਿਲਾਫ ਸਾਂਝੇ ਰੂਪ ਨਾਲ ਪ੍ਰਤੀ 1 ਲੱਖ ਯਾਤਰੀ 13 (ਕੁੱਲ 230) ਸ਼ਿਕਾਇਤਾਂ ਆਈਆਂ। ਗੋਏਅਰ ਅਤੇ ਟਰੂਜੈੱਟ ਖਿਲਾਫ ਪ੍ਰਤੀ 1 ਲੱਖ ਯਾਤਰੀ 7-7, ਸਪਾਈਸ ਜੈੱਟ ਅਤੇ ਏਅਰ ਏਸ਼ੀਆ ਖਿਲਾਫ 3-3, ਇੰਡੀਗੋ ਖਿਲਾਫ 2 ਅਤੇ ਵਿਸਤਾਰਾ ਖਿਲਾਫ 1 ਸ਼ਿਕਾਇਤ ਆਈ। ਜ਼ੂਮ ਏਅਰ ਖਿਲਾਫ ਕੋਈ ਸ਼ਿਕਾਇਤ ਨਹੀਂ ਮਿਲੀ। ਯਾਤਰੀਆਂ ਨੂੰ ਸਭ ਤੋਂ ਜ਼ਿਆਦਾ ਸ਼ਿਕਾਇਤ ਏਅਰਲਾਈਨਜ਼ ਦੀ ਗਾਹਕ ਸੇਵਾ ਨੂੰ ਲੈ ਕੇ ਰਹੀ। ਕੁੱਲ ਸ਼ਿਕਾਇਤਾਂ 'ਚ ਇਸ ਦਾ 30 ਫ਼ੀਸਦੀ ਯੋਗਦਾਨ ਰਿਹਾ। ਉਡਾਣ ਦੀ ਸਮੱਸਿਆ ਨੂੰ ਲੈ ਕੇ 24.2 ਫ਼ੀਸਦੀ ਸ਼ਿਕਾਇਤਾਂ ਮਿਲੀਆਂ। ਬੈਗੇਜ ਨੂੰ ਲੈ ਕੇ 21.9 ਫ਼ੀਸਦੀ, ਕਰਮਚਾਰੀਆਂ ਦੇ ਵਿਹਾਰ ਨੂੰ ਲੈ ਕੇ 6.6 ਫ਼ੀਸਦੀ, ਰੀਫੰਡ ਨੂੰ ਲੈ ਕੇ 5.2 ਫ਼ੀਸਦੀ ਅਤੇ ਕਿਰਾਏ ਦੇ ਸਬੰਧ 'ਚ 3.2 ਫ਼ੀਸਦੀ ਸ਼ਿਕਾਇਤਾਂ ਮਿਲੀਆਂ ਹਨ।
ਰੋਜ਼ਾਨਾ 1000 ਉਡਾਣਾਂ ਨਾਲ ਇੰਡੀਗੋ ਨੇ ਰਚਿਆ ਇਤਿਹਾਸ
ਦੇਸ਼ ਦੀ ਸਭ ਤੋਂ ਵੱਡੀ ਹਵਾਈ ਸੇਵਾ ਕੰਪਨੀ ਇੰਡੀਗੋ ਰੋਜ਼ਾਨਾ 1000 ਉਡਾਣਾਂ ਦਾ ਮਾਅਰਕਾ ਮਾਰ ਕੇ ਅਜਿਹਾ ਕਰਨ ਵਾਲੀ ਦੇਸ਼ ਦੀ ਪਹਿਲੀ ਕੰਪਨੀ ਬਣ ਗਈ ਹੈ। ਇਕ ਹੋਰ ਏ-320 ਨਿਓ ਜਹਾਜ਼ ਹਾਸਲ ਕਰਨ ਦੇ ਨਾਲ ਹੀ ਬੇੜੇ 'ਚ 150 ਜਹਾਜ਼ਾਂ ਵਾਲੀ ਵੀ ਉਹ ਦੇਸ਼ ਦੀ ਪਹਿਲੀ ਏਅਰਲਾਈਨ ਬਣ ਗਈ ਹੈ।
ਇੰਡੀਗੋ ਨੇ ਅੱਜ ਦੱਸਿਆ ਕਿ ਉਸ ਨੇ ਇਹ ਦੋਵੇਂ ਮਾਅਰਕੇ ਸ਼ਨੀਵਾਰ ਨੂੰ ਮਾਰੇ। ਸ਼ਨੀਵਾਰ ਨੂੰ ਰਾਤ 11 ਵਜ ਕੇ 15 ਮਿੰਟ 'ਤੇ ਉਸ ਦੀ 1000ਵੀਂ ਉਡਾਣ ਰਵਾਨਾ ਹੋਈ। ਉਸ ਨੇ ਦੱਸਿਆ ਕਿ ਸ਼ਨੀਵਾਰ ਨੂੰ ਹੀ ਉਸ ਨੂੰ 31ਵਾਂ ਏ-320 ਨਿਓ ਜਹਾਜ਼ ਵੀ ਮਿਲਿਆ ਹੈ। ਇਸ ਦੇ ਨਾਲ ਹੀ ਉਸ ਦੇ ਬੇੜੇ 'ਚ ਜਹਾਜ਼ਾਂ ਦੀ ਕੁਲ ਗਿਣਤੀ ਵਧ ਕੇ 150 'ਤੇ ਪਹੁੰਚ ਗਈ। ਕੰਪਨੀ ਨੇ ਦੱਸਿਆ ਕਿ 22 ਦਸੰਬਰ ਤੋਂ ਵਿਜੈਵਾੜਾ ਲਈ ਟਿਕਟਾਂ ਦੀ ਬੁਕਿੰਗ ਸ਼ੁਰੂ ਹੋ ਗਈ ਹੈ। ਇਹ ਉਸ ਦੇ ਨੈੱਟਵਰਕ 'ਚ 50ਵਾਂ ਸਥਾਨ ਹੋਵੇਗਾ।
ਪੈਸੇ ਦੀ ਬਾਰਿਸ਼ : ਭਾਰਤੀ ਕੰਪਨੀਆਂ ਨੇ ਬਾਜ਼ਾਰਾਂ ਤੋਂ ਜੁਟਾਏ 8.5 ਲੱਖ ਕਰੋੜ ਰੁਪਏ
NEXT STORY