ਨਵੀਂ ਦਿੱਲੀ—ਪੰਜ ਸਹਿਯੋਗੀ ਬੈਂਕਾਂ ਦੇ ਸਟੇਟ ਬੈਂਕ ਆਫ ਇੰਡੀਆ 'ਚ ਰਲੇਵੇ ਦਾ ਬਿੱਲ ਲੋਕਸਭਾ 'ਚ ਪਾਸ ਹੋ ਗਿਆ। ਇਸ ਕਦਮ ਤੋਂ ਬਾਅਦ ਐੱਸ.ਬੀ.ਆਈ. ਨੇ ਵਿਸ਼ਵ ਦੇ ਚੋਟੀ ਦੇ 50 ਬੈਂਕਾਂ 'ਚ ਸ਼ਾਮਲ ਹੋ ਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਵਿਕਾਸ ਕੰਮਾਂ ਨੂੰ ਗਤੀ ਦੇਣ ਲਈ ਇਹ ਫੈਸਲਾ ਜ਼ਰੂਰੀ ਸੀ। ਜਿਨ੍ਹਾਂ ਸਹਿਯੋਗੀ ਬੈਂਕਾਂ ਦਾ ਐੱਸ.ਬੀ.ਆਈ. 'ਚ ਰਲੇਵੇ ਕੀਤੇ ਗਏ ਉਨ੍ਹਾਂ 'ਚ ਸਟੇਟ ਬੈਂਕ ਆਫ ਬੀਕਾਨੇਰ ਐਂਡ ਜੈਪੁਰ, ਸਟੇਟ ਬੈਂਕ ਆਫ ਹੈਦਰਾਬਾਦ, ਸਟੇਟ ਬੈਂਕ ਆਫ ਮੈਸੂਰ, ਸਟੇਟ ਬੈਂਕ ਆਫ ਪਟਿਆਲਾ ਅਤੇ ਸਟੇਟ ਬੈਂਕ ਆਫ ਤ੍ਰਿਵਣਕੋਰ ਸ਼ਾਮਲ ਹੈ। ਇਸ ਰਲੇਵੇ ਤੋਂ ਬਾਅਦ ਐੱਸ.ਬੀ.ਆਈ. ਦੇ ਗਾਹਕਾਂ ਦੀ ਗਿਣਤੀ 37 ਕਰੋੜ ਤਕ ਪਹੁੰਚ ਗਈ ਹੈ।
ਟਾਪ 50 ਗਲੋਬਲ ਬੈਂਕਾਂ 'ਚ ਸ਼ਾਮਲ ਹੋਇਆ ਐੱਸ.ਬੀ.ਆਈ
ਦੇਸ਼ਭਰ 'ਚ ਉਹ 24 ਸ਼ਾਖਾਵਾਂ ਅਤੇ 59 ਹਜ਼ਾਰ ਏ.ਟੀ.ਐੱਮ ਸੰਚਾਲਿਤ ਕਰ ਰਿਹਾ ਹੈ। ਸਟੇਟ ਬੈਂਕ ਆਫ ਮੈਸੂਰ 'ਚ ਐੱਸ.ਬੀ.ਆਈ. ਦਾ 90 ਫੀਸਦੀ ਹਿੱਸਾ ਸੀ ਜਦੋਂਕਿ ਬੀਕਾਨੇਰ ਐਂਡ ਜੇਪੁਰ 'ਚ 75.07 ਫੀਸਦੀ। ਤ੍ਰਵਨਕੋਰ 'ਚ ਬੈਂਕ ਦੀ ਹਿੱਸੇਦਾਰੀ 79.09 ਫੀਸਦੀ ਹੈ।
ਜੇ. ਪੀ. ਦੇ 32 ਹਜ਼ਾਰ ਫਲੈਟ ਖਰੀਦਦਾਰ 'ਤੇ ਗੰਭੀਰ ਸੰਕਟ
NEXT STORY