ਮੁੰਬਈ - ਸ਼ਾਪੂਰਜੀ ਪਾਲੋਨਜੀ ਸਮੂਹ ਦੀ ਖਪਤਕਾਰ ਟਿਕਾਊ ਫਲੈਗਸ਼ਿਪ ਕੰਪਨੀ ਯੂਰੇਕਾ ਫੋਰਬਸ ਵਿਕਣ ਜਾ ਰਹੀ ਹੈ। ਇਹ ਦੇਸ਼ ਵਿੱਚ ਵੈਕਿਊਮ ਕਲੀਨਰ ਅਤੇ ਵਾਟਰ ਪਿਯੂਰੀਫਾਇਰ ਦੇ ਸਭ ਤੋਂ ਵੱਡੇ ਨਿਰਮਾਤਾਵਾਂ ਵਿੱਚੋਂ ਇੱਕ ਹੈ। ਸੂਤਰਾਂ ਅਨੁਸਾਰ ਯੂਰੇਕਾ ਫੋਰਬਸ ਨੂੰ ਅਮਰੀਕਨ ਪ੍ਰਾਈਵੇਟ ਇਕੁਇਟੀ ਫਰਮ ਐਡਵੈਂਟ ਇੰਟਰਨੈਸ਼ਨਲ ਖਰੀਦ ਸਕਦੀ ਹੈ। ਮਾਮਲੇ ਨਾਲ ਜੁੜੇ ਮਾਹਿਰਾਂ ਅਨੁਸਾਰ ਇਹ ਸੌਦਾ 4,500-5,000 ਕਰੋੜ ਰੁਪਏ ਦਾ ਹੋ ਸਕਦਾ ਹੈ।
ਇਹ ਵੀ ਪੜ੍ਹੋ : ਸਚਿਨ ਬਾਂਸਲ ਨੇ ਮਦਰਾਸ ਹਾਈਕੋਰਟ 'ਚ ED ਦੇ ਨੋਟਿਸ ਨੂੰ ਦਿੱਤੀ ਚੁਣੌਤੀ, ਜਾਣੋ ਕੀ ਹੈ ਮਾਮਲਾ
ਫਿਲਹਾਲ ਡੀਲ ਦੀ ਕੋਈ ਅਧਿਕਾਰਤ ਘੋਸ਼ਣਾ ਨਹੀਂ
ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਦੇ ਅਨੁਸਾਰ, ਸ਼ਾਪੂਰਜੀ ਪਾਲੋਨਜੀ ਨੇ ਰਣਨੀਤਕ ਵਿਕਲਪਾਂ ਦੀ ਭਾਲ ਲਈ ਸਟੈਂਡਰਡ ਚਾਰਟਰਡ ਬੈਂਕ ਦੀ ਨਿਯੁਕਤੀ ਕੀਤੀ ਹੈ। ਯੂਰੇਕਾ ਫੋਰਬਸ ਨੂੰ ਜਨਤਕ ਤੌਰ 'ਤੇ ਸੂਚੀਬੱਧ ਫੋਰਬਸ ਐਂਡ ਕੰਪਨੀ ਤੋਂ ਵੱਖ ਕੀਤਾ ਜਾ ਰਿਹਾ ਹੈ। ਇਸ ਦੇ ਲਈ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (NCLT) ਦੀ ਮਨਜ਼ੂਰੀ ਦੀ ਉਡੀਕ ਹੈ। ਇਸ ਤੋਂ ਬਾਅਦ, ਉਪਭੋਗਤਾ ਉਪਕਰਣ ਇਕਾਈ ਨੂੰ ਐਡਵੈਂਟ ਨੂੰ ਵੇਚਿਆ ਜਾਵੇਗਾ।
ਇਹ ਵੀ ਪੜ੍ਹੋ : LIC ਪਾਲਸੀ ਧਾਰਕਾਂ ਲਈ ਅਹਿਮ ਖ਼ਬਰ, 30 ਸਤੰਬਰ ਤੋਂ ਪਹਿਲਾਂ ਇਹ ਕੰਮ ਕਰਨਾ ਹੈ ਲਾਜ਼ਮੀ
ਐਸ.ਪੀ. ਸਮੂਹ ਨੂੰ ਇਸ ਤਰ੍ਹਾਂ ਹੋਵੇਗਾ ਲਾਭ
ਜੇ ਸੌਦਾ ਪੂਰਾ ਹੋ ਜਾਂਦਾ ਹੈ, ਤਾਂ ਇਹ 154 ਸਾਲ ਪੁਰਾਣੇ ਐਸ.ਪੀ. ਸਮੂਹ ਨੂੰ ਆਪਣਾ ਕਰਜ਼ਾ ਘਟਾਉਣ ਅਤੇ ਨਿਰਮਾਣ ਕਾਰੋਬਾਰ 'ਤੇ ਵਧੇਰੇ ਧਿਆਨ ਕੇਂਦਰਤ ਕਰਨ ਵਿੱਚ ਸਹਾਇਤਾ ਕਰੇਗਾ। ਕੰਪਨੀ ਦੇ ਕੁੱਲ ਕਰਜ਼ੇ ਵਿੱਚੋਂ 12,000 ਕਰੋੜ ਰੁਪਏ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੀ ਕੋਵਿਡ ਰਾਹਤ ਯੋਜਨਾ ਦੇ ਅਧੀਨ ਹਨ। ਯੋਜਨਾ ਦੇ ਤਹਿਤ ਕੰਪਨੀ ਨੇ ਇਸਦਾ ਭੁਗਤਾਨ 2023 ਤੱਕ ਕਰਨਾ ਹੈ ਪਰ ਕੰਪਨੀ ਆਉਣ ਵਾਲੇ ਮਹੀਨਿਆਂ ਵਿੱਚ ਸਿਰਫ ਅੱਧੀ ਰਕਮ ਦਾ ਭੁਗਤਾਨ ਕਰ ਸਕਦੀ ਹੈ।
ਇਹ ਵੀ ਪੜ੍ਹੋ : ‘ਦੱਖਣ ਕੋਰੀਆ ਨੇ ਐੱਪਲ ਅਤੇ ਗੂਗਲ ’ਤੇ ਕੱਸਿਆ ਸ਼ਿਕੰਜਾ, ਪਾਸ ਕੀਤਾ ‘ਐਂਟੀ-ਗੂਗਲ ਲਾਅ’
ਯੂਰੇਕਾ ਫੋਰਬਸ ਨੂੰ ਹਾਸਲ ਕਰਨ ਲਈ ਮੁਕਾਬਲੇ ਵਿਚ ਹਨ ਇਹ ਕੰਪਨੀਆਂ
ਅਡਵੈਂਟ ਯੂਰੇਕਾ ਫੋਰਬਸ ਨੂੰ ਹਾਸਲ ਕਰਨ ਲਈ ਨਿਵੇਸ਼ ਫਰਮ ਵਾਰਬਰਗ ਪਿੰਕਸ ਅਤੇ ਸਵੀਡਿਸ਼ ਘਰੇਲੂ ਉਪਕਰਣ ਨਿਰਮਾਤਾ ਇਲੈਕਟ੍ਰੋਲਕਸ ਨਾਲ ਮੁਕਾਬਲਾ ਕਰ ਰਿਹਾ ਸੀ। ਸਾਲ 1980 ਵਿੱਚ ਯੂਰੇਕਾ ਫੋਰਬਸ ਨੂੰ ਇਲੈਕਟ੍ਰੋਲਕਸ ਅਤੇ ਟਾਟਾ ਸਮੂਹ ਦੁਆਰਾ ਪ੍ਰਮੋਟ ਕੀਤਾ ਗਿਆ ਸੀ। ਯੂਰੇਕਾ ਫੋਰਬਸ ਦੇ 35 ਦੇਸ਼ਾਂ ਵਿੱਚ ਲਗਭਗ 20 ਮਿਲੀਅਨ ਗਾਹਕ ਹਨ।
ਸ਼ਾਪੂਰਜੀ ਪਾਲੋਨਜੀ ਸਮੂਹ ਕੁੱਲ ਛੇ ਸੈਕਟਰਾਂ ਵਿੱਚ ਕੰਮ ਕਰਦਾ ਹੈ - ਇੰਜੀਨੀਅਰ ਸੈਗਮੈਂਟ ਅਤੇ ਨਿਰਮਾਣ, ਬੁਨਿਆਦੀ ਢਾਂਚਾ, ਰੀਅਲ ਅਸਟੇਟ, ਪਾਣੀ, ਊਰਜਾ ਅਤੇ ਵਿੱਤੀ ਸੇਵਾਵਾਂ ਵਿਚ ਕੰਮ ਕਰਦਾ ਹੈ। ਇਸ ਕੰਪਨੀ ਨੇ ਆਰ.ਬੀ.ਆਈ. ਦੀ ਇਮਾਰਤ, ਟਾਟਾ ਸਮੂਹ ਦੀਆਂ ਇਮਾਰਤਾਂ, ਤਾਜ ਮਹਿਲ ਟਾਵਰ, ਬੈਂਕ ਆਫ਼ ਇੰਡੀਆ ਅਤੇ ਹੋਰ ਬਹੁਤ ਸਾਰੀਆਂ ਇਮਾਰਤਾਂ ਦਾ ਨਿਰਮਾਣ ਕੀਤਾ ਹੈ।
ਇਹ ਵੀ ਪੜ੍ਹੋ : ਕਰਜ਼ 'ਚ ਡੁੱਬੇ ਅਨਿਲ ਅੰਬਾਨੀ ਨੂੰ ਸੁਪਰੀਮ ਕੋਰਟ ਤੋਂ ਰਾਹਤ, ਦਿੱਲੀ ਮੈਟਰੋ ਨੂੰ ਕਰਨਾ ਪਵੇਗਾ 5800 ਕਰੋੜ ਦਾ ਭੁਗਤਾਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਕਿਉਂ ਡਿੱਗੀ ਸੋਨੇ ਦੀ ਕੀਮਤ, WGC ਨੇ ਦੱਸੀ ਵਜ੍ਹਾ
NEXT STORY