ਨਵੀਂ ਦਿੱਲੀ (ਭਾਸ਼ਾ) – ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਨਿਰਮਾਣ ਕੇਂਦਰ ਵਜੋਂ ਭਾਰਤ ਦੇ ਵਿਕਸਿਤ ਹੋਣ ਅਤੇ ਇਸ ਨੂੰ ਆਤਮ-ਨਿਰਭਰ ਬਣਾਉਣ ਦੀ ਦਿਸ਼ਾ ’ਚ ਗ੍ਰੀਸ ਉਦਯੋਗ ਦੇ ਯੋਗਦਾਨ ਨੂੰ ਕਾਫੀ ਅਹਿਮ ਦੱਸਿਆ ਹੈ। ਪੁਰੀ ਨੇ ਗੁਰੂਗ੍ਰਾਮ ਸਥਿਤ ਐੱਨ. ਐੱਲ. ਜੀ. ਆਈ.-ਆਈ. ਸੀ. ਵਿਚ ਆਯੋਜਿਤ 3 ਦਿਨਾਂ ਪ੍ਰੋਗਰਾਮ ਦਾ ਸ਼ੁੱਕਰਵਾਰ ਨੂੰ ਉਦਘਾਟਨ ਕਰਦੇ ਹੋਏ ਗ੍ਰੀਸ ਉਦਯੋਗ ਦੀ ਅਹਿਮੀਅਤ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਿਤ ਕਰਨ ਅਤੇ ਆਤਮ-ਨਿਰਭਰ ਬਣਾਉਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਕਲਪ ਨੂੰ ਪੂਰਾ ਕਰਨ ’ਚ ਗ੍ਰੀਸ ਉਦਯੋਗ ਦਾ ਯੋਗਦਾਨ ਅਹਿਮ ਹੋਵੇਗਾ।
ਇਹ ਵੀ ਪੜ੍ਹੋ : ਅਰਬਪਤੀਆਂ ਦੀ ਸੂਚੀ 'ਚ ਗੌਤਮ ਅਡਾਨੀ ਦੀ ਵੱਡੀ ਛਾਲ! ਰਿਕਾਰਡ 5.08 ਅਰਬ ਡਾਲਰ ਦੀ ਕੀਤੀ ਕਮਾਈ
ਭਾਰਤ ’ਚ ਗ੍ਰੀਸ ਦਾ ਸਾਲਾਨਾ ਬਾਜ਼ਾਰ ਕਰੀਬ 1.8 ਲੱਖ ਟਨ ਦਾ ਹੈ ਅਤੇ 4 ਫੀਸਦੀ ਸਾਲਾਨਾ ਵਾਧਾ ਦਰ ਨਾਲ ਇਸ ਦੇ ਸਾਲ 2030 ਤੱਕ 2.5 ਲੱਖ ਟਨ ਹੋ ਜਾਣ ਦੀ ਸੰਭਾਵਨਾ ਹੈ। ਬੁਨਿਆਦੀ ਢਾਂਚਾਗਤ ਵਿਕਾਸ ’ਤੇ ਭਾਰਤ ਸਰਕਾਰ ਦਾ ਧਿਆਨ ਗ੍ਰੀਸ ਦੀ ਵਧਦੀ ਮੰਗ ’ਚ ਬਹੁਤ ਅਹਿਮ ਹੈ। ਗ੍ਰੀਸ ਸਾਰੇ ਕਿਸਮ ਦੇ ਚਲਦੇ ਉਪਕਰਣਾਂ ਨੂੰ ਚਿਕਨਾਈ ਦੇਣ ’ਚ ਅਹਿਮ ਭੂਮਿਕਾ ਨਿਭਾਉਂਦੀ ਹੈ। ਭਾਰਤ ’ਚ ਗ੍ਰੀਸ ਉਦਯੋਗ ਦੇ ਵਿਕਾਸ ਅਤੇ ਸੰਭਾਵਨਾਵਾਂ ਨੂੰ ਸਮਰਪਿਤ ਨੈਸ਼ਨਲ ਲੁਬਰੀਕੇਸ਼ਨ ਗ੍ਰੀਸ ਇੰਸਟੀਚਿਊਟ-ਇੰਡੀਆ ਚੈਪਟਰ (ਐੱਨ. ਐੱਲ. ਜੀ. ਆਈ.-ਆਈ. ਸੀ.) ਇਸ ਸੰਮੇਲਨ ਦਾ ਆਯੋਜਨ ਕਰ ਰਿਹਾ ਹੈ। ਉਦਘਾਟਨ ਪ੍ਰੋਗਰਾਮ ਦੀ ਪ੍ਰਧਾਨਗੀ ਕਰ ਰਹੇ ਸਿਧਾਰਥ ਗ੍ਰੀਸ ਐਂਡ ਲਿਊਬਸ ਦੇ ਚੇਅਰਮੈਨ ਸੁਧੀਰ ਸਚਦੇਵਾ ਨੇ ਕਿਹਾ ਕਿ ਅਸੀਂ ਗ੍ਰੀਸ ਉਦਯੋਗ ਦਾ ਸਮੁੱਚਾ ਵਿਕਾਸ ਚਾਹੁੰਦੇ ਹਾਂ। ਐੱਨ. ਐੱਲ. ਜੀ. ਆਈ.-ਆਈ. ਸੀ. ਦੇ ਮੁਖੀ ਐੱਸ. ਐੱਸ. ਵੀ. ਰਾਮਕੁਮਾਰ ਦੀ ਪ੍ਰਧਾਨਗੀ ’ਚ ਆਯੋਜਿਤ ਇਸ ਸੰਮੇਲਨ ਦਾ ਵਿਸ਼ਾ ‘ਗ੍ਰੀਸ ਉਦਯੋਗ ਦੀਆਂ ਨਵੀਆਂ ਸੰਭਾਵਨਾਵਾਂ ਅਤੇ ਸ਼ੁੱਧ ਜ਼ੀਰੋ ਨਿਕਾਸ’ ਹੈ।
ਇਹ ਵੀ ਪੜ੍ਹੋ : ਹਵਾ 'ਚ ਫ਼ੇਲ੍ਹ ਹੋਈ ਪਟਨਾ ਜਾ ਰਹੀ SpiceJet ਫਲਾਈਟ ਦੀ ਬ੍ਰੇਕ! ਜਾਣੋ ਫਿਰ ਕੀ ਹੋਇਆ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸੰਮੇਲਨ ’ਚ ਦੂਜੇ ਦਿਨ 1.17 ਲੱਖ ਕਰੋੜ ਰੁਪਏ ਦੇ 260 ਸਮਝੌਤਿਆਂ ’ਤੇ ਹੋਏ ਹਸਤਾਖਰ, ਪੈਦਾ ਹੋਣਗੀਆਂ ਲੱਖਾਂ ਨੌਕਰੀਆਂ
NEXT STORY