ਬਿਜ਼ਨੈੱਸ ਡੈਸਕ : ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿੱਚ ਪੇਂਡੂ ਖੇਤਰਾਂ ਵਿੱਚ ਐੱਫਐੱਮਸੀਜੀ ਮਾਰਕੀਟ ਵਿੱਚ ਵਾਧਾ ਹੁੰਦਾ ਵਿਖਾਈ ਦੇ ਰਿਹਾ ਹੈ, ਜਿਸ ਨਾਲ ਖਪਤ ਵਿੱਚ ਤੇਜ਼ੀ ਆ ਰਹੀ ਹੈ। FMCG ਸੈਕਟਰ ਲਈ NIQ ਅਪ੍ਰੈਲ-ਜੂਨ ਦੇ ਮਹੀਨੇ ਦੀ ਤਿਮਾਹੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਤਿਮਾਹੀ ਦੌਰਾਨ ਗ੍ਰਾਮੀਣ ਬਾਜ਼ਾਰ ਵਿੱਚ FMCG ਦਾ ਵਾਧਾ 4 ਫ਼ੀਸਦੀ ਹੋਇਆ ਹੈ। ਦੂਜੇ ਪਾਸੇ ਜਨਵਰੀ-ਮਾਰਚ ਮਹੀਨੇ ਦੀ ਤਿਮਾਹੀ 'ਚ 0.3 ਫ਼ੀਸਦੀ ਦਾ ਵਾਧਾ ਹੋਇਆ ਸੀ।
ਇਹ ਵੀ ਪੜ੍ਹੋ : 70 ਰੁਪਏ ਕਿਲੋ ਵਿਕੇਗਾ ਟਮਾਟਰ! ਕੀਮਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਚੁੱਕ ਰਹੀ ਇਹ ਵੱਡਾ ਕਦਮ
ਰਿਪੋਰਟ 'ਚ ਇਹ ਵੀ ਕਿਹਾ ਗਿਆ ਕਿ ਪਿਛਲੇ ਕੁਝ ਸਮੇਂ ਤੋਂ ਖਪਤ 'ਚ ਘਾਟ ਵਿਖਾ ਰਹੇ ਗ੍ਰਾਮੀਣ ਬਾਜ਼ਾਰ 'ਚ ਵੀ ਵਾਧਾ ਹੋ ਰਿਹਾ ਹੈ। NIQ ਦੀ ਐੱਫਐੱਮਸੀਜੀ ਰਿਪੋਰਟ ਦੇ ਅਨੁਸਾਰ 2023 ਦੀ ਦੂਜੀ ਤਿਮਾਹੀ ਵਿੱਚ ਐੱਫਐੱਮਸੀਜੀ ਉਦਯੋਗ ਵਿੱਚ ਮੁੱਲ ਦੇ ਰੂਪ ਵਿੱਚ 12.2 ਫ਼ੀਸਦੀ ਵਾਧਾ ਹੋਇਆ ਹੈ। ਇਹ ਪਿਛਲੀ ਤਿਮਾਹੀ ਦੇ ਅੰਕੜੇ (10.2 ਫ਼ੀਸਦੀ) ਨਾਲੋਂ 2 ਫ਼ੀਸਦੀ ਅਤੇ ਪਿਛਲੇ ਸਾਲ ਦੀ ਸਮਾਨ ਮਿਆਦ ਦੀ ਤੁਲਨਾ ਵਿੱਚ 1.3 ਫ਼ੀਸਦੀ ਵੱਧ ਹੈ। 2023 ਦੀ ਦੂਜੀ ਤਿਮਾਹੀ 'ਚ ਵਿਕਰੀ 7.5 ਫ਼ੀਸਦੀ ਵਧੀ ਹੈ, ਜੋ ਪਿਛਲੀਆਂ 8 ਤਿਮਾਹੀਆਂ 'ਚ ਸਭ ਤੋਂ ਵੱਧ ਹੈ।
ਇਹ ਵੀ ਪੜ੍ਹੋ : ਕਰਜ਼ ਲੈਣ ਵਾਲਿਆਂ ਲਈ ਵੱਡੀ ਖ਼ਬਰ : RBI ਨੇ ਜਾਰੀ ਕੀਤੀ ਅਹਿਮ ਜਾਣਕਾਰੀ
NIQ ਇੰਡੀਆ ਵਿੱਚ ਲੀਡ ਰੂਜ਼ਵੈਲਟ ਡਿਸੂਜ਼ਾ ਨੇ ਕਿਹਾ, “2023 ਦੀ ਦੂਸਤੀ ਤਿਮਾਹੀ ਕਰੀਬ ਡੇਢ ਸਾਲ ਵਿੱਚ ਸਭ ਤੋਂ ਵਧੀਆ ਤਿਮਾਹੀ ਰਹੀ ਅਤੇ ਸਾਰੀਆਂ ਸ਼੍ਰੇਣੀਆਂ ਵਿੱਚ ਚੰਗਾ ਵਾਧਾ ਦੇਖਿਆ ਗਿਆ। ਗੈਰ-ਭੋਜਨ ਉਤਪਾਦਾਂ ਦੀ ਮੰਗ ਵਧਣ ਨਾਲ ਪੇਂਡੂ ਬਾਜ਼ਾਰਾਂ 'ਚ ਵੀ ਸੁਧਾਰ ਹੋਇਆ ਹੈ, ਜੋ ਪਿਛਲੀਆਂ ਕੁਝ ਤਿਮਾਹੀਆਂ 'ਚ ਗਿਰਾਵਟ ਦਿਖਾ ਰਹੇ ਸਨ। ਇਸ ਨਾਲ ਆਧੁਨਿਕ ਵਪਾਰ ਵਿੱਚ 21 ਫ਼ੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ, ਜੋ ਆਉਣ ਵਾਲੇ ਤਿਉਹਾਰਾਂ ਲਈ ਉਤਸ਼ਾਹਜਨਕ ਹੈ। ਉਹਨਾਂ ਨੇ ਕਿਹਾ ਕਿ “ਇਸ ਸਮੇਂ ਉਤਪਾਦਾਂ ਦੇ ਸਹੀ ਮੇਲ ਅਤੇ ਪੈਕ ਦੇ ਆਕਾਰ ਵੱਲ ਧਿਆਨ ਦੇਣਾ ਜ਼ਰੂਰੀ ਹੈ। ਜੇਕਰ ਉਤਪਾਦਨ ਲਾਗਤ ਵਿੱਚ ਕਮੀ ਦਾ ਲਾਭ ਗਾਹਕਾਂ ਨੂੰ ਦਿੱਤਾ ਗਿਆ ਤਾਂ ਖਪਤ ਵਧੇਗੀ, ਜਿਸ ਦਾ ਫ਼ਾਇਦਾ ਨਿਰਮਾਤਾਵਾਂ, ਪ੍ਰਚੂਨ ਵਿਕਰੇਤਾਵਾਂ ਅਤੇ ਗਾਹਕਾਂ ਸਣੇ ਸਭ ਨੂੰ ਹੋਵੇਗਾ।
ਇਹ ਵੀ ਪੜ੍ਹੋ : RBI Monetary Policy: ਕਰਜ਼ਦਾਰਾਂ ਨੂੰ ਨਹੀਂ ਲੱਗਾ ਝਟਕਾ, ਗਵਰਨਰ ਦਾਸ ਦੇ ਸੰਬੋਧਨ ਦੀਆਂ ਜਾਣੋ 12 ਵੱਡੀਆਂ ਗੱਲਾਂ
ਇਸ ਦੌਰਾਨ ਸ਼ਹਿਰੀ ਬਾਜ਼ਾਰ 'ਚ ਖਪਤ ਲਗਾਤਾਰ ਵਧ ਰਹੀ ਹੈ। ਅਪ੍ਰੈਲ-ਜੂਨ ਤਿਮਾਹੀ 'ਚ ਇਸ 'ਚ 10.2 ਫ਼ੀਸਦੀ ਦਾ ਵਾਧਾ ਹੋਇਆ, ਜਦਕਿ ਇਕ ਸਾਲ ਪਹਿਲਾਂ ਇਹ ਅੰਕੜਾ ਸਿਰਫ਼ 5.3 ਫ਼ੀਸਦੀ ਸੀ। ਪੂਰੇ ਦੇਸ਼ ਦੀ ਗੱਲ ਕਰੀਏ ਤਾਂ ਇਸ ਸਾਲ ਦੀ ਪਹਿਲੀ ਤਿਮਾਹੀ 'ਚ ਖੁਰਾਕੀ ਵਸਤਾਂ ਦੀ ਖਪਤ 4.3 ਫ਼ੀਸਦੀ ਵਧੀ ਸੀ ਪਰ ਦੂਜੀ ਤਿਮਾਹੀ 'ਚ ਵਿਕਾਸ ਦਰ 8.5 ਫ਼ੀਸਦੀ ਹੋ ਗਈ। ਇਸ ਵਿੱਚ ਰੋਜ਼ਾਨਾ ਵਰਤੋਂ ਦੀਆਂ ਖਾਣ-ਪੀਣ ਵਾਲੀਆਂ ਵਸਤੂਆਂ ਨੇ ਮੰਗ ਨੂੰ ਹੁਲਾਰਾ ਦਿੱਤਾ ਹੈ। ਗੈਰ-ਭੋਜਨ ਉਤਪਾਦਾਂ ਦੀ ਖਪਤ ਵੀ 5.4 ਫ਼ੀਸਦੀ ਵਧੀ ਹੈ।
ਇਹ ਵੀ ਪੜ੍ਹੋ : ਟਮਾਟਰ ਤੋਂ ਬਾਅਦ ਦਾਲ, ਚੌਲ, ਆਟੇ ਦੀਆਂ ਕੀਮਤਾਂ 'ਚ ਹੋਇਆ ਵਾਧਾ, ਇਕ ਸਾਲ 'ਚ 30 ਫ਼ੀਸਦੀ ਹੋਏ ਮਹਿੰਗੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੋਕ ਸਭਾ ਨੇ ਆਨਲਾਈਨ ਗੇਮਿੰਗ, ਕੈਸੀਨੋ 'ਤੇ 28 ਫੀਸਦੀ GST ਲਗਾਉਣ ਦੇ ਬਿੱਲ ਨੂੰ ਦਿੱਤੀ ਮਨਜ਼ੂਰੀ
NEXT STORY