ਨਵੀਂ ਦਿੱਲੀ—ਵਿੱਤੀ ਮੰਤਰਾਲੇ ਨੇ ਨਿਵੇਸ਼ਕਾਂ ਲਈ ਚਿਤਾਵਨੀ ਜਾਰੀ ਕੀਤੀ ਕਿ ਕ੍ਰਿਪਟੋਕਰੰਸੀ ਦੀ ਕੋਈ ਕਾਨੂੰਨੀ ਮਾਨਤਾ ਨਹੀਂ ਹੈ ਅਤੇ ਇਸ ਤਰ੍ਹਾਂ ਦੀ ਮੁਦਰਾ ਦੀ ਕੋਈ ਸੁਰੱਖਿਆ ਨਹੀਂ ਹੈ। ਵਰਣਨਯੋਗ ਹੈ ਕਿ ਬਿਟਕੁਆਇਨ ਸਮੇਤ ਹਾਲ ਦੇ ਦਿਨਾਂ 'ਚ ਵਰਚੁਅਲ ਕਰੰਸੀ (ਕ੍ਰਿਪਟੋਕਰੰਸੀ) ਦੇ ਮੁੱਲ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਹ ਸੰਸਾਰਕ ਪੱਧਰ ਦੇ ਨਾਲ-ਨਾਲ ਭਾਰਤ 'ਚ ਹੋਈ ਹੈ। ਮੰਤਰਾਲੇ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਮੁਦਰਾ ਦੀ ਕੋਈ ਅਸਲੀ ਕੀਮਤ ਨਹੀਂ ਹੈ ਅਤੇ ਨਾਲ ਹੀ ਇਸ ਦੇ ਪਿੱਛੇ ਕੋਈ ਸੰਪਤੀ ਹੈ।
ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਬਿਟਕੁਆਇਨ ਅਤੇ ਹੋਰ ਕ੍ਰਿਪਟੋਕਰੰਸੀ ਦੀ ਕੀਮਤ ਪੂਰੀ ਤਰ੍ਹਾਂ ਅਟਕਲਾਂ 'ਤੇ ਆਧਾਰਿਤ ਨਤੀਜਾ ਹੈ ਅਤੇ ਇਸ ਲਈ ਇਸ ਦੀਆਂ ਕੀਮਤਾਂ 'ਚ ਇੰਨਾ ਉਤਾਰ-ਚੜ੍ਹਾਅ ਹੈ। ਬਿਆਨ ਮੁਤਾਬਕ ਇਸ ਤਰ੍ਹਾਂ ਦੇ ਨਿਵੇਸ਼ 'ਚ ਉਂਝ ਹੀ ਉੱਚ ਪੱਧਰ ਦਾ ਖਤਰਾ ਹੈ ਜਿਵੇਂ ਕਿ ਪੋਂਜੀ ਯੋਜਨਾਵਾਂ 'ਚ ਹੁੰਦਾ ਹੈ। ਇਸ ਨਾਲ ਨਿਵੇਸ਼ਕਾਂ ਨੂੰ ਅਚਾਨਕ ਤੋਂ ਭਾਰੀ ਨੁਕਸਾਨ ਹੋ ਸਕਦਾ ਹੈ। ਵਿਸ਼ੇਸ਼ ਕਰਕੇ ਖੁਦਰਾ ਗਾਹਕਾਂ ਨੂੰ ਜਿੰਨੀ ਮਿਹਨਤ ਦੀ ਕਮਾਈ ਨੂੰ ਝਟਕਾ ਲੱਗ ਸਕਦਾ ਹੈ। ਮੰਤਰਾਲੇ ਨੇ ਕਿਹਾ ਕਿ ਕ੍ਰਿਪਟੋਕਰੰਸੀ ਧਾਰਕਾਂ, ਉਪਭੋਗੀ ਅਤੇ ਕਾਰੋਬਾਰੀਆਂ ਨੂੰ ਪਹਿਲਾਂ ਹੀ ਭਾਰਤੀ ਰਿਜ਼ਰਵ ਬੈਂਕ ਵਲੋਂ ਤਿੰਨ ਵਾਰ ਇਸ ਦੇ ਖਤਰਿਆਂ ਦੇ ਪ੍ਰਤੀ ਸਾਵਧਾਨ ਕੀਤਾ ਜਾ ਚੁੱਕਾ ਹੈ। ਨਾਲ ਹੀ ਕੇਂਦਰੀ ਬੈਂਕ ਨੇ ਇਹ ਵੀ ਸੂਚਿਤ ਕੀਤਾ ਕਿ ਇਸ ਤਰ੍ਹਾਂ ਦੀਆਂ ਮੁਦਰਾ ਦੇ ਸੌਦਿਆਂ ਜਾਂ ਸੰਬੰਧਤ ਯੋਜਨਾਵਾਂ ਨੂੰ ਚਲਾਉਣ ਲਈ ਉਸ ਨੇ ਕਿਸੇ ਨੂੰ ਲਾਈਸੈਂਸ ਜਾਂ ਪ੍ਰਮਾਣਨ ਨਹੀਂ ਦਿੱਤਾ ਹੈ।
ਸਾਫਟਬੈਂਕ ਖਰੀਦੇਗਾ ਉਬੇਰ 'ਚ ਵੱਡਾ ਹਿੱਸਾ
NEXT STORY