ਮੁੰਬਈ—ਬੈਂਕ ਆਫ ਅਮਰੀਕਾ ( ਬੋਫਾ ) ਦੀ ਸ਼ਕਤੀਸ਼ਾਲੀ ਵਿਸ਼ਵ ਸਲਾਹਕਾਰ ਕੌਂਸਲ (ਜੀ.ਏ.ਸੀ.) ਦੀ ਮੀਟਿੰਗ ਭਾਰਤ 'ਚ ਹੋਣ ਜਾ ਰਹੀ ਹੈ। ਕਾਰੋਬਾਰ , ਸਿੱਖਿਆ ਅਤੇ ਲੋਕ ਨੀਤੀ ਵਰਗੇ ਖੇਤਰਾਂ ਦੀ 14 ਮਸ਼ਹੂਰ ਹਸਤੀਆਂ ਨਾਲ ਬਣੇ ਇਸ ਬੋਰਡ ਦੀ ਭਾਰਤ 'ਚ ਇਹ ਪਹਿਲੀ ਮੀਟਿੰਗ ਹੋਵੇਗੀ ਜੋ ਕਾਰੋਬਾਰੀ ਦੁਨੀਆਂ 'ਚ ਭਾਰਤ ਦੀ ਵਧ ਦੀ ਹੈਸੀਅਤ ਦਾ ਇਕ ਹੋਰ ਨਮੂਨਾ ਹੈ।
ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਜੌਨ ਕੈਰੀ ਦੀ ਅਗਵਾਈ ਵਾਲੇ ਇਸ ਬੋਰਡ 'ਚ ਬੋਫਾ ਦੇ ਸੀ.ਈ.ਓ ਬਰਾਇਨ ਮੋਇਨਹੈਨ ਦੇ ਇਲਾਵਾ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਸਮੇਤ ਕਈ ਦੇਸ਼ਾਂ ਦੇ ਕੁਲ 12 ਬਿਜ਼ਨੈੱਸ ਮੈਨ ਅਤੇ ਪਾਲਿਸੀ ਲੀਡਰਸ ਹੋਣਗੇ। ਬੋਫਾ ਦੀ ਗਲੋਬਲ ਅਡਵਾਇਜਰੀ ਕੌਂਸਲ ਦੀ ਹਰ ਸਾਲ ਦੋ ਦਿਨਾਂ ਬੈਠਕ ਹੁੰਦੀ ਹੈ। ਜੋ ਇਸ ਬਾਰ 28 ਫਰਵਰੀ ਅਤੇ 1 ਮਾਰਚ ਨੂੰ ਮੁੰਬਈ 'ਚ ਆਯੋਜਿਤ ਹੋਣ ਜਾ ਰਹੀ ਹੈ।
ਬੋਫਾ ਦੇ ਬੁਲਾਰੇ ਨੇ ਇਸਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਸ ਮਹੀਨੇ ਦੇ ਆਖਿਰ 'ਚ ਮੀਟਿੰਗ ਹੋਵੇਗੀ। ਬੋਫਾ ਅਮਰੀਕਾ ਦਾ ਦੂਸਰਾ ਵੱਡਾ ਬੈਂਕ ਹੈ। ਦਸੰਬਰ ਦੇ ਆਖਿਰ 'ਚ ਇਸਦੀ ਕੁਲ ਸੰਪਤੀ 2.28 ਲੱਖ ਕਰੋੜ ( ਕਰੀਬ 146 ਲੱਖ ਕਰੋੜ) ਸੀ। ਜੀ.ਏ.ਸੀ. ਦੁਨੀਆਭਰ ਦੇ ਬੈਂਕਾਂ ਨੂੰ ਗਲੋਬਲ ਸਟ੍ਰੈਟਿਜੀ ਅਤੇ ਆਪਰੇਸ਼ਨ ਦੇ ਮਾਮਲੇ 'ਤੇ ਸਲਾਹ ਦਿੰਦੀ ਹੈ ਅਤੇ ਉਨ੍ਹਾਂ ਨੂੰ ਦੁਨੀਆਭਰ 'ਚ ਸਬੰਧਾਂ ਅਤੇ ਅਵਸਰ ਦੇ ਮੌਕੇ 'ਤੇ ਮਦਦ ਕਰਦੀ ਹੈ। ਇਹ ਸਥਾਨਕ ਬਾਜ਼ਾਰ 'ਚ ਪੈਦਾ ਹੋਣ ਵਾਲੇ ਅਵਸਰ 'ਤੇ ਵੀ ਆਪਣਾ ਨਜ਼ਰੀਆਂ ਪੇਸ਼ ਕਰਦੀ ਹੈ। ਜਿਸ ਨਾਲ ਬੋਫਾ ਫਾਇਦਾ ਉਠਾ ਸਕੇ।
ਜੌਹਨ ਕੇਰੀ ਨੂੰ ਅਕਤੂਬਰ 2017 'ਚ ਜੀ.ਐੱਸ.ਟੀ. ਚੇਅਰਮੈਨ ਨਿਯੁਕਤ ਕੀਤਾ ਗਿਆ। ਬੋਫਾ ਭਾਰਤ 'ਚ ਪਿਛਲੇ 53 ਸਾਲਾਂ ਤੋਂ ਮੌਜੂਦ ਹੈ। 1964 'ਚ ਆਪਣੀ ਪਹਿਲੀ ਸ਼ਾਖਾ ਮੰਬਈ 'ਚ ਖੋਲੀ ਸੀ। ਮੁੰਬਈ ਤੋਂ ਇਲਾਵਾ ਦਿੱਲੀ, ਬੰਗਲੂਰ ਅਤੇ ਚੇਨਈ 'ਚ ਵੀ ਇਸਦੇ ਬ੍ਰਾਂਚ ਹਨ ਜੋ ਮੁੱਖ ਰੂਪ ਤੋਂ ਉੱਥੇ ਦੀਆਂ ਕੰਪਨੀਆਂ ਦੀ ਸੇਵਾ ਮੁਹੱਈਆਂ ਕਰਾਉਂਦੇ ਹਨ।
ਗੋਲਡ ETF ਦੀ ਚਮਕ ਪਈ ਫਿੱਕੀ, 10 ਮਹੀਨੇ 'ਚ ਨਿਵੇਸ਼ਕਾਂ ਨੇ ਕੱਢੇ 679 ਕਰੋੜ ਰੁਪਏ
NEXT STORY