ਨਵੀਂ ਦਿੱਲੀ—ਰਿਜ਼ਰਵ ਬੈਂਕ ਨੇ ਸਰਕਾਰ ਨੂੰ ਕਰਾਰਾ ਝਟਕਾ ਦਿੱਤਾ ਹੈ। ਰਿਜ਼ਰਵ ਬੈਂਕ ਨੇ ਸਰਕਾਰ ਨੂੰ ਜੂਨ 2017 ਨੂੰ ਖਤਮ ਵਿੱਤੀ ਸਾਲ 'ਚ 30,659 ਕਰੋੜ ਰੁਪਏ ਦਾ ਲਾਭ ਅੰਸ਼ ਦੇਣ ਦਾ ਐਲਾਨ ਕੀਤਾ ਹੈ ਜੋ ਪਿਛਲੇ ਸਾਲ ਦੇ ਮੁਕਾਬਲੇ ਲਗਭਗ ਅੱਧਾ ਹੈ। ਮਾਹਰਾਂ ਅਨੁਸਾਰ ਨੋਟਬੰਦੀ ਦੇ ਕਾਰਣ ਨਵੇਂ ਨੋਟਾਂ ਦੀ ਛਪਾਈ ਸਮੇਤ ਹੋਰ ਕਾਰਣਾਂ ਤੋਂ ਲਾਭ ਅੰਸ਼ 'ਚ ਕਮੀ ਆਈ ਹੈ। ਪਿਛਲੇ ਵਿੱਤੀ ਸਾਲ 'ਚ ਰਿਜ਼ਰਵ ਬੈਂਕ ਨੇ ਸਰਕਾਰ ਨੂੰ ਲਾਭ ਅੰਸ਼ ਦੇ ਰੂਪ 'ਚ 65,876 ਕਰੋੜ ਰੁਪਏ ਦਿੱਤੇ ਸੀ। ਕੇਂਦਰੀ ਬੈਂਕ ਨੇ ਇਕ ਬਿਆਨ 'ਚ ਕਿਹਾ ਕਿ ਰਿਜ਼ਰਵ ਬੈਂਕ ਦੇ ਕੇਂਦਰੀ ਨਿਦੇਸ਼ਕ ਮੰਡਲ ਨੇ ਬੈਠਕ 'ਚ 30 ਜੂਨ 2017 ਨੂੰ ਖਤਮ ਵਿੱਤੀ ਸਾਲ ਲਈ ਬਾਕੀ ਬੱਚੀ ਰਾਸ਼ੀ 306.59 ਅਰਬ ਰੁਪਏ (30,659 ਕਰੋੜ ਰੁਪਏ) ਭਾਰਤ ਸਰਕਾਰ ਨੂੰ ਦੇਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਬਾਕੀ ਬੈਂਕਾਂ ਨੇ ਘੱਟ ਲਾਭ ਅੰਸ਼ ਦਿੱਤੇ ਜਾਣ ਦੇ ਬਾਰੇ 'ਚ ਕੁਝ ਨਹੀਂ ਦੱਸਿਆ ਹੈ।
ਮਾਲੀਆ 'ਤੇ ਪੈ ਰਿਹਾ ਹੈ ਅਸਰ
ਬਜਟ ਅਨੁਮਾਨ ਅਨੁਸਾਰ ਸਰਕਾਰ ਨੇ ਰਿਜ਼ਰਵ ਬੈਂਕ ਤੋਂ 2017-18 'ਚ 58,000 ਕਰੋੜ ਰੁਪਏ ਦੇ ਲਾਭ ਅੰਸ਼ ਮਿਲਣ ਦਾ ਅਨੁਮਾਨ ਰੱਖਿਆ ਹੈ। ਸਰਕਾਰ ਨੇ ਚਾਲੂ ਵਿੱਤੀ ਸਾਲ 'ਚ ਰਿਜ਼ਰਵ ਬੈਂਕ, ਸਰਕਾਰੀ ਬੈਂਕਾਂ ਅਤੇ ਵਿੱਤੀ ਸੰਸਥਾਨਾਂ ਤੋਂ 74,901.25 ਕਰੋੜ ਰੁਪਏ ਦੇ ਲਾਭ ਅੰਸ਼ ਦਾ ਅਨੁਮਾਨ ਰੱਖਿਆ ਸੀ।
ਤੁਸੀਂ ਵੀ ਭਰਨੀ ਹੈ ਜੀ. ਐੱਸ. ਟੀ. ਰਿਟਰਨ, ਤਾਂ ਇੰਝ ਕਰ ਸਕਦੇ ਹੋ ਫਾਇਲ
NEXT STORY