ਨਵੀਂ ਦਿੱਲੀ - ਜਨਤਕ ਖ਼ੇਤਰ ਦੀ ਮਿੰਨੀ ਰਤਨ ਕੰਪਨੀ ਵੈਪਕਾਸ(WAPCOS) ਦਾ ਸ਼ੁਰੂਆਤੀ ਜਨਤਕ ਇਸ਼ੂ(ਆਈ.ਪੀ.ਓ.) ਅਗਲੇ ਸਾਲ ਮਾਰਚ ਦੇ ਆਖਿਰ ਤੱਕ ਆ ਸਕਦਾ ਹੈ। ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਨਿਵੇਸ਼ ਅਤੇ ਜਨਤਕ ਸੰਪਤੀ ਪ੍ਰਬੰਧਨ ਵਿਭਾਗ(ਦੀਪਮ) ਨੇ ਆਈ.ਪੀ.ਓ. ਦੇ ਜ਼ਰੀਏ ਵੈਪਕਾਸ ਵਿਚ 25 ਫ਼ੀਸਦੀ ਹਿੱਸੇਦਾਰੀ ਵਿਕਰੀ ਲਈ ਫਰਵਰੀ ਵਿੱਚ ਰਜਿਸਟਰਾਰ ਅਤੇ ਇਸ਼ਤਿਹਾਰਬਾਜ਼ੀ ਏਜੰਸੀ ਦੀ ਨਿਯੁਕਤੀ ਲਈ ਟੈਂਡਰ ਜਾਰੀ ਕੀਤੇ ਗਏ ਸਨ।
ਜਲ ਸ਼ਕਤੀ ਮੰਤਰਾਲੇ ਤਹਿਤ ਆਉਣ ਵਾਲੀ ਵੈਸਕਾਪ ਲਿਮਟਿਡ ਪਾਣੀ , ਬਿਜਲੀ ਅਤੇ ਬੁਨਿਆਦੀ ਢਾਂਚਾ ਖ਼ੇਤਰ ਲਈ ਸਲਾਹ, ਇੰਜੀਨੀਅਰਿੰਗ, ਖਰੀਦ ਅਤੇ ਉਸਾਰੀ ਸੇਵਾਵਾਂ ਪ੍ਰਦਾਨ ਕਰਦੀ ਹੈ। ਕੰਪਨੀ ਅਫ਼ਗਾਨਿਸਤਾਨ ਅਤੇ ਹੋਰ ਦੇਸ਼ਾਂ ਨੂੰ ਵੀ ਸੇਵਾਵਾਂ ਦਿੰਦੀ ਹੈ। ਅਧਿਕਾਰੀ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਕਾਰਨ ਆਈ.ਪੀ.ਓ. ਵਿਚ ਦੇਰੀ ਹੋ ਰਹੀ ਹੈ। ਕੰਪਨੀ ਆਪਣੇ ਵਿਦੇਸ਼ੀ ਕਾਰੋਬਾਰ ਦੇ ਆਂਕੜੇ ਇਕੱਠੇ ਕਰਨ ਦੀ ਪ੍ਰਕਿਰਿਆ ਵਿਚ ਹੈ।
ਇਸ ਤੋਂ ਇਲਾਵਾ ਸਰਕਾਰ ਰਾਸ਼ਟਰੀ ਬੀਜ ਨਿਗਮ ਵਿਚ ਆਈ.ਪੀ.ਓ ਜ਼ਰੀਏ ਆਪਣੀ 25 ਫ਼ੀਸਦੀ ਹਿੱਸੇਦਾਰੀ ਦੀ ਵਿਕਰੀ ਦੀ ਤਿਆਰੀ ਕਰ ਰਹੀ ਹੈ। ਇਸ ਹਿੱਸੇਦਾਰੀ ਦੀ ਵਿਕਰੀ ਲਈ ਸਲਾਹਕਾਰ ਦੀ ਨਿਯੁਕਤੀ ਲਈ ਸਰਕਾਰ ਨੇ ਬੋਲੀਆਂ ਮੰਗੀਆਂ ਹਨ। ਸਰਕਾਰ ਨੇ 2021-2022 ਵਿਚ ਵਿਨਿਵੇਸ਼ ਦੇ ਜ਼ਰੀਏ 1.75 ਲੱਖ ਕਰੋੜ ਰੁਪਏ ਇਕੱਠੇ ਕਰਨ ਦਾ ਟੀਚਾ ਰੱਖਿਆ ਹੈ। ਹੁਣ ਤੱਕ ਸਰਕਾਰ ਐਕਸਿਸ ਬੈਂਕ , ਐੱਨ.ਐੱਮ.ਡੀ.ਸੀ. ਲਿਮਟਿਡ ਅਤੇ ਹੁਡਕੋ ਵਿਚ ਹਿੱਸੇਦਾਰੀ ਵਿਕਰੀ ਦੇ ਜ਼ਰੀਏ 8,300 ਕਰੋੜ ਰੁਪਏ ਇਕੱਠਏ ਕਰ ਚੁੱਕੀ ਹੈ।
ਇਹ ਵੀ ਪੜ੍ਹੋ : ਹੁਣ ਵਾਹਨ 'ਤੇ ਲਗਾ ਸਕੋਗੇ ਬੰਸਰੀ ਅਤੇ ਤਬਲੇ ਦੀ ਧੁਨ ਵਾਲੇ Horn! ਜਲਦ ਲਾਗੂ ਹੋ ਸਕਦੇ ਹਨ ਨਿਯਮ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਦੀਵਾਲੀ ਤੱਕ ਬਦਾਮ, ਪਿਸਤਾ ਵਰਗੇ ਸੁਕੇ ਮੇਵੇ ਹੋ ਸਕਦੇ ਹਨ ਭਾਰੀ ਮਹਿੰਗੇ
NEXT STORY