ਨਵੀਂ ਦਿੱਲੀ (ਭਾਸ਼ਾ) - ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ ਆਫ਼ ਇੰਡੀਆ (ਆਈਆਰਡੀਏ) ਨੇ ਐਸ.ਬੀ.ਆਈ. ਜਨਰਲ ਬੀਮਾ ਸਮੇਤ ਚਾਰ ਬੀਮਾ ਕੰਪਨੀਆਂ 'ਤੇ ਮੋਟਰ ਬੀਮੇ ਨਾਲ ਸਬੰਧਤ ਕੁਝ ਨਿਯਮਾਂ ਦੀ ਉਲੰਘਣਾ ਦੇ ਦੋਸ਼ ਵਿਚ 51 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਐਸ.ਬੀ.ਆਈ. ਜਨਰਲ ਇੰਸ਼ੋਰੈਂਸ 'ਤੇ ਮੋਟਰ ਥਰਡ ਪਾਰਟੀ (ਐਮ.ਟੀ.ਪੀ.) ਕਾਰੋਬਾਰ ਲਈ ਰੈਗੂਲੇਟਰੀ ਵਾਅਦੇ ਪੂਰੇ ਨਾ ਕਰਨ 'ਤੇ 25 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਰੈਗੂਲੇਟਰ ਨੇ ਲਿਬਰਟੀ ਜਨਰਲ ਬੀਮਾ ਲਿਮਟਿਡ 'ਤੇ 13 ਲੱਖ ਰੁਪਏ, ਬਜਾਜ ਅਲੀਆਂਜ ਜਨਰਲ ਬੀਮਾ ਕੰਪਨੀ ਨੂੰ 10 ਲੱਖ ਰੁਪਏ ਅਤੇ ਰਾਇਲ ਸੁੰਦਰਮ ਜਨਰਲ ਬੀਮਾ ਕੰਪਨੀ ਨੂੰ 3 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ।
ਇਹ ਵੀ ਪੜ੍ਹੋ : ਇਥੇ ਮਿਲ ਰਿਹੈ ਸਭ ਤੋਂ ਸਸਤਾ ਸੋਨੇ 'ਤੇ ਕਰਜ਼ਾ, ਜਾਣੋ ਟਾਪ-10 ਬੈਂਕਾਂ ਦੀ EMI ਅਤੇ ਹੋਰ ਜਾਣਕਾਰੀ
ਐਸ.ਬੀ.ਆਈ. ਜਨਰਲ ਬੀਮਾ ਸੰਬੰਧੀ ਆਪਣੇ ਆਰਡਰ ਵਿਚ ਆਈ.ਆਰ.ਡੀ.ਏ. ਨੇ ਕਿਹਾ ਹੈ ਕਿ ਬੀਮਾ ਕੰਪਨੀ ਨੇ ਵਿੱਤੀ ਸਾਲ 2017-18 ਲਈ ਐਮ.ਟੀ.ਪੀ. ਵਾਅਦੇ ਪੂਰੇ ਨਹੀਂ ਕੀਤੇ ਹਨ। ਲਿਬਰਟੀ ਜਨਰਲ ਇੰਸ਼ੋਰੈਂਸ ਕੰਪਨੀ ਨੂੰ ਮੋਟਰ ਬੀਮਾ ਸੇਵਾ ਪ੍ਰਦਾਤਾ (ਐਮਆਈਐਸਪੀ) ਦੇ ਦਿਸ਼ਾ ਨਿਰਦੇਸ਼ਾਂ ਦੀਆਂ ਕੁਝ ਧਾਰਾਵਾਂ ਦੀ ਉਲੰਘਣਾ ਕਰਨ 'ਤੇ 13 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਬੀਮਾ ਐਕਟ, 1938 ਦੇ ਕੁਝ ਪ੍ਰਬੰਧਾਂ ਦੀ ਉਲੰਘਣਾ ਕਰਨ ਤੇ ਬਜਾਜ ਅਲੀਆਂਜ ਜਨਰਲ ਇੰਸ਼ੋਰੈਂਸ ਨੂੰ 10 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਰਾਇਲ ਸੁੰਦਰਮ ਜਨਰਲ ਬੀਮਾ ਦੇ ਮਾਮਲੇ ਵਿਚ ਆਈ.ਆਰ.ਡੀ.ਏ. ਨੇ ਐਮ.ਆਈ.ਐਸ.ਪੀ. ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ 'ਤੇ ਤਿੰਨ ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ।
ਇਹ ਵੀ ਪੜ੍ਹੋ : ਸੋਨਾ ਫਿਰ ਪਾਰ ਕਰੇਗਾ 50000 ਰੁਪਏ ਦਾ ਭਾਅ!
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਕੋਵਿਡ-19: ਬ੍ਰੋਕਰੇਜ ਫਰਮਾਂ ਨੇ ਭਾਰਤ ਦੇ GDP ਅਨੁਮਾਨ 'ਚ ਕੀਤੀ ਇੰਨੀ ਕਮੀ
NEXT STORY